ਚੰਡੀਗੜ੍ਹ:ਕਾਂਗਰਸ 'ਚ ਘਮਾਸਾਨ ਛਿੜ ਚੁੱਕਿਆ ਹੈ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਗੱਦੀ ਛੱਡਣਗੇ। ਇਹ ਅੰਦਾਜਾ ਵੀ ਲਗਾਇਆ ਜਾ ਰਿਹਾ ਹੈ ਕਿ ਹਾਈਕਮਾਨ ਨੇ ਕੈਪਟਨ ਨੂੰ ਕੁਰਸੀ ਛੱਡਣ ਲਈ ਕਹਿ ਦਿੱਤਾ ਹੈ ਪਰ ਇਸਦੀ ਅਧਿਕਾਰਿਤ ਤੌਰ 'ਤੇ ਪੁਸ਼ਟੀ ਨਹੀਂ ਹੋਈ, ਕਾਂਗਰਸੀ ਵਿਧਾਇਕ ਵੀ ਕੈਪਟਨ ਦੀ ਕੁਰਸੀ ਬਾਰੇ ਕੁੱਝ ਖੁੱਲਕੇ ਬੋਲਣ ਨੂੰ ਤਿਆਰ ਨਹੀਂ ਇਥੇ ਇਹ ਵੀ ਦੱਸ ਦੇਈਏ ਕਿ ਜੇਕਰ ਕੈਪਟਨ ਦੀ ਕੁਰਸੀ ਜਾਂਦੀ ਹੈ ਤਾਂ ਕੁਰਸੀ ਦੀ ਦੌੜ 'ਚ ਤਿੰਨ ਵੱਡੇ ਨਾਮ ਚਰਚਾ ਵਿੱਚ ਹਨ। ਜਿਸਦਾ ਜ਼ਿਕਰ ਅੱਗੇ ਕਰਨ ਜਾ ਰਹੇ ਹਾਂ।
ਕੈਪਟਨ ਦੀ ਕੁਰਸੀ ਛੱਡੜ ਨੂੰ ਲੈਕੇ ਕੁੱਝ ਨਿੱਜੀ ਚੈਨਲਾਂ ਨੇ ਇਹ ਸਾਫ ਕਰ ਦਿੱਤਾ ਕਿ ਅੱਜ ਦੀ ਹੋਣ ਵਾਲੀ ਵਿਧਾਇਕ ਦਲ ਦੀ ਬੈਠਕ 'ਚ ਕੈਪਟਨ ਅਸਤੀਫ਼ਾ ਦੇਣਗੇ, ਜੋ ਵੀ ਚਰਚਾਵਾਂ ਚੱਲ ਰਹੀਆਂ ਹਨ ਜਾਂ ਇਹ ਕਹਿ ਲਈਏ ਕਿ ਕੈਪਟਨ ਦੀ ਕੁਰਸੀ ਦਾ ਫੈਸਲਾ ਹੋਵੇਗਾ ਕਿ ਕੁਰਸੀ ਰਹੇਗੀ ਜਾਂ ਨਹੀ ਤਾਂ ਇਸਦਾ ਅੱਜ ਸ਼ਾਮ 5 ਵਜੇ ਤੋਂ ਬਾਅਦ ਇੰਤਜ਼ਾਰ ਖਤਮ ਹੋ ਜਾਵੇਗਾ।
ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਅਤੇ ਅਜੇ ਮਾਕਨ ਨੇ ਦੱਸਿਆ ਕਿ ਵਿਧਾਇਕ ਦਲ ਦੀ ਮੀਟਿੰਗ ਵਿੱਚ ਦੋ ਮਤੇ ਪਾਸ ਕੀਤੇ ਗਏ ਸਨ ਅਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਚੰਗੀ ਸਰਕਾਰ ਚਲਾਈ, ਚੁਣੌਤੀਆਂ ਨੂੰ ਚੰਗੀ ਤਰ੍ਹਾਂ ਨਾਲ ਨਿਭਾਇਆ ਗਿਆ, ਉਨ੍ਹਾਂ ਨੇ ਕਾਂਗਰਸ ਦੀ ਬਹੁਤ ਚੰਗੀ ਅਗਵਾਈ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕਰਕੇ ਇਹ ਮਤਾ ਪਾਸ ਕੀਤਾ ਗਿਆ।