ਪੰਜਾਬ

punjab

ETV Bharat / city

ਸਟਾਰ ਪ੍ਰਚਾਰਕ ਦੀ ਸੂਚੀ ਤੋਂ ਮਨੀਸ਼ ਤਿਵਾੜੀ ਬਾਹਰ, ਹਿੰਦੂ-ਸਿੱਖ ’ਤੇ ਬੋਲੇ- ਪੰਜਾਬ ’ਚ ਅਜਿਹਾ ਕੋਈ ਮਸਲਾ ਨਹੀਂ - ਸਟਾਰ ਪ੍ਰਚਾਰਕ ਦੀ ਸੂਚੀ ਤੋਂ ਮਨੀਸ਼ ਤਿਵਾੜੀ ਬਾਹਰ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਕਾਂਗਰਸ ਹਰ ਪਾਸੇ ਤੋਂ ਘਿਰਦੀ ਹੋਈ ਨਜ਼ਰ ਆ ਰਹੀ ਹੈ। ਮਾਮਲੇ ’ਤੇ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਵਿੱਚ ਕੋਈ ਮਤਭੇਦ ਨਹੀਂ ਹੈ। ਇਹ ਸੱਚ ਹੈ ਕਿ ਸ਼ਾਇਦ ਉਸ ਸਮੇਂ ਸੁਨੀਲ ਜਾਖੜ ਨੂੰ ਰੋਕਣ ਲਈ ਦਿੱਲੀ 'ਚ ਬੈਠੇ ਕੁਝ ਮੱਠਾਧੀਸ਼ ਨੇ ਅਜਿਹੀ ਛੋਟੀ ਮਾਨਸਿਕਤਾ ਵਰਤੀ ਹੋਵੇਗੀ।

ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ
ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ

By

Published : Feb 5, 2022, 12:11 PM IST

Updated : Feb 5, 2022, 4:45 PM IST

ਚੰਡੀਗੜ੍ਹ:ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਕੁਝ ਹੀ ਸਮਾਂ ਰਹਿ ਗਿਆ ਹੈ। ਜਿਸ ਦੇ ਚੱਲਦੇ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਹਲਕਿਆਂ ’ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਸੀਐੱਮ ਚਿਹਰੇ ਦੇ ਕਾਰਨ ਸ਼ਸ਼ੋਪੰਜ ਚ ਨਜਰ ਆ ਰਹੀ ਹੈ। ਹਾਲਾਂਕਿ 6 ਫਰਵਰੀ ਨੂੰ ਪੰਜਾਬ ਕਾਂਗਰਸ ਵੱਲੋੰ ਸੀਐੱਮ ਚਿਹਰੇ ਦਾ ਐਲਾਨ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਪਰ ਸੁਨੀਲ ਜਾਖੜ ਦੇ ਬਿਆਨ ਦੇ ਕਾਰਨ ਕਾਂਗਰਸ ਨੂੰ ਘੇਰਿਆ ਜਾ ਰਿਹਾ ਹੈ।

ਇਸੇ ਦੇ ਚੱਲਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੂਆਂ ਅਤੇ ਸਿੱਖਾਂ ਵਿੱਚ ਕੋਈ ਮਤਭੇਦ ਨਹੀਂ ਹੈ। ਇਹ ਸੱਚ ਹੈ ਕਿ ਸ਼ਾਇਦ ਉਸ ਸਮੇਂ ਸੁਨੀਲ ਜਾਖੜ ਨੂੰ ਰੋਕਣ ਲਈ ਦਿੱਲੀ 'ਚ ਬੈਠੇ ਕੁਝ ਮੱਠਾਧੀਸ਼ ਨੇ ਅਜਿਹੀ ਛੋਟੀ ਮਾਨਸਿਕਤਾ ਵਰਤੀ ਹੋਵੇਗੀ।

ਸੀਐੱਮ ਚਿਹਰੇ ਨੂੰ ਲੈ ਕੇ ਮਨੀਸ਼ ਤਿਵਾੜੀ ਦਾ ਬਿਆਨ

ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਸੀਐੱਮ ਚਿਹਰੇ ਨੂੰ ਲੈ ਕੇ ਮਨੀਸ਼ ਤਿਵਾੜੀ ਨੇ ਕਿਹਾ ਕਿ ਇੱਕ ਸੰਸਦ ਮੈਂਬਰ ਅਤੇ ਇੱਕ ਸਿਆਸੀ ਵਰਕਰ ਹੋਣ ਦੇ ਨਾਅਤੇ, ਉਹ ਨਿੱਜੀ ਤੌਰ ’ਤੇ ਸੋਚਦੇ ਹਨ ਕਿ ਲੋਕਤੰਤਰ ਚ ਮੁੱਖ ਮੰਤਰੀ ਚੁਣਨ ਦਾ ਅਧਿਕਾਰ ਚੁਣੇ ਹੋਏ ਵਿਧਾਇਕਾਂ ਕੋਲ ਹੈ। ਮੁਹਿੰਮ ਦੀ ਅਗਵਾਈ ਕੌਣ ਕਰਦਾ ਹੈ, ਪ੍ਰਚਾਰ ਦਾ ਚਿਹਰਾ ਕੌਣ ਬਣਦਾ ਹੈ ਇਸ ਦਾ ਫੈਸਲਾ ਪਾਰਟੀ ਕਰੇਗੀ

ਸਟਾਰ ਪ੍ਰਚਾਰ ਸੂਚੀ ’ਚ ਨਹੀਂ ਤਿਵਾੜੀ ਦਾ ਨਾਂ

ਉੱਥੇ ਹੀ ਦੂਜੇ ਪਾਸੇ ਮਨੀਸ਼ ਤਿਵਾੜੀ ਨੇ ਕਾਂਗਰਸ ਦੇ ਸਟਾਰ ਪ੍ਰਚਾਰਕ ਦੀ ਸੂਚੀ ਚ ਨਾਂ ਸ਼ਾਮਲ ਨਾ ਹੋਣ ਤੇ ਕਿਹਾ ਕਿ ਜੇਕਰ ਉਨ੍ਹਾਂ ਦਾ ਨਾਂ ਸ਼ਾਮਲ ਹੁੰਦਾ ਤਾਂ ਉਨ੍ਹਾਂ ਨੂੰ ਹੈਰਾਨੀ ਹੁੰਦੀ। ਜਿਸ ਕਾਰਨ ਹੁਣ ਉਹ ਹੈਰਾਨ ਨਹੀਂ ਹਨ ਕਿਉਂਕਿ ਉਨ੍ਹਾਂ ਦਾ ਨਾਂ ਸ਼ਾਮਲ ਨਹੀਂ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਕਦੇ ਕੋਈ ਮੁੱਦਾ ਹੁੰਦਾ ਹੈ ਤਾਂ ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਨਾ ਹੁੰਦੇ।

ਇਹ ਵੀ ਪੜੋ:ਚੋਣ ਪ੍ਰਚਾਰ ਦੌਰਾਨ ਵਰਕਰ ਦੇ ਸੱਟ ਲੱਗਣ 'ਤੇ ਭਗਵੰਤ ਮਾਨ ਨੇ ਰੋਕਿਆ ਕਾਫਲਾ

Last Updated : Feb 5, 2022, 4:45 PM IST

ABOUT THE AUTHOR

...view details