ਪੰਜਾਬ

punjab

ETV Bharat / city

ਕੈਪਟਨ ਵੱਲੋਂ ਸਿੱਧੂ ਨੂੰ ਵਧਾਈ ਤੇ ਜਾਖੜ ਦੀ ਤਾਰੀਫ਼ - ਨਵਜੋਤ ਸਿੱਧੂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੀ ਕਾਂਗਰਸ ਪ੍ਰਧਾਨ ਵਜੋਂ ਤਾਜ਼ਪੋਸ਼ੀ ਦੌਰਾਨ ਪੰਜਾਬ ਨੂੰ ਸਮੱਸਿਆਵਾਂ ਦਾ ਗੜ੍ਹ ਮੰਨਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਸਿਫ਼ਤ ਕਰਨਾ ਨਹੀਂ ਭੁੱਲੇ। ਉਨ੍ਹਾਂ ਨਾਲ ਜਾਖੜ ਨਾਲ ਬਿਤਾਏ ਪਲਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਜਾਖੜ ਸਾਹਿਬ ਤੇ ਮੈਂ ਇਕੱਠੇ ਰਹੇ ਤੇ ਇਨ੍ਹਾਂ ਕਿਸੇ ਕੰਮ 'ਚ ਮੈਨੂੰ ਜਵਾਬ ਨਹੀਂ ਦਿੱਤਾ। ਜਿੰਨਾਂ ਇਨ੍ਹਾਂ ਨੇ ਕੀਤਾ ਕਾਬਿਲੇ ਤਾਰੀਫ਼ ਹੈ।

ਕੈਪਟਨ ਵੱਲੋਂ ਸਿੱਧੂ ਨੂੰ ਵਧਾਈ ਤੇ ਜਾਖੜ ਦੀ ਤਾਰੀਫ਼
ਕੈਪਟਨ ਵੱਲੋਂ ਸਿੱਧੂ ਨੂੰ ਵਧਾਈ ਤੇ ਜਾਖੜ ਦੀ ਤਾਰੀਫ਼

By

Published : Jul 23, 2021, 3:20 PM IST

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਨਿਆ ਕਿ ਪੰਜਾਬ ਚ ਸਮੱਸਿਆਵਾਂ ਦਾ ਗੜ੍ਹ ਹੈ। ਉਨ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀ ਸਿਫ਼ਤ ਕਰਦਿਆਂ ਉਨ੍ਹਾਂ ਨਾਲ ਬਿਤਾਏ ਸਮਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਜਾਖੜ ਸਾਹਿਬ ਤੇ ਮੈਂ ਇਕੱਠੇ ਰਹੇ ਤੇ ਇਨ੍ਹਾਂ ਕਿਸੇ ਕੰਮ 'ਚ ਜਵਾਬ ਨਹੀਂ ਦਿੱਤਾ। ਜਿੰਨਾਂ ਇਨ੍ਹਾਂ ਨੇ ਕੀਤਾ ਕਾਬਿਲੇ ਤਾਰੀਫ਼ ਹੈ।

CM ਨੇ ਆਪਣੇ ਵਜ਼ੀਰਾਂ ਨੂੰ ਕੀਤੇ ਕੰਮਾਂ ਲਈ ਸ਼ਾਬਾਸ਼ ਦਿੱਤੀ

ਕੈਪਟਨ ਵੱਲੋਂ ਸਿੱਧੂ ਨੂੰ ਵਧਾਈ ਤੇ ਜਾਖੜ ਦੀ ਤਾਰੀਫ਼

ਉਨ੍ਹਾਂ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਕੋਵਿਡ-19 ਕਾਲ ਦੌਰਾਨ ਕੀਤੇ ਕੰਮ ਲਈ ਸ਼ਾਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਮਹਾਮਾਰੀ ਦੌਰਾਨ ਪੰਜਾਬ ਦੇ 16 ਹਜ਼ਾਰ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਇਸੇ ਤਰ੍ਹਾਂ ਉਨ੍ਹਾਂ ਉਚ ਮੈਡੀਕਲ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਕੋਵਿਡ ਕਾਲ ਦੌਰਾਨ ਸਿਹਤ ਮੰਤਰੀ ਨਾਲ ਨਿਭਾਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

ਵਿਜੇਇੰਦਰ ਸਿੰਗਲਾ ਦੀ ਵੀ ਤਾਰੀਫ਼

ਉਨ੍ਹਾਂ ਸਿੱਖਿਆ ਦੇ ਖੇਤਰ 'ਚ ਪ੍ਰਾਪਤ ਕੀਤੀ ਦੇਸ਼ ਚੋਂ ਪਹਿਲੀ ਪੁਜੀਸ਼ਨ ਲਈ ਵਿਜੇਇੰਦਰ ਸਿੰਗਲਾ ਦੀ ਵੀ ਤਾਰੀਫ਼ ਕੀਤੀ।ਪੂਰੇ ਭਾਰਤ 'ਚ ਪੰਜਾਬ ਦੇ ਸਕੂਲ ਅੱਵਲ ਆਏ ਅਤੇ 3 ਲੱਖ ਬੱਚਿਆਂ ਨੇ ਨਿੱਜੀ ਸਕੂਲਾਂ ਤੋਂ ਕਿਨਾਰਾ ਕਰ ਕੇ ਸਰਕਾਰੀ ਸਕੂਲਾਂ ਚ ਦਾਖ਼ਲਾ ਲਿਆ। ਉਨ੍ਹਾਂ ਖੇਤੀਬਾੜੀ ਖੇਤਰ 'ਚ ਮਾਰੀ ਮੱਲਾਂ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਕਣਕ ਤੇ ਝੋਨੇ ਚ ਮੱਧਪ੍ਰਦੇਸ਼ ਨੂੰ ਪਛਾੜ ਕੇ ਅੱਗੇ ਨਿਕਲ ਗਿਆ।

ਬੇਅਦਬੀ ਮਾਮਲੇ 'ਚ ਮੁੱਖ ਮੰਤਰੀ ਨੇ ਮੰਨਿਆ ਕਾਨੂੰਨੀ ਅੜਚਣ ਜ਼ਰੂਰ ਆਈ

ਅਖ਼ੀਰ ਮੁੱਖ ਮੰਤਰੀ ਨੇ ਨਵਜੋਤ ਸਿੱਧੂ ਨੂੰ ਮੁਖ਼ਾਬਤ ਹੁੰਦਿਆਂ ਪੰਜਾਬ ਸਰਕਾਰ ਨੂੰ ਬੇਅਦਬੀ ਮਾਮਲੇ ਚ ਘੇਰਨ ਵਾਲੇ ਸਿੱਧੂ ਨੇ ਕਿਹਾ ਕਿ ਬਰਗੜੀ, ਕੋਟਕਪੂਰਾ, ਬਹਿਬਲਕਲਾਂ ਮਾਮਲਿਆਂ ਦੇ ਸਾਰੇ ਚਲਾਣ ਪੇਸ਼ ਕਰ ਦਿੱਤੇ ਹਨ। ਬਰਗਾੜੀ ਵਾਲੇ ਮਾਮਲੇ ਚ ਸਟੇਅ ਖ਼ਤਮ ਕਰਵਾ ਕੇ ਅਸੀ ਪਰਸੋ ਫਿਰ ਤੋਂ ਚਲਾਣ ਪੇਸ਼ ਕਰਵਾਇਆ। ਅਸੀ ਮੰਨਦੇ ਹਾਂ ਕਿ ਕਿਤੇ ਨਾ ਕਿਤੇ ਕਾਨੂੰਨੀ ਅੜਚਣ ਆਈ ਹੈ।

ਬਾਦਲ ਤੇ ਮਜੀਠੀਆ ਦਿਖਾਈ ਵੀ ਨਹੀਂ ਦੇਣੇ - ਕੈਪਟਨ

ਹਾਲਾਂਕਿ ਉਨ੍ਹਾਂ ਬੇਅਦਬੀ ਮਾਮਲੇ ਬਾਦਲਾਂ ਅਤੇ ਬਿਕਰਮ ਮਜੀਠੀਏ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਮਿਲੀਭੁਗਤ ਕਰ ਕੇ ਬੇਅਬੀ ਮਾਮਲੇ ਨੂੰ ਸੀਬੀਆਈ ਹਵਾਲੇ ਕਰ ਦਿੱਤਾ ਪਰ ਅਸੀਂ ਸੁਪਰੀਮ ਕੋਰਟ ਜਾ ਕੇ ਮਾਮਲੇ ਨੂੰ ਮੁੜ ਤੋਂ ਆਪਣੇ ਕੋਲ ਲਿਆਂਦਾ। ਕੈਪਟਨ ਨੇ ਕਿਹਾ ਕਿ ਅੰਤ ਵਿਚ ਲੋਕਾਂ ਨੇ ਇਨ੍ਹਾਂ ਨੂੰ ਪਛਾਣ ਲਿਆ ਹੈ ਹੁਣ ਨਾ ਕਿਤੇ ਬਾਦਲ ਨੇ ਰਹਿਣਾ ਤੇ ਮਜੀਠੇ ਨੇ ਰਹਿਣਾ। ਉਨ੍ਹਾਂ ਨਵਜੋਤ ਸਿੱਧੂ ਨੂੰ ਮੁਖਾਤਬ ਹੁੰਦਿਆਂ ਕਿਹਾ ਇਹ ਲੜਾਈ ਮਿਲ ਕੇ ਲੜਣੀ ਪਊ।

ਇਹ ਵੀ ਪੜ੍ਹੋ : ਸਿੱਧੂ ਦੇ ਤਾਜਪੋਸ਼ੀ ਦੌਰਾਨ ਤੇਵਰ ਤਲਖ਼

ABOUT THE AUTHOR

...view details