ਪੰਜਾਬ

punjab

ETV Bharat / city

ਖ਼ਤਰਾ! ਜਿੱਥੇ ਰੁਕਿਆ ਮੋਦੀ ਦਾ ਕਾਫਲਾ ਉੱਥੋਂ 30 km ਦੀ ਦੂਰੀ 'ਤੇ ਹੋ ਚੁੱਕਿਆ ਹੈ ਬਲਾਸਟ - Prime Minister

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦਾ ਕਾਫਲਾ ਬੁੱਧਵਾਰ ਨੂੰ ਕਰੀਬ 20 ਮਿੰਟ ਤੱਕ ਬੇਹੱਦ ਅਸੁਰੱਖਿਅਤ ਇਲਾਕੇ 'ਚ ਖੜ੍ਹਾ ਰਿਹਾ। ਪੰਜਾਬ ਦੇ ਫਿਰੋਜ਼ਪੁਰ (Ferozepur) ਜ਼ਿਲ੍ਹੇ ਦੇ ਅੰਦਰ ਮੁੱਦਕੀ ਨੇੜੇ ਨੈਸ਼ਨਲ ਹਾਈਵੇਅ 'ਤੇ ਪ੍ਰਧਾਨ ਮੰਤਰੀ ਨੂੰ ਜਿਸ ਥਾਂ 'ਤੇ ਰੁਕਣਾ ਪਿਆ।

ਜਿੱਥੇ ਰੁਕਿਆ ਮੋਦੀ ਦਾ ਕਾਫਲਾ ਉੱਥੋਂ 30 km ਦੀ ਦੂਰੀ 'ਤੇ ਹੋ ਚੁੱਕਿਆ ਹੈ ਬਲਾਸਟ
ਜਿੱਥੇ ਰੁਕਿਆ ਮੋਦੀ ਦਾ ਕਾਫਲਾ ਉੱਥੋਂ 30 km ਦੀ ਦੂਰੀ 'ਤੇ ਹੋ ਚੁੱਕਿਆ ਹੈ ਬਲਾਸਟ

By

Published : Jan 5, 2022, 7:58 PM IST

ਹੈਦਰਾਬਾਦ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦਾ ਕਾਫਲਾ ਬੁੱਧਵਾਰ ਨੂੰ ਕਰੀਬ 20 ਮਿੰਟ ਤੱਕ ਬੇਹੱਦ ਅਸੁਰੱਖਿਅਤ ਇਲਾਕੇ 'ਚ ਖੜ੍ਹਾ ਰਿਹਾ। ਪੰਜਾਬ ਦੇ ਫਿਰੋਜ਼ਪੁਰ (Ferozepur) ਜ਼ਿਲ੍ਹੇ ਦੇ ਅੰਦਰ ਮੁੱਦਕੀ ਨੇੜੇ ਨੈਸ਼ਨਲ ਹਾਈਵੇਅ 'ਤੇ ਪ੍ਰਧਾਨ ਮੰਤਰੀ ਨੂੰ ਜਿਸ ਥਾਂ 'ਤੇ ਰੁਕਣਾ ਪਿਆ।

ਇਸ ਜਗ੍ਹਾ ਤੋਂ ਸਿਰਫ਼ 49 ਕਿਲੋਮੀਟਰ ਦੀ ਦੂਰੀ 'ਤੇ ਭਾਰਤ-ਪਾਕਿ ਅੰਤਰਰਾਸ਼ਟਰੀ (Indo-Pak International) ਸਰਹੱਦ ਸਥਿਤ ਹੈ ਅਤੇ ਇਸ ਇਲਾਕੇ 'ਚੋਂ ਲਗਾਤਾਰ ਟਿਫ਼ਨ ਬੰਬ ਅਤੇ ਹੋਰ ਵਿਸਫੋਟਕ ਪਦਾਰਥ ਮਿਲਦੇ ਰਹਿੰਦੇ ਹਨ। ਇਸ ਤਰ੍ਹਾਂ ਪ੍ਰਧਾਨ ਮੰਤਰੀ ਦੀ ਫੇਰੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੂੰ ਜਿਸ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਸਨ, ਉਹ ਕੀਤੇ ਵੀ ਨਜ਼ਰ ਨਹੀਂ ਆਏ।

ਭਾਰਤ-ਪਾਕਿਸਤਾਨ (India-Pakistan) ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਹੋਣ ਕਾਰਨ ਪੰਜਾਬ ਦਾ ਬਹੁਤ ਹੀ ਸੰਵੇਦਨਸ਼ੀਲ ਜ਼ਿਲ੍ਹਾ ਹੈ ਫਿਰੋਜ਼ਪੁਰ। ਕਰੀਬ ਡੇਢ ਹਫ਼ਤਾ ਪਹਿਲਾਂ ਪੰਜਾਬ ਵਿੱਚ ਪ੍ਰਧਾਨ ਮੰਤਰੀ (Prime Minister) ਦੀ ਰੈਲੀ ਦਾ ਐਲਾਨ ਕੀਤਾ ਗਿਆ ਸੀ। ਦੂਜੇ ਪਾਸੇ ਲੁਧਿਆਣਾ ਅਤੇ ਪਠਾਨਕੋਟ (Ludhiana and Pathankot) 'ਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਪੂਰਾ ਪੰਜਾਬ ਹਾਈ ਅਲਰਟ 'ਤੇ ਹੈ। ਇਹ ਉਹ ਜਲਾਲਾਬਾਦ ਕਸਬਾ ਹੈ, ਜਿੱਥੇ 15 ਸਤੰਬਰ 2021 ਨੂੰ ਧਮਾਕਾ ਹੋਇਆ ਸੀ, ਉਹ ਵੀ ਫ਼ਿਰੋਜ਼ਪੁਰ ਦੇ ਨੇੜੇ ਹੈ ਅਤੇ ਐਨਆਈਏ ਦੀ ਜਾਂਚ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਇੱਕ ਅੱਤਵਾਦੀ ਹਮਲਾ ਸੀ।

ਬਠਿੰਡਾ ਹਵਾਈ ਅੱਡੇ (Bathinda Airport) 'ਤੇ ਉਤਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਹੈਲੀਕਾਪਟਰ ਰਾਹੀਂ ਫ਼ਿਰੋਜ਼ਪੁਰ ਪਹੁੰਚਣਾ ਸੀ ਕਿਉਂਕਿ ਖਰਾਬ ਮੌਸਮ ਕਾਰਨ ਬੁੱਧਵਾਰ ਸਵੇਰ ਤੋਂ ਹੈਲੀਕਾਪਟਰ ਉਡਾਣ ਨਹੀਂ ਭਰ ਸਕਿਆ। ਇਸ ਲਈ ਪੰਜਾਬ ਪੁਲਿਸ (Punjab Police) ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (SPG) ਨੂੰ ਬਾਈ ਰੋਡ ਫਿਰੋਜ਼ਪੁਰ ਤੱਕ ਪਹੁੰਚਣ ਦਾ ਸੁਝਾਅ ਦਿੱਤਾ। ਪੰਜਾਬ ਪੁਲਿਸ ਨੇ ਇਸ ਰੂਟ ਨੂੰ ਸੁਰੱਖਿਅਤ ਐਲਾਨਿਆ ਪਰ ਇਸ 'ਤੇ ਵੱਡੀ ਗਲਤੀ ਹੋ ਗਈ।

ਇਹ ਵੀ ਪੜ੍ਹੋ:ਨਰਿੰਦਰ ਮੋਦੀ ਦਾ ਕਾਫ਼ਲਾ ਰੋਕਣ ਵਾਲੇ ਕਿਸਾਨਾਂ ਦੀ ਵੀਡਿਓ ਆਈ ਸਾਹਮਣੇ

ABOUT THE AUTHOR

...view details