ਪੰਜਾਬ

punjab

ETV Bharat / city

ਰਸੋਈ ਗੈਸ ਦੀਆਂ ਕੀਮਤਾਂ ਨੂੰ ਕੱਲ੍ਹ ਲੱਗ ਸਕਦੀ ਹੈ ਅੱਗ ! - ਰਸੋਈ ਗੈਸ

ਲੋਕ ਆਏ ਦਿਨ ਵਧ ਰਹੀਆਂ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਤੋਂ ਬਹੁਤ ਦੁਖੀ ਹਨ। ਤੇਲ ਕੰਪਨੀਆਂ ਪਹਿਲੀ ਮਾਰਚ ਨੂੰ ਰਸੋਈ ਗੈਸ (Cooking Gas) ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਫੈਸਲਾ ਲੈਣ ਜਾ ਰਹੀਆਂ ਹਨ।

ਰਸੋਈ ਗੈਸ ਦੀਆਂ ਕੀਮਤਾਂ ਨੂੰ ਕੱਲ੍ਹ ਲੱਗ ਸਕਦੀ ਹੈ ਅੱਗ
ਰਸੋਈ ਗੈਸ ਦੀਆਂ ਕੀਮਤਾਂ ਨੂੰ ਕੱਲ੍ਹ ਲੱਗ ਸਕਦੀ ਹੈ ਅੱਗ

By

Published : Feb 28, 2022, 7:14 PM IST

ਹੈਦਰਾਬਾਦ: ਭਾਰਤ ਵਿੱਚ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਲਗਾਤਾਰ ਵਧ (high prices of petrol, diesel and gas) ਰਹੀਆਂ ਹਨ। ਜਿੰਨਾਂ ਦਾ ਸਿੱਧਾ ਅਸਰ ਆਮ ਮੱਧਵਰਗੀ ਲੋਕਾਂ ਦੇ ਜੀਵਨ ਤੇ ਪੈ ਰਿਹਾ ਹੈ। ਲੋਕ ਆਏ ਦਿਨ ਵਧ ਰਹੀਆਂ ਪੈਟਰੋਲ, ਡੀਜਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਤੋਂ ਬਹੁਤ ਦੁਖੀ ਹਨ।ਤੇਲ ਕੰਪਨੀਆਂ ਪਹਿਲੀ ਮਾਰਚ ਨੂੰ ਰਸੋਈ ਗੈਸ (Cooking Gas) ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਫੈਸਲਾ ਲੈਣ ਜਾ ਰਹੀਆਂ ਹਨ।

ਮੀਡੀਆ ਰਿਪੋਰਟਾਂ ਮੁਤਾਬਿਕ 1 ਮਾਰਚ ਯਾਨੀ ਕੱਲ੍ਹ ਨੂੰ ਇਹ ਤੈਅ ਹੋ ਜਾਵੇਗਾ ਕਿ ਅਗਲੇ ਇੱਕ ਮਹੀਨੇ ਤੱਕ ਐਲਪੀਜੀ ਸਿਲੰਡਰ ਦੀ ਕੀਮਤ (LPG Cylinder Price) ਕੀ ਰਹੇਗੀ।
ਦੱਸ ਦਈਏ ਕਿ ਤੇਲ ਅਤੇ ਐਲਪੀਜੀ ਦੀਆਂ ਕੀਮਤਾਂ ਨੂੰ ਲੈ ਕੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਸਮੀਖਿਆ ਮੀਟਿੰਗ ਹੁੰਦੀ ਹੈ।

ਇਸ ਕਰਕੇ ਇਸ ਮੀਟਿੰਗ ਤੋਂ ਬਾਅਦ ਹੀ ਤੇਲ ਅਤੇ ਐਲਪੀਜੀ ਦੀਆਂ ਕੀਮਤਾਂ LPG Gas Cylinder Price ਵਧਦੀਆਂ ਅਤੇ ਘਟਦੀਆਂ ਹਨ। ਖਾਸ ਤੌਰ 'ਤੇ ਪੈਟਰੋਲੀਅਮ ਕੰਪਨੀਆਂ ਐਲਪੀਜੀ ਦੀ ਕੀਮਤ ਨੂੰ ਲੈ ਕੇ ਫੈਸਲਾ ਲੈਂਦੀਆਂ ਹਨ। ਇਸ ਵਾਰ ਯੂਕਰੇਨ ਅਤੇ ਰੂਸ ਦੀ ਜੰਗ (Russia Ukraine War) ਦਾ ਅਸਰ ਵੀ ਇਸ ਬੈਠਕ 'ਚ ਦੇਖਿਆ ਜਾ ਸਕਦਾ ਹੈ।

ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਕੀ ਭਾਰਤ ਦੇ ਆਮ ਲੋਕ ਵੀ ਇਸ ਲੜਾਈ ਤੋਂ ਪ੍ਰਭਾਵਿਤ ਹੋਣਗੇ? ਕਿਉਂਕਿ ਰੂਸ ਅਤੇ ਯੂਕਰੇਨ ਦੀ ਜੰਗ ਕਾਰਨ ਕੌਮਾਂਤਰੀ ਬਾਜ਼ਾਰ 'ਚ ਪੈਟਰੋਲ-ਡੀਜ਼ਲ ਦੇ ਨਾਲ-ਨਾਲ ਐੱਲ.ਪੀ.ਜੀ. ਦੀਆਂ ਕੀਮਤਾਂ 'ਚ ਵੀ ਵੱਡਾ ਵਾਧਾ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਯੂਕਰੇਨ-ਰੂਸ ਜੰਗ ਦੇ ਵਿਚਾਲੇ ਦੁਨੀਆ ਦੇ ਕਈ ਦੇਸ਼ਾਂ 'ਚ ਗੈਸ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਚਾਰ-ਪੰਜ ਦਿਨ ਪਹਿਲਾਂ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 101 ਡਾਲਰ ਪ੍ਰਤੀ ਬੈਰਲ ਹੋ ਗਈ ਹੈ। ਅਜਿਹੇ 'ਚ ਤੇਲ-ਗੈਸ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ 'ਚ ਪੈਟਰੋਲ-ਡੀਜ਼ਲ ਦੇ ਨਾਲ-ਨਾਲ LPG ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ। ਇਸ ਦਾ ਅਸਰ ਕਈ ਸੈਕਟਰਾਂ 'ਤੇ ਪਵੇਗਾ।

ਇਹ ਵੀ ਪੜ੍ਹੋ:ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਆਮ ਲੋਕ ਹੋਏ ਪਰੇਸ਼ਾਨ

ABOUT THE AUTHOR

...view details