ਪੰਜਾਬ

punjab

ETV Bharat / city

ਪੰਜਾਬ 'ਚ ਕਣਕ ਦੀ ਖਰੀਦ ਨੇ ਤੀਜੇ ਦਿਨ ਫੜੀ ਰਫ਼ਤਾਰ, ਕਿਸਾਨਾਂ ਲਈ ਸਵਾ ਲੱਖ ਕੂਪਨ ਜਾਰੀ - corona virus news in punjabi

ਸ਼ੁੱਕਰਵਾਰ ਨੂੰ ਮੰਡੀ ਬੋਰਡ ਨੇ 41375 ਕੂਪਨ ਜਾਰੀ ਕੀਤੇ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਅੱਜ ਮੰਡੀਆਂ 'ਚ ਕਣਕ ਦੀ ਆਮਦ ਜ਼ਿਆਦਾ ਹੋਵੇਗੀ। ਸ਼ਨੀਵਾਰ ਲਈ 49930 ਕੂਪਨ ਜਾਰੀ ਕੀਤੇ ਗਏ ਹਨ। ਮੰਡੀਆਂ 'ਚ ਹੁਣ ਤਕ ਕੁੱਲ 55,828 ਮੀਟ੍ਰਿਕ ਟਨ ਕਣਕ ਦੀ ਫ਼ਸਲ ਪਹੁੰਚ ਚੁੱਕੀ ਹੈ।

ਪੰਜਾਬ 'ਚ ਕਣਕ ਦੀ ਖਰੀਦ ਨੇ ਤੀਜੇ ਦਿਨ ਫੜੀ ਰਫ਼ਤਾਰ
ਪੰਜਾਬ 'ਚ ਕਣਕ ਦੀ ਖਰੀਦ ਨੇ ਤੀਜੇ ਦਿਨ ਫੜੀ ਰਫ਼ਤਾਰ

By

Published : Apr 17, 2020, 3:53 PM IST

ਚੰਡੀਗੜ੍ਹ : ਪੰਜਾਬ ਦੀਆਂ 3800 ਦੇ ਕਰੀਬ ਦਾਣਾ ਮੰਡੀਆਂ 'ਚ ਕਣਕ ਦੀ ਖਰੀਦ ਦਾ ਅੱਜ ਤੀਜਾ ਦਿਨ ਹੈ। ਹਲਾਂਕਿ ਪਹਿਲੇ ਦਿਨ ਕਿਸਾਨਾਂ ਨੂੰ ਕੁਝ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਮੰਡੀਆਂ ਵਿੱਚ ਜਿਣਸ ਦੀ ਖਰੀਦ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਕਿਸਾਨਾਂ ਦੀਆਂ ਸਮੱਸਿਆਵਾਂ ਕੁਝ ਹੱਦ ਤੱਕ ਘਟੀਆਂ ਹਨ। ਮੰਡੀ ਰਾਜ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਕਿਸਾਨਾਂ ਨੂੰ 1,15,590 ਕੂਪਨ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਅਗਲੇ ਦਿਨਾਂ ਵਿੱਚ ਪਾਸ ਜਾਰੀ ਕਰਨ ਦੀ ਗਿਣਤੀ ਹੋਰ ਵਧਾਈ ਜਾ ਸਕਦੀ ਹੈ।

ਪੰਜਾਬ 'ਚ ਕਣਕ ਦੀ ਖਰੀਦ ਨੇ ਤੀਜੇ ਦਿਨ ਫੜੀ ਰਫ਼ਤਾਰ

ਬੇਸ਼ੱਕ ਕੁਝ ਥਾਵਾਂ ਤੋਂ ਕਿਸਾਨਾਂ ਦੀ ਖੱਜਲ-ਖੁਆਰੀ ਦੀਆਂ ਰਿਪੋਰਟਾਂ ਨਸ਼ਰ ਹੋਈਆਂ ਹਨ ਪਰ ਕਣਕ ਦੀ ਖਰੀਦ ਪਟੜੀ 'ਤੇ ਚੜ੍ਹਦੀ ਦਿਖ ਰਹੀ ਹੈ। ਮੰਡੀ ਬੋਰਡ ਦੇ ਬੁਲਾਰੇ ਮੁਤਾਬਿਕ ਸ਼ੁੱਕਰਵਾਰ ਨੂੰ ਮੰਡੀ ਬੋਰਡ ਨੇ 41375 ਕੂਪਨ ਜਾਰੀ ਕੀਤੇ ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਅੱਜ ਮੰਡੀਆਂ 'ਚ ਕਣਕ ਦੀ ਆਮਦ ਜ਼ਿਆਦਾ ਹੋਵੇਗੀ। ਸ਼ਨੀਵਾਰ ਲਈ 49930 ਕੂਪਨ ਜਾਰੀ ਕੀਤੇ ਗਏ ਹਨ। ਮੰਡੀਆਂ 'ਚ ਹੁਣ ਤਕ ਕੁੱਲ 55,828 ਮੀਟ੍ਰਿਕ ਟਨ ਕਣਕ ਦੀ ਫ਼ਸਲ ਪਹੁੰਚ ਚੁੱਕੀ ਹੈ। ਇਸ 'ਚੋਂ ਵੱਖ-ਵੱਖ ਏਜੰਸੀਆਂ ਨੇ 39,196 ਮੀਟ੍ਰਿਕ ਟਨ ਕਣਕ ਦੀ ਖਰੀਦ ਕਰ ਲਈ ਹੈ।

ਹਲਾਂਕਿ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਸੂਬਾ ਭਰ ਦੀਆਂ ਖਰੀਦ ਮੰਡੀਆਂ 'ਚ ਕਿਸਾਨਾਂ ਨੂੰ ਸਰੀਰਕ ਦੂਰੀ ਬਣਾਈ ਰੱਖਣ ਸਮੇਤ ਹੋਰ ਹਦਾਇਤਾਂ ਦਾ ਪਾਲਣ ਕਰਵਾਉਣ ਲਈ ਪੰਜਾਬ ਪੁਲਿਸ ਆਪਣੇ ਵਲੰਟੀਅਰਾਂ ਦੀ ਮਦਦ ਲੈ ਰਹੀ ਹੈ। ਪੁਲਿਸ ਨੇ 8620 ਸਿਪਾਹੀਆਂ ਦੇ ਨਾਲ 6483 ਵਲੰਟੀਅਰ ਵੀ ਤਾਇਨਾਤ ਕੀਤੇ ਹਨ। ਤਾਇਨਾਤ ਕੀਤੇ ਵਾਲੰਟੀਅਰ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਸਮਾਜਿਕ ਦੂਰੀ ਬਣਾਉਣ, ਮਾਸਕ/ਦਸਤਾਨੇ ਪਾਉਣ ਤੇ ਸੈਨੀਟਾਇਜ਼ਰ ਦਾ ਇਸਤੇਮਾਲ ਜਿਹੇ ਨਿਯਮਾਂ ਦਾ ਪਾਲਣ ਕਰਵਾਉਣ 'ਚ ਪੁਲਿਸ ਦੀ ਮਦਦ ਕਰ ਰਹੇ ਹਨ।

ਕੋਰੋਨਾ ਕਾਰਨ ਵਧਦੇ ਪ੍ਰਕੋਪ ਤੋਂ ਕਿਸਾਨ ਵੀ ਇਸ ਕਾਫੀ ਚੌਕਸ ਦਿਖਾਈ ਦੇ ਰਹੇ ਹਨ। ਉਨ੍ਹਾਂ ਨੂੰ ਇਹੀ ਕਾਹਲੀ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਦੀ ਜਿਣਸ ਵਿਕ ਜਾਵੇ ਅਤੇ ਉਹ ਘਰ ਮੁੜ ਜਾਣ। ਡੀਜੀਪੀ ਦਿਨਕਰ ਗੁਪਤਾ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਰਾਤ ਦੇ ਸਮੇਂ ਕੰਬਾਈਨਾਂ ਨਾ ਚਲਾਈਆਂ ਜਾਣ। ਮੰਡੀਆਂ 'ਚ ਦਾਖ਼ਲ ਹੋਣ ਵਾਲੇ ਤੇ ਬਾਹਰ ਨਿਕਲਣ ਵਾਲੇ ਸਾਰੇ ਰਾਹਾਂ ਦੀ ਚੈਕਿੰਗ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਪਿੰਡਾਂ 'ਚ ਸਿਰਫ਼ ਕੂਪਨ ਵਾਲੇ ਕਿਸਾਨਾਂ ਨੂੰ ਆਪਣੀ ਇੱਕ ਟਰਾਲੀ ਦੇ ਨਾਲ ਮੰਡੀ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

ABOUT THE AUTHOR

...view details