ਚੰਡੀਗੜ੍ਹ : ਪਿਛਲੇ ਸਾਲਾਂ ਦੀ ਗੱਲ ਕਰੇ ਤਾਂ ਇਕ ਤਾਰੀਕ ਤੋਂ ਹੀ ਕਿਸਾਨ ਮੰਡੀਆਂ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਜਾਂਦੇ ਸੀ ਪਰ ਇਸ ਵਾਰ ਅਜਿਹਾ ਕੁੱਝ ਵੀ ਦੇਖਣ ਨੂੰ ਨਹੀਂ ਮਿਲਿਆ। ਮੰਡੀ ਖਾਲੀ ਹੀ ਨਜ਼ਰ ਆ ਰਹੀ ਹੈ ਸਿਰਫ਼ ਮਜ਼ਦੂਰ ਉੱਥੇ ਬੈਠੇ ਹੋਏ ਸੀ ਜਿਨ੍ਹਾਂ ਨੂੰ ਆਡ਼੍ਹਤੀਆਂ ਵੱਲੋਂ ਪੰਛੀ ਦਿਨ ਪਹਿਲਾਂ ਹੀ ਚੰਡੀਗੜ੍ਹ ਬੁਲਾਇਆ ਗਿਆ ਸੀ ।
ਮਜ਼ਦੂਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਸਾਲ ਹੋ ਗਏ ਇੱਥੇ ਆ ਕੇ ਲੇਬਰ ਦਾ ਕੰਮ ਕਰ ਦੇਵੇ ਜਦ ਵੀ ਫਸਲ ਕੱਟ ਕੇ ਮੰਡੀ ਆਉਂਦੀ ਸੀ ਤੇ ਫ਼ਸਲ ਨੂੰ ਬਾਰਦਾਨੇ ਵਿੱਚ ਪਾਉਣ ਦਾ ਕੰਮ ਉਹ ਕਰਦੇ ਪਰ ਹੱਲੇ ਬਾਰਦਾਨੇ ਵੀ ਨਹੀਂ ਪਹੁੰਚੇ ਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਦੱਸ ਅਪਰੈਲ ਤੋਂ ਖ਼ਰੀਦ ਸ਼ੁਰੂ ਹੋਵੇਗੀ ਜਾਂ ਫਿਰ ਨਹੀਂ ।ਮਜ਼ਦੂਰਾਂ ਦਾ ਕਹਿਣਾ ਹੈ ਕਿ ਇੱਥੇ ਪਾਣੀ ਪੀਣ ਦੀ ਕੋਈ ਵਿਵਸਥਾ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਹੈ, ਜਦਕਿ ਪਹਿਲਾਂ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਹਰੇਕ ਚੀਜ਼ ਦੀ ਵਿਵਸਥਾ ਕੀਤੀ ਜਾਦੀ ਸੀ।ਪ੍ਰਸ਼ਾਸਨ ਨੇ ਬਣਾਇਆ ਇਹ ਪੋਰਟਲ ਚੰਡੀਗੜ੍ਹ ਦੀ ਸੈਕਟਰ 39 ਅਨਾਜ ਮੰਡੀ ਦੇ ਵਿੱਚ ਫੂਡ ਕਾਰਪੋਰੇਸ਼ਨ ਆਫ ਇੰਡੀਆ ਹੀ ਖ਼ਰੀਦ ਕਰਦੀ ਹੈ ਤੇ ਚੰਡੀਗੜ੍ਹ ਦੇ ਆਲੇ ਦੁਆਲੇ ਦੇ ਪਿੰਡ ਵਾਲੇ ਕਿਸਾਨ ਤੇ ਚੰਡੀਗੜ੍ਹ ਦੇ ਕਿਸਾਨ ਇੱਥੇ ਆਪਣੀ ਫ਼ਸਲ ਵੇਚਣ ਦੇ ਲਈ ਆਉਂਦੇ ਨੇ । ਇਸ ਵਾਰ ਪ੍ਰਸ਼ਾਸਨ ਵੱਲੋਂ ਪੋਰਟਲ ਬਣਾਇਆ ਗਿਆ ਜਿਸ ਵਿੱਚ ਕਿਸਾਨਾਂ ਨੂੰ ਰਜਿਸਟਰਡ ਕਰਵਾਉਣਾ ਪਵੇਗਾ ਤੇ ਮੰਡੀ ਦੇ ਵਿੱਚ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਰਜਿਸਟਰ ਕਰਵਾ ਕੇ ਆਪਣੀ ਫ਼ਸਲ ਨੂੰ ਉਹ ਉਤਾਰ ਸਕਦੇ ਨੇ ।ਕੋਰੋਨਾ ਤਾਂ ਨਹੀਂ ਹੈ ਡਰਮਜ਼ਦੂਰਾਂ ਦਾ ਕਹਿਣਾ ਹੈ ਕਿ ਕੋਰੋਨਾ ਦਾ ਡਰ ਹੁਣ ਉਨ੍ਹਾਂ ਨੂੰ ਨਹੀਂ ਹੈ ਕਿਉਂਕਿ ਜੇਕਰ ਉਹ ਡਰਨਗੇ ਤੇ ਆਪਣੇ ਘਰ ਦਾ ਖ਼ਰਚਾ ਕਿਵੇਂ ਚਲਾਉਣਗੇ ।ਉਨ੍ਹਾਂ ਦਾ ਕਹਿਣਾ ਹੈ ਕਿ ਉਹ ਯੂਪੀ ਤੇ ਬਿਹਾਰ ਤੋਂ ਦੂਰ ਕੰਮ ਕਰਨ ਦੇ ਲਈ ਆਏ ਨੇ ਤਾਂ ਜੋ ਉਹ ਆਪਣੇ ਬੱਚਿਆਂ ਦਾ ਪੇਟ ਭਰ ਸਕਣ ਪਰ ਇਥੇ ਉਨ੍ਹਾਂ ਨੂੰ ਇਹ ਨਹੀਂ ਪਤਾ ਚੱਲ ਪਾ ਰਿਹਾ ਹੈ ਕਿ ਖ਼ਰੀਦ ਸ਼ੁਰੂ ਕਦ ਤੋਂ ਹੋਵੇਗੀ।