ਚੰਡੀਗੜ੍ਹ: ਹੋਲਾ-ਮਹੱਲਾ ਸਿੱਖ ਧਰਮ ਦਾ ਕੌਮੀ ਤਿਉਹਾਰ ਹੈ। ਸਿੱਖ ਧਰਮ 'ਚ 'ਹੋਲੇ-ਮਹੱਲੇ' ਨੂੰ ਖ਼ਾਲਸਾਈ ਜੋਹ-ਜਲਾਲ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਦਰਅਸਲ 'ਹੋਲੇ-ਮਹੱਲੇ' ਖਾਲਸੇ ਦੇ ਜਨਮ ਅਸਥਾਨ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਲਈ ਸਿੱਖ ਧਰਮ ਵਿੱਚ ਹੋਲੀ ਨਹੀਂ ਸਗੋਂ ਹੋਲਾ ਖੇਡਿਆ ਜਾਂਦਾ ਹੈ। ਖਾਸਕਰ ਨਿਹੰਗ ਜਥੇਬੰਦੀਆਂ ਵੱਲੋਂ ਸਭ ਤੋਂ ਵੱਧ ਉਤਸ਼ਾਹ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇੱਕ ਮਹੱਲਾ ਕੱਢਿਆ ਜਾਂਦਾ ਹੈ।
ਹੋਲੇ ਮਹੱਲੇ ਦੀ ਸ਼ੁਰੂਆਤ
ਸ੍ਰੀ ਗੁਰੂ ਗੋਬਿੰਦ ਸਿੰਘ ਨੇ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਈ: 'ਚ ਹੋਲੇ ਮਹੱਲੇ ਦੀ ਪ੍ਰੰਪਰਾ ਦੀ ਸ਼ੁਰੂਆਤ ਕੀਤੀ ਗਈ। ਹੋਲੇ-ਮਹੱਲੇ' ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਚੇਤ ਵਧੀ ਏਕਤ ਸੰਮਤ 1757 ਨੂੰ ਕੀਤੀ ਸੀ।
ਕਿਉਂ ਕੀਤੀ ਹੋਲੇ ਮਹੱਲੇ ਦੀ ਸ਼ੁਰੂਆਤ
ਗੁਰੂ ਸਾਹਿਬ ਨੇ ਸਮੇਂ ਦੇ ਹਾਲਾਤਾਂ ਨੂੰ ਵੇਖਿਦਿਆਂ ਲੋਕਾਂ ਦੀ ਮਾਨਸਿਕ ਤਾਕਤ ਨੂੰ ਬਲਵਾਨ ਕਰਨ ਦੇ ਮਨੋਰਥ ਨਾਲ ਹੋਲੀ ਤੋਂ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ। ਉਸ ਵੇਲੇ ਖਾਲਸਾਈ ਫੌਜ਼ਾਂ ਦੇ ਦੋ ਮਨਸੂਈ ਦਲਾਂ ਵਿੱਚ ਸਾਸ਼ਤਰ ਵਿੱਦਿਆ ਦੇ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ। ਇਨਾਂ ਮੁਕਾਬਲਿਆਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ।