ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਕੋਰੋਨਾ ਦਾ ਨਵਾਂ ਸਟ੍ਰੇਨ ਤੇਜ਼ੀ ਨਾਲ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ। ਨਵੇਂ ਸਟ੍ਰੇਨ ਕਾਰਨ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਨਾ ਮਿਲਣ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਕੋਰੋਨਾ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ ਇਸ ਬਾਰੇ ਸਾਡੀ ਟੀਮ ਨੇ ਪਲਮਨ ਕਾਲੋਜਿਸਟ ਅਤੇ ਆਈਸੀਯੂ ਕੋਵਿਡ ਵਾਰਡ ਦੀ ਇੰਚਾਰਜ ਡਾ. ਪ੍ਰੀਤੀ ਸ਼ਰਮਾ ਨਾਲ ਗੱਲ ਕੀਤੀ।
ਇਹ ਵੀ ਪੜੋਂ: ਕੈਪਟਨ ਵੱਲੋਂ ਆਸ਼ੀਰਵਾਦ ਸਕੀਮ 51,000 ਰੁਪਏ ਕਰਨ ਨੂੰ ਹਰੀ ਝੰਡੀ
ਡਾਕਟਰ ਪ੍ਰੀਤੀ ਸ਼ਰਮਾ ਨੇ ਦੱਸਿਆ ਕਿ ਸ਼ਾਹ ਦੇ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਹੋਣ ’ਤੇ ਕੁਝ ਸਾਵਧਾਨੀਆਂ ਵਰਤਣੀ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਜੇਕਰ ਤੁਹਾਨੂੰ ਕੋਵਿਡ-19 ਹੈ ਤਾਂ ਤੁਹਾਨੂੰ ਬੁਖ਼ਾਰ, ਡਾਇਰੀਆ ਸੁਆਦ ਦੀ ਕਮੀ, ਸਰੀਰ ’ਚ ਦਰਦ, ਠੰਢ ਲੱਗਣਾ ਅਤੇ ਬੁਖਾਰ ਮਹਿਸੂਸ ਹੋ ਸਕਦਾ ਹੈ। ਉੱਥੇ ਹੀ ਸੁੱਕੀ ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ਼ ਜਿਹੇ ਲੱਛਣ ਕੋਰੋਨਾ ਤੇ ਸਾਹ ਦੋਨਾਂ ਬਿਮਾਰੀਆਂ ਵਿੱਚ ਆਮ ਹਨ। ਡਾ. ਪ੍ਰੀਤੀ ਨੇ ਦੱਸਿਆ ਕਿ ਦੋਵਾਂ ਦੇ ਲੱਛਣ ਇੱਕ ਹੋਣ ਕਰਕੇ ਕਈ ਵਾਰੀ ਮਰੀਜ਼ ਨੂੰ ਇਹ ਸਮਝ ਨਹੀਂ ਆਉਂਦਾ ਕਿ ਉਹਨੂੰ ਸਾਹ ਦੀ ਦਿੱਕਤ ਹੈ ਜਾਂ ਫਿਰ ਕੋਰੋਨਾ, ਪਰ ਇਸ ਸਮੇਂ ਘਬਰਾਉਣ ਦੀ ਲੋੜ ਨਹੀਂ ਹੈ ਸਾਵਧਾਨੀਆਂ ਵਰਤਣੀ ਜ਼ਰੂਰੀ ਹੈ।
ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਅਤੇ ਸਾਹ ਦੋਵੇ ਸਭ ਤੋਂ ਜ਼ਿਆਦਾ ਫੇਫੜਿਆਂ ’ਤੇ ਅਸਰ ਪਾਉਂਦੇ ਹਨ। ਜੇਕਰ ਕਿਸੇ ਵਿਅਕਤੀ ਦਾ ਸਾਹ ਵਧਿਆ ਹੋਇਆ ਅਤੇ ਉਸ ਦੇ ਫੇਫੜਿਆਂ ਵਿੱਚ ਸੋਜ ਹੈ ਤਾਂ ਅਜਿਹੇ ਲੋਕਾਂ ਵਿੱਚ ਕੋਵਿਡ ਦੇ ਲੱਛਣ ਹੋ ਸਕਦੇ ਹਨ। ਇਸ ਕਰਕੇ ਇਸ ਸਮੇਂ ਸਾਹ ਦੇ ਮਰੀਜ਼ਾਂ ਨੂੰ ਆਪਣੀ ਸਾਹ ਪ੍ਰਕਿਰਿਆ ਨਿਯੰਤ੍ਰਿਤ ਰੱਖਣ ਦੀ ਲੋੜ ਹੈ ਤਾਂ ਜੋ ਕੋਰੋਨਾ ਨਾਲ ਲੜਨ ਵਿੱਚ ਮਦਦ ਮਿਲ ਸਕੇ।