ਚੰਡੀਗੜ੍ਹ:ਪੰਜਾਬ ਕਾਂਗਰਸ (Punjab Congress) ਪ੍ਰਧਾਨ ਬਣਨ ਦੇ ਬਾਅਦ ਨਵਜੋਤ ਸਿੰਘ ਸਿੱਧੂ ਪਾਰਟੀ ਦੀ ਪੂਰੀ ਲੀਡਰਸ਼ਿਪ ਦੇ ਘਰ ਘਰ ਜਾ ਕੇ ਮੁਲਾਕਾਤ ਕਰ ਰਹੇ ਹਨ।ਇਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਕਾਂਗਰਸ ਨੂੰ ਮਜ਼ਬੂਤ ਕਰ ਸਕਣਗੇ ਅਤੇ ਮਿਸ਼ਨ 2022 ਦੇ ਲਈ ਉਹਨਾਂ ਦੀ ਕੀ ਰਣਨੀਤੀ ਹੋਵੇਗੀ।ਸਿੱਧੂ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ।
ਰਾਜਨੀਤਿਕ ਮਾਹਰ ਪ੍ਰੋਫ਼ੈਸਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਲੋਕਾਂ ਨੂੰ ਨਵੀਆਂ ਉਮੀਦਾਂ ਵਿਖਾਈਆ ਹਨ ਪਰ ਉਹ ਨਵਾਂ ਢਾਂਚਾ ਖੜ੍ਹਾ ਕਰ ਰਿਹਾ ਹੈ।ਮਨਜੀਤ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਿੱਧੂ ਤੋਂ ਬੜੀਆ ਉਮੀਦਾਂ ਹਨ।ਉਨ੍ਹਾਂ ਨੇ ਕਿਹਾ ਜੇਕਰ ਸਿੱਧੂ ਨਵਾਂ ਢਾਂਚਾ ਖੜ੍ਹਾ ਨਾ ਕਰ ਸਕੇ ਤਾਂ ਬੜਾ ਅਫਸੋਸ ਹੋਵੇਗਾ।
ਕਾਂਗਰਸੀ ਆਗੂ ਫਤਿਹ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ (Navjot Singh Sidhu)ਚੰਗੇ ਢੰਗ ਨਾਲ ਕੰਮ ਕਰ ਰਿਹਾ ਹੈ ਅਤੇ ਇਕ ਹਫਤੇ ਦੇ ਅੰਦਰ ਕਾਂਗਰਸ ਦਾ ਨਵਾਂ ਢਾਂਚਾ ਤਿਆਰ ਹੋ ਜਾਵੇਗਾ।ਉਨ੍ਹਾਂ ਨੇ ਕਾਂਗਰਸੀ ਪਾਰਟੀ ਦੇ ਸਾਰੇ ਵਰਕਰ ਇੱਕੋ ਹਨ ਕਿਸੇ ਵਿਚ ਕੋਈ ਮਤਭੇਦ ਨਹੀਂ ਹੈ।