ਐਲਾਨ ਤੋਂ ਪਹਿਲਾਂ ਜਸ਼ਨ ਦੇ ਕੀ ਮਾਇਨੇ ? - ਮੀਡੀਆ
ਪੰਜਾਬ ਕਾਂਗਰਸ ਦਾ ਸਿੱਧੂ ਤੇ ਕੈਪਟਨ ਵਿਵਾਦ ਹਲੇ ਤੱਕ ਹਾਈਕਮਾਨ ਦੀਆਂ ਬਰੂਹਾਂ 'ਤੇ ਹੀ ਖੜ੍ਹਾ। ਪਰ ਉਸ ਤੋਂ ਪਹਿਲਾਂ ਪੰਜਾਬ ਕਾਂਗਰਸ ਭਵਨ ਵਿੱਚ ਜਸ਼ਨ ਦਾ ਮਾਹੌਲ ਹੋ ਗਿਆ।
ਐਲਾਨ ਤੋਂ ਪਹਿਲਾਂ ਜਸ਼ਨ ਦੇ ਕੀ ਮਾਇਨੇ
ਚੰਡੀਗੜ੍ਹ : ਕੈਪਟਨ ਤੇ ਸਿੱਧੂ ਵਿਚਾਲੇ ਚੱਲ ਰਿਹਾ ਵਿਵਾਦ ਹਾਈਕਮਾਨ ਹਲੇ ਪੂਰੀ ਤਰ੍ਹਾਂ ਸੁਲਝਾ ਨਾ ਸਕਿਆ। ਮੀਡੀਆ 'ਚ ਖਬਰਾਂ ਆ ਰਹੀਆਂ ਹਨ ਕਿ ਹਾਈਕਮਾਨ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਨ ਦਾ ਫੈਸਲਾ ਲੈ ਚੁੱਕੀ ਹੈ, ਹਾਲਾਂਕਿ ਇਸ ਸਬੰਧੀ ਕੋਈ ਰਸਮੀ ਫੈਸਲਾ ਨਹੀਂ ਹੋਇਆ। ਉਸ ਤੋਂ ਪਹਿਲਾਂ ਹੀ ਚੰਡੀਗੜ੍ਹ ਪੰਜਾਬ ਕਾਂਗਰਸ ਭਵਨ ਦੇ ਬਾਹਰ ਜਸ਼ਨ ਦਾ ਮਾਹੌਲ ਬਣ ਗਿਆ। ਜਿਸ ਦਾ ਜਾਇਜ਼ਾ ਲਿਆ ਈ.ਟੀ.ਵੀ ਭਾਰਤ ਦੇ ਪੱਤਰਕਾਰ ਵਰੁਣ ਭੱਟ ਨੇ।