ਚੰਡੀਗੜ੍ਹ: ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਲੱਗਾ ਵੀਕਐਂਡ ਲੌਕਡਾਊਨ।ਚੰਡੀਗੜ੍ਹ 'ਚ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰ 5 ਵਜੇ ਤੱਕ ਲੌਕਾਡਾਊਨ ਲਾਉਣ ਦਾ ਫੈਸਲਾ ਕੀਤਾ ਗਿਆ ਹੈ।ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਇੱਕ ਅਹਿਮ ਮੀਟਿੰਗ ਮਗਰੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ
ਇਸ ਤੋਂ ਪਹਿਲਾ ਪਰਸਾਸ਼ਨ ਨੇ ਮੰਗਲਵਾਰ ਨੂੰ ਰੌਕ ਗਾਰਡਨ ਵੀ ਬੰਦ ਕਰ ਦਿੱਤਾ ਸੀ। ਜਦੋਂਕਿ ਸੁਖਨਾ ਲੇਕ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ। ਹਲਾਂਕਿ ਚੰਡੀਗੜ੍ਹ ਚ ਲੱਗੇ ਵੀਕਐਂਟ ਲੌਕਾਡਾਉਨ ਦੌਰਾਨ ਵਿਆਹ ਸਮਾਗਮਾਂ ਲਈ ਸ਼ਰਤਾਂ ਸਮੇਤ ਛੋਟ ਦਿੱਤੀ ਗਈ ਹੈ। ਵਿਆਹ ਸਮਾਗਮਾਂ ਦੇ ਲਈ ਡੀ.ਸੀ. ਵੱਲੋਂ ਪਾਸ ਜਾਰੀ ਕੀਤਾ ਜਾਵੇਗਾ। ਇਸ ਦੌਰਾਨ ਵਿਆਹ ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਤੈਅ ਕੀਤੀ ਜਾਵੇਗੀ।