ਚੰਡੀਗੜ੍ਹ: ਪੰਜਾਬ ਸਮੇਤ ਚੰਡੀਗੜ੍ਹ ਵਿੱਚ (Weather of Punjab) ਪਏ ਲਗਾਤਾਰ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਲਗਾਤਾਰ ਪਏ ਮੀਂਹ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਵੀ ਹੋਇਆ ਹੈ। ਮੀਂਹ ਤੋਂ ਬਾਅਦ ਬੇਸ਼ੱਕ ਮੌਸਮ ਸਾਫ ਹੋ ਗਿਆ ਹੈ, ਪਰ ਸਾਰੀਆਂ ਥਾਵਾਂ ਉੱਤੇ ਪਾਣੀ ਭਰਿਆ ਹੋਇਆ ਹੈ, ਜਿਸ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਉਥੇ ਹੀ ਚੰਡੀਗੜ੍ਹ ਸਮੇਤ ਅੱਜ ਪੂਰੇ ਪੰਜਾਬ ਵਿੱਚ ਧੁੰਦ ਵੀ ਪਈ।
ਇਹ ਵੀ ਪੜੋ:ਪੰਜਾਬ ਵਿਜੀਲੈਂਸ ਨੇ ਆਈਐਫਐਸ ਅਧਿਕਾਰੀ ਪ੍ਰਵੀਨ ਕੁਮਾਰ ਨੂੰ ਕੀਤਾ ਗ੍ਰਿਫ਼ਤਾਰ
ਕਿਸਾਨਾਂ ਦਾ ਨੁਕਸਾਨ:ਲਗਾਤਾਰ ਪਏ ਇਸ ਮੀਂਹ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ (Heavy loss of farmers due to rain) ਹੋਇਆ ਹੈ। ਝੋਨੇ ਦੀ ਫਸਲ ਪੂਰੀ ਤਰ੍ਹਾਂ ਤਿਆਰ ਸੀ ਜੋ ਕਿ ਇਸ ਮੀਂਹ ਕਾਰਨ ਨੁਕਸਾਨੀ ਗਈ ਹੈ ਤੇ ਕਈ ਥਾਈਂ ਹੜ੍ਹ ਵਰਗੇ ਹਾਲਾਤ ਕਾਰਨ ਫਸਲ ਡੁੱਬ ਵੀ ਗਈ ਹੈ। ਉਥੇ ਹੀ ਮੰਡੀਆਂ ਵਿੱਚ ਵੀ ਮਾੜੇ ਪ੍ਰਬੰਧ ਹੋਣ ਕਾਰਨ ਜੋ ਫਸਲ ਮੰਡੀਆਂ ਵਿੱਚ ਗਈ ਸੀ ਉਹ ਵੀ ਭਿੱਜ ਗਈ ਹੈ।
ਅੰਮ੍ਰਿਤਸਰ: ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਅਤੇ ਘੱਟ ਤੋਂ ਘੱਟ 23 ਡਿਗਰੀ ਰਹੇਗਾ।