ਚੰਡੀਗੜ੍ਹ: ਸ਼ੀਤ ਰੁੱਤ ਦੇ ਚਲਦਿਆਂ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋਈ ਤੇ ਨਾਲ ਦੇ ਨਾਲ ਇਸਦਾ ਅਸਰ ਮੈਦਾਨੀ ਇਲਾਕਿਆਂ 'ਚ ਦਿਖਣ ਲੱਗ ਗਿਆ ਹੈ। ਜਿਸ ਨਾਲ ਠੰਢ 'ਚ ਵਾਧਾ ਹੋ ਗਿਆ ਹੈ।
ਸ਼ੀਤ ਲਹਿਰ ਤੇ ਬਾਰਿਸ਼
ਚੰਡੀਗੜ੍ਹ: ਸ਼ੀਤ ਰੁੱਤ ਦੇ ਚਲਦਿਆਂ ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਹੋਈ ਤੇ ਨਾਲ ਦੇ ਨਾਲ ਇਸਦਾ ਅਸਰ ਮੈਦਾਨੀ ਇਲਾਕਿਆਂ 'ਚ ਦਿਖਣ ਲੱਗ ਗਿਆ ਹੈ। ਜਿਸ ਨਾਲ ਠੰਢ 'ਚ ਵਾਧਾ ਹੋ ਗਿਆ ਹੈ।
ਸ਼ੀਤ ਲਹਿਰ ਤੇ ਬਾਰਿਸ਼
ਸ਼ੁੱਕਰਵਾਰ ਰਾਤ ਨੂੰ ਪੰਜਾਬ 'ਚ ਸ਼ੀਤ ਲਹਿਰ ਚੱਲੀ ਤੇ ਤੜਕਸਾਰ ਮੀਂਹ ਨਾਲ ਘੱਟੋ ਘੱਟ ਤਾਪਮਾਨ ਦੀ ਦਰ 'ਚ ਘਾਟਾ ਆਇਆ ਹੈ। ਮੌਸਮ ਵਿਭਾਗ ਮੁਤਾਬਕ, ਸ਼ਨਿਵਾਰ ਨੂੰ 50% ਬਾਰਿਸ਼ ਦੀ ਭੱਵਿਖਵਾਣੀ ਕੀਤੀ ਗਈ ਹੈ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ 'ਚ ਧੁੰਦ ਦਾ ਪ੍ਰਭਾਵ ਹੋਰ ਵਧੇਗਾ।
ਮੌਸਮ ਵਿਭਾਗ ਦੀ ਭਵਿੱਖਵਾਣੀ
ਮੌਸਮ ਵਿਭਾਗ ਦਾ ਮੰਨਣਾ ਹੈ ਕਿ ਇਹ ਬਾਰਿਸ਼ ਕਿਸਾਨਾਂ ਲਈ ਫਾਇਦੇਮੰਦ ਸਾਬਿਤ ਹੋਵੇਗੀ। ਵਿਭਾਗ ਦਾ ਕਹਿਣਾ ਹੈ ਕਿ ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਠੰਢ ਵੱਧੇਗੀ। ਦੱਸ ਦਈਏ ਕਿ ਪੰਜਾਬ ਤੇ ਹਰਿਆਣਾ 'ਚ ਆਮ ਨਾਲੋਂ ਵੱਧ ਤੇ ਚੰਡੀਗੜ੍ਹ 'ਚ 10.4 ਡਿਗਰੀ ਸੈਲਸਿਅਸ ਤਾਪਮਾਨ ਸੀ।