ਪੰਜਾਬ

punjab

ETV Bharat / city

ਮੌਸਮ ਵਿਭਾਗ ਨੇ ਪੰਜਾਬ ਨੂੰ ਕੀਤਾ ਹਾਈ ਅਲਰਟ - punjab rain prediction

ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਤੇ ਭਵਿੱਖਵਾਣੀ ਕੀਤੀ ਹੈ। ਮੌਸਮ ਵਿਭਾਗ ਨੇ ਪੰਜਾਬ ਸਰਕਾਰ ਨੂੰ ਆਉਣ ਵਾਲੀ 25 ਤੇ 26 ਜੁਲਾਈ ਲਈ ਚਿਤਾਵਨੀ ਜਾਰੀ ਕਰ ਦਿੱਤੀ ਹੈ। ਮੌਸਮ ਵਿਭਾਗ ਦੇ ਮੁਤਾਬਕ ਪੰਜਾਬ 'ਚ ਅਗਲੇ 10 ਦਿਨ ਮੀਂਹ ਪਵੇਗਾ।

ਫ਼ੋਟੋ

By

Published : Jul 24, 2019, 10:38 AM IST

Updated : Jul 24, 2019, 3:24 PM IST

ਚੰਡੀਗੜ੍ਹ: ਪੰਜਾਬ 'ਚ ਮਾਨਸੂਨ ਆਉਣ ਨਾਲ ਲਗਾਤਾਰ ਮੀਂਹ ਪੈ ਰਹੇ ਹਨ। ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਪਰ ਪੰਜਾਬ ਦੇ ਕਈ ਇਲਾਕਿਆਂ 'ਚ ਜ਼ਿਆਦਾ ਮੀਂਹ ਪੈਣ ਨਾਲ ਹੜ੍ਹ ਆਉਣ ਦੀ ਸੰਭਾਵਨਾ ਬਣ ਗਈ ਹੈ।

ਘੱਗਰ ਵਾਲੇ ਇਲਾਕੇ ਲਈ ਫਿਰ ਬੁਰੀ ਖ਼ਬਰ ਆਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ 'ਚ ਅਗਲੇ 10 ਦਿਨ ਮੀਂਹ ਪਵੇਗਾ।

ਮੌਸਮ ਵਿਭਾਗ ਨੇ ਪੰਜਾਬ ਸਰਕਾਰ ਨੂੰ ਆਉਣ ਵਾਲੀ 25 ਤੇ 26 ਜੁਲਾਈ ਲਈ ਚਿਤਾਵਨੀ ਜਾਰੀ ਕਰ ਦਿੱਤੀ ਹੈ। ਮੌਸਮ ਵਿਭਾਗ ਨੇ ਪੰਜਾਬ ਸਰਕਾਰ ਨੂੰ ਦੱਸਿਆ ਹੈ ਕਿ ਘੱਗਰ ਦੇ ਇਲਾਕੇ ਵਿੱਚ ਫਿਰ ਤੋਂ ਪਾਣੀ ਜਮ੍ਹਾ ਹੋ ਸਕਦਾ ਹੈ। ਅਨੁਮਾਨ ਦੇ ਮੁਤਾਬਕ ਬਠਿੰਡਾ, ਸੰਗਰੂਰ, ਪਟਿਆਲਾ ਸਮੇਤ ਪੂਰੇ ਪੰਜਾਬ ਵਿੱਚ ਭਾਰੀ ਮੀਂਹ ਪਵੇਗਾ।

ਇਹ ਵੀ ਪੜ੍ਹੌ: ਗੰਦੇ ਪਾਣੀ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਕੀਤਾ ਰੋਡ ਜਾਮ
24 ਜੁਲਾਈ ਦੀ ਸ਼ਾਮ ਨੂੰ ਹੀ ਮੌਸਮ ਖਰਾਬ ਹੋਣਾ ਸ਼ੁਰੂ ਹੋਵਗਾ ਤੇ ਇਸ ਤੋਂ ਅਗਲੇ ਦੋ ਦਿਨ ਗੁਰਦਾਸਪੁਰ, ਰੂਪਨਗਰ, ਪਠਾਨਕੋਟ ਬਹੁਤ ਭਾਰੀ ਮੀਂਹ ਦੀ ਲਪੇਟ ਵਿੱਚ ਆ ਜਾਣਗੇ।
ਖਾਸ ਕਰਕੇ ਘੱਗਰ, ਸਤਲੁਜ, ਬਿਆਸ ਦੇ ਨਾਲ ਲੱਗਦੇ ਖੇਤਰਾਂ ਵਿੱਚ ਪਾਣੀ ਜਮ੍ਹਾਂ ਹੋ ਸਕਦਾ ਹੈ
ਘੱਗਰ ਦੇ ਏਰੀਏ ਵਿੱਚ 10 ਸੈਂਟੀਮੀਟਰ ਤੱਕ ਮੀਂਹ ਪੈ ਸਕਦਾ ਹੈ। ਜਲੰਧਰ, ਕਪੂਰਥਲਾ,ਮੋਹਾਲੀ, ਅਮ੍ਰਿੰਤਸਰ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਘੱਟ ਦਬਾਅ ਵਾਲੇ ਖੇਤਰਾਂ ਵਿੱਚ ਭਾਰੀ ਮੀਂਹ ਕਰਕੇ ਪਾਣੀ ਭਰਨ ਦੀ ਚੇਤਾਵਨੀ ਵੀ ਮੌਸਮ ਵਿਭਾਗ ਨੇ ਪੰਜਾਬ ਸਰਕਾਰ ਨੂੰ ਦਿੱਤੀ।

Last Updated : Jul 24, 2019, 3:24 PM IST

ABOUT THE AUTHOR

...view details