ਚੰਡੀਗੜ੍ਹ/ ਲੁਧਿਆਣਾ: ਅੱਜ ਸਵੇਰੇ ਸੂਬੇ 'ਚ ਕਈ ਜ਼ਿਲ੍ਹਿਆਂ 'ਚ ਅਚਾਨਕ ਮੌਸਮ ਬਦਲਣ ਕਾਰਨ ਤੇਜ਼ ਹਨੇਰੀ ਸ਼ੁਰੂ ਹੋ ਗਈ। ਜਿਸ ਕਾਰਨ ਸਵੇਰ ਦੇ ਸਮੇਂ ਹਨੇਰਾ ਛਾ ਗਿਆ। ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ।
ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ, ਕਿਸਾਨਾਂ 'ਤੇ ਕੋਰੋਨਾ, ਕਰਫਿਊ ਤੇ ਕੁਦਰਤ ਦੀ ਮਾਰ - weather conditions
ਅੱਜ ਸਵੇਰੇ ਪੰਜਾਬ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪੈਂਣ ਤੇ ਗੜੇਮਾਰੀ ਹੋਣ ਦੀ ਖ਼ਬਰ ਹੈ। ਭਾਰੀ ਮੀਂਹ ਪੈਂਣ ਕਾਰਨ ਜਿੱਥੇ ਲੋਕਾਂ ਨੂੰ ਇੱਕ ਪਾਸੇ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੂੰ ਕੋਰੋਨਾ, ਕਰਫਿਊ ਤੇ ਕੁਦਰਤ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ
ਇਸ ਦੌਰਾਨ ਚੰਡੀਗੜ੍ਹ, ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਸਣੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਨੇਰੀ, ਭਾਰੀ ਮੀਂਹ ਤੇ ਗੜੇਮਾਰੀ ਹੋਈ। ਕਈ ਥਾਵਾਂ 'ਤੇ ਤੇਜ਼ ਹਨੇਰੀ ਕਾਰਨ ਰੁੱਖ ਟੁੱਟ ਕੇ ਸੜਕਾਂ ਦੇ ਡਿੱਗ ਪਏ।
ਜਿੱਥੇ ਇੱਕ ਪਾਸੇ ਮੀਂਹ ਪੈਂਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਦੂਜੇ ਪਾਸੇ ਭਾਰੀ ਮੀਂਹ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਅਨਾਜ ਮੰਡੀਆਂ 'ਚ ਕਿਸਾਨਾਂ ਦੀ ਕਣਕ ਦੀ ਫਸਲ ਖ਼ਰੀਦ ਲਈ ਪਈ ਹੈ ਤੇ ਦੂਜੇ ਪਾਸੇ ਖੇਤਾਂ 'ਚ ਪਾਣੀ ਭਰ ਜਾਣ ਕਾਰਨ ਕਿਸਾਨ ਪਰੇਸ਼ਾਨ ਹਨ। ਅਜਿਹਾ ਕਿਹਾ ਜਾ ਸਕਦਾ ਹੈ ਕਿ ਕਿਸਾਨ ਕੋਰੋਨਾ, ਕਰਫਿਊ ਸਣੇ, ਕੁਦਰਤ ਦੀ ਦੋਹਰੀ ਮਾਰ ਹੇਠ ਆ ਗਏ ਹਨ। ਜਿਸ ਦੇ ਚਲਦੇ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।