ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ (PAU Ludhiana) ਵੱਲੋਂ ਸ਼ੁਰੂ ਕੀਤੇ ਗਏ ਕਿਸਾਨ ਮੇਲੇ (Kisan Mela) ਦਾ ਵਰਚੁਅਲ ਉਦਘਾਟਨ ਕੀਤਾ। ਇਸ ਮੌਕੇ ਉਹ ਜਿਥੇ ਸਫੇਦ ਕੁਰਤੇ ਪਜਾਮੇ ਵਿੱਚ ਸੀ, ਉਥੇ ਉਨ੍ਹਾਂ ਆਪਣੇ ਕੁਰਤੇ ‘ਤੇ ਉਹੀ ਕਿਸਾਨੀ ਬੈਚ ਲਗਾਇਆ, ਜਿਹੜਾ ਕਿ ਪੰਜਾਬ, ਹਰਿਆਣਾ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹੋਰ ਸਾਰੇ ਕਿਸਾਨ ਪੱਖੀ ਲੋਕ ਲਗਾ ਕੇ ਇਹ ਸੁਨੇਹਾ ਦੇ ਰਹੇ ਹਨ ਕਿ ਜੇਕਰ ਖੇਤੀ ਕਾਨੂੰਨ ਰੱਦ ਨਾ ਹੋਏ ਤਾਂ ਲੋਕ ਭੁੱਖੇ ਮਰ ਜਾਣਗੇ ਤੇ ਕਿਸਾਨ ਦਾ ਵਜੂਦ ਨਹੀਂ ਰਿਹਾ ਤਾਂ ਕਿਸੇ ਨੂੰ ਖਾਣਾ ਵੀ ਨਹੀਂ ਮਿਲੇਗਾ।
ਇਹ ਵੀ ਪੜੋ: ਖੇਤੀ ਕਾਨੂੰਨਾਂ ਨੂੰ ਇੱਕ ਸਾਲ ਹੋਇਆ ਪੂਰਾ, ਵਿਰੋਧੀ ਹੋਏ ਆਹਮੋ-ਸਾਹਮਣੇ
ਕੈਪਟਨ ਨੇ ਲਗਾਇਆ ਕਿਸਾਨੀ ਬੈਚ
ਕੈਪਟਨ ਨੇ ਕਿਸਾਨ ਮੇਲੇ ਦਾ ਉਦਘਾਟਨ ਕਰਨ ਮੌਕੇ ਆਪਣੇ ਕੁਰਤੇ ‘ਤੇ ਪੀਲੇ ਰੰਗ ਦਾ ‘ਨੋ ਫਾਰਮਰ ਨੋ ਫੂਡ‘ ਦਾ ਬੈਚ ਲਗਾਇਆ ਤੇ ਇਹ ਸੁਨੇਹਾ ਦਿੱਤਾ ਕਿ ਉਹ ਕਿਸਾਨਾਂ ਦੇ ਮਸਲਿਆਂ ਲਈ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੈਚ ਲਗਾ ਕੇ ਕਿਸਾਨ ਪੱਖੀ ਹੋਣ ਦਾ ਸੁਨੇਹਾ ਅੱਜ ਦਿੱਤਾ ਹੈ ਪਰ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਕਿਸਾਨਾਂ ਦੇ ਮਸਲਿਆਂ ਲਈ ਕਈ ਉਪਰਾਲੇ ਸਭ ਦੇ ਸਾਹਮਣੇ ਹਨ।
ਵਿਧਾਨ ਸਭਾ ‘ਚ ਲਿਆਂਦਾ ਸੀ ਕਾਨੂੰਨ ਵਿਰੋਧੀ ਮਤਾ
ਕਾਲੇ ਖੇਤੀ ਕਾਨੂੰਨਾਂ ਵਿਰੁੱਧ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਚਲਦੇ ਵਿਧਾਨ ਸਭਾ ਸੈਸ਼ਨ (Assembly Session) ਦੌਰਾਨ ਕਾਲੇ ਖੇਤੀ ਕਾਨੂੰਨ ਰੱਦ ਕਰਨ (Resolution to Quash Farm laws) ਦਾ ਮਤਾ ਲਿਆਂਦਾ, ਜਿਸ ਦੀ ਸਮੁੱਚੀ ਵਿਧਾਨ ਸਭਾ ਨੇ ਹਮਾਇਤ ਕੀਤੀ ਤੇ ਇਹ ਮਤਾ ਸਾਰੇ ਵਿਧਾਇਕ ਲੈ ਕੇ ਤੱਤਕਾਲੀ ਰਾਜਪਾਲ ਬੀ.ਪੀ.ਸਿੰਘ ਬਦਨੌਰ (B.P. Singh Badnore) ਨੂੰ ਸੌਂਪਣ ਵੀ ਪੁੱਜੇ ਸੀ। ਉਸ ਵੇਲੇ ਕਿਸਾਨਾਂ ਤੋਂ ਇਲਾਵਾ ਹੋਰ ਪਾਸਿਉਂ ਕੈਪਟਨ ਦੇ ਇਸ ਵੱਡੇ ਕਿਸਾਨ ਪੱਖੀ ਉਪਰਾਲੇ ਦੀ ਸ਼ਲਾਘਾ ਹੋਈ ਸੀ। ਹਾਲਾਂਕਿ ਬਾਅਦ ਵਿੱਚ ਗੈਰ ਕਾਂਗਰਸੀ ਧਿਰਾਂ ਇਸ ਨੂੰ ਫੋਕੀ ਕਾਰਵਾਈ ਕਰਾਰ ਦੇਣ ਲੱਗ ਪਈਆਂ ਸਨ।
ਗੰਨੇ ਦੀ ਕੀਮਤ ਵਧਾ ਜਿੱਤਿਆ ਸੀ ਕਿਸਾਨਾਂ ਦਾ ਦਿਲ