ਪੰਜਾਬ

punjab

By

Published : Mar 2, 2021, 12:14 PM IST

ETV Bharat / city

ਕੈਪਟਨ ਸਰਕਾਰ ਦੇ 4 ਸਾਲ 'ਚ ਕਿਹੜੇ ਵਾਅਦੇ ਕੀਤੇ, ਇਸ ਬਾਰੇ ਪੁੱਛਾਂਗੇ: ਸੰਧਵਾਂ

ਪ੍ਰਸ਼ਾਂਤ ਕਿਸ਼ੋਰ ਉੱਤੇ ਨਿਸ਼ਾਨਾ ਸਾਧਦਿਆਂ ਕੁਲਤਾਰ ਸੰਧਵਾਂ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੂੰ ਘਰ-ਘਰ ਰੁਜ਼ਗਾਰ ਦੇਣ ਅਤੇ ਸੰਪੂਰਨ ਕਰਜ਼ਾ ਕੁਰਕੀ ਖ਼ਤਮ ਕਰਨ ਸਣੇ ਬੱਚਿਆਂ ਨੂੰ ਸਮਾਰਟਫੋਨ ਵੰਡਣ ਦੇ ਤਮਾਮ ਵਾਅਦੇ ਸਰਕਾਰ ਵੱਲੋਂ ਕਰਵਾਏ ਗਏ ਸਨ ਪਰ ਪੂਰਾ ਇਕ ਵੀ ਨਹੀਂ ਕੀਤਾ ਗਿਆ।

ਫ਼ੋਟੋ
ਫ਼ੋਟੋ

ਚੰਡੀਗੜ੍ਹ: ਰਾਜਪਾਲ ਵੀ.ਪੀ ਸਿੰਘ ਬਦਨੌਰ ਦੇ ਭਾਸ਼ਣ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਨੇ ਪ੍ਰੈਸ ਵਾਰਤਾ ਕਰ ਕਾਂਗਰਸ ਉੱਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਗਵਰਨਰ ਤੋਂ ਕਾਂਗਰਸ ਸਰਕਾਰ ਨੇ ਝੂਠ ਬੁਲਵਾਇਆ ਹੈ। ਇਸ ਦੌਰਾਨ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅੱਜ ਰਾਜਪਾਲ ਦੇ ਭਾਸ਼ਨ ਦੇ ਉੱਪਰ ਚਰਚਾ ਹੋਵੇਗੀ।

ਵੇਖੋ ਵੀਡੀਓ

ਪ੍ਰਸ਼ਾਂਤ ਕਿਸ਼ੋਰ ਉੱਤੇ ਨਿਸ਼ਾਨਾ ਸਾਧਦਿਆਂ ਕੁਲਤਾਰ ਸੰਧਵਾਂ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੂੰ ਘਰ-ਘਰ ਰੁਜ਼ਗਾਰ ਦੇਣ ਅਤੇ ਸੰਪੂਰਨ ਕਰਜ਼ਾ ਕੁਰਕੀ ਖ਼ਤਮ ਕਰਨ ਸਣੇ ਬੱਚਿਆਂ ਨੂੰ ਸਮਾਰਟਫੋਨ ਵੰਡਣ ਦੇ ਤਮਾਮ ਵਾਅਦੇ ਸਰਕਾਰ ਵੱਲੋਂ ਕਰਵਾਏ ਗਏ ਸਨ ਪਰ ਪੂਰਾ ਇਕ ਵੀ ਨਹੀਂ ਕੀਤਾ ਗਿਆ। ਸਰਕਾਰ ਬੱਚਿਆਂ ਨੂੰ ਦੋ ਲੱਖ ਹੋਰ ਸਮਾਰਟ ਫੋਨ ਵੰਡਣ ਦੀ ਗੱਲ ਤਾਂ ਕਹਿ ਰਹੀ ਹੈ ਲੇਕਿਨ ਸਿੱਖਿਆ ਮਿਲ ਕਿੱਥੇ ਰਹੀ ਹੈ ਤਾਂ ਜੋ ਬੱਚਿਆਂ ਨੂੰ ਸਮਾਰਟ ਫੋਨ ਇਸਤੇਮਾਲ ਕਰਨ ਦਾ ਫ਼ਾਇਦਾ ਵੀ ਹੋਵੇ।

ਇਹ ਵੀ ਪੜ੍ਹੋ:ਬਜਟ ਇਜਲਾਸ 2021-22: ਸਦਨ ਦੀ ਕਾਰਵਾਈ ਜਾਰੀ

ਮੰਤਰੀ ਮੰਡਲ ਦੀ ਬੈਠਕ ਵਿੱਚ ਐਕਸਾਈਜ਼ ਪਾਲਿਸੀ ਵਿੱਚ ਸੋਧ ਕਰ ਹੁਣ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਫਾਂਸੀ ਤੱਕ ਦੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ। ਇਸ ਬਾਰੇ ਬੋਲਦਿਆਂ ਕੁਲਤਾਰ ਸੰਧਵਾਂ ਨੇ ਕਿਹਾ ਕਿ ਪਹਿਲਾਂ 4 ਸਾਲ ਕਾਂਗਰਸੀਆਂ ਨੇ ਨਾਜਾਇਜ਼ ਸ਼ਰਾਬ ਵਿਕਵਾਈ ਉੱਤੇ ਹੁਣ ਇਕ ਸਾਲ ਰਹਿੰਦਿਆਂ ਨਵੇਂ ਕਾਨੂੰਨ ਬਣਾ ਕੇ ਲੋਕਾਂ ਨੂੰ ਸਿਰਫ਼ ਮੂਰਖ ਬਣਾ ਰਹੀ ਹੈ ਜਦ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਵਿੱਚ ਆਉਂਦਿਆਂ ਹੀ ਕਿਹਾ ਸੀ ਕਿ ਉਹ ਮਾਈਨਿੰਗ ਟਰਾਂਸਪੋਰਟ ਕੇਬਲ ਤੇ ਤਮਾ ਮਾਫੀਆ ਨੂੰ ਖ਼ਤਮ ਕਰਨਗੇ ਲੇਕਿਨ ਹੁਣ ਤੱਕ ਮਾਈਨਿੰਗ ਮਾਫੀਆ ਨਿਰੰਤਰ ਚੱਲ ਰਿਹਾ।

ABOUT THE AUTHOR

...view details