ਚੰਡੀਗੜ੍ਹ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਅਸੀਂ ਵੋਟਾਂ ਮੰਗਣ ਨਹੀਂ ਸਗੋਂ ਇੱਕ ਮੌਕਾ ਮੰਗਣ ਆਏ ਹਾਂ। ਉਨ੍ਹਾਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਨਹੀਂ, ਪੰਜਾਬ ਨੂੰ ਬਚਾਉਣ ਦਾ ਮੌਕਾ ਮੰਗਣ ਆਏ ਹਾਂ। ਪੰਜਾਬ ਵਿੱਚ ਅਕਾਲੀ ਦਲ ਅਤੇ ਕਾਂਗਰਸ ਨੇ 50 ਸਾਲ ਰਾਜ ਕੀਤਾ ਹੈ।
ਰਾਘਵ ਨੇ ਕਿਹਾ ਕਿ ਇੰਨ੍ਹਾਂ 50 ਸਾਲਾਂ ਵਿੱਚ ਪੰਜਾਬ ਵਿੱਚ 26 ਸਾਲ ਕਾਂਗਰਸ ਅਤੇ 24 ਸਾਲ ਅਕਾਲੀ ਦਲ ਦੀ ਸਰਕਾਰ ਰਹੀ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਨੇ ਪੰਜਾਬ ਦਾ ਰੇਤਾ, ਕੇਬਲ ਟਰਾਂਸਪੋਰਟ ਵੇਚ ਦਿੱਤਾ ਅਤੇ ਦੋਵਾਂ ਪਾਰਟੀਆਂ ਨੇ ਰਲ-ਮਿਲਕੇ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਨੂੰ ਵੇਚ ਦਿੱਤਾ ਹੈ।
ਰਾਘਵ ਚੱਢਾ ਦੀ ਪੰਜਾਬ ਦੇ ਲੋਕਾਂ ਨੂੰ ਅਪੀਲ ਚੱਢਾ ਨੇ ਕਿਹਾ ਕਿ ਇਸ ਵਾਰ ਲੋਕਾਂ ਕੋਲ ਪੰਜਾਬ ਨੂੰ ਬਚਾਉਣ ਦਾ ਮੌਕਾ ਹੈ। ਸੂਬੇ ਨੂੰ ਮੁੜ ਤੋਂ ਖੁਸ਼ਹਾਲ ਬਣਾਉਣ ਦਾ ਮੌਕਾ ਹੈ। ਐਤਵਾਰ ਨੂੰ ਰਾਘਵ ਚੱਢਾ ਨੇ ਕਪੂਰਥਲਾ, ਦਸੂਹਾ ਅਤੇ ਉੜਮੁੜ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਇਲਾਕਿਆਂ 'ਚ ਪ੍ਰਚਾਰ ਕੀਤਾ। ਉਨ੍ਹਾਂ ਕਪੂਰਥਲਾ ਤੋਂ ਉਮੀਦਵਾਰ ਮੰਜੂ ਰਾਣਾ, ਦਸੂਹਾ ਤੋਂ ਉਮੀਦਵਾਰ ਕਰਮਵੀਰ ਸਿੰਘ ਘੁੰਮਣ ਅਤੇ ਉੜਮੁੜ ਤੋਂ ਉਮੀਦਵਾਰ ਜਸਵੀਰ ਸਿੰਘ ਗਿੱਲ ਰਾਜਾ ਦੇ ਹੱਕ ਵਿੱਚ ਪ੍ਰਚਾਰ ਕੀਤਾ। ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਇੱਕ ਮੌਕਾ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਨੂੰ ਦਿਓ, ਤੁਹਾਡੇ ਸਾਰੇ ਦੁੱਖ ਅਤੇ ਕੰਮਾਂ ਦੀ ਗਾਰੰਟੀ ਸਾਡੀ ਹੋਵੇਗੀ।
ਰਾਘਵ ਚੱਢਾ ਦੀ ਪੰਜਾਬ ਦੇ ਲੋਕਾਂ ਨੂੰ ਅਪੀਲ ਮੁੱਖ ਮੰਤਰੀ ਚੰਨੀ 'ਤੇ ਚੁਟਕੀ ਲੈਂਦਿਆਂ ਚੱਢਾ ਨੇ ਕਿਹਾ ਕਿ ਪੰਜਾਬ 'ਚ ਐਲਾਨ ਜੀਤ ਸਿੰਘ ਚੰਨੀ ਨਾਂ ਦਾ ਨਵਾਂ ਸੀਰੀਅਲ ਆਇਆ ਹੈ। ਉਨ੍ਹਾਂ ਕਿਹਾ ਕਿ ਚੰਨੀ ਦੇ ਭਤੀਜੇ ਦੇ ਘਰ ਈਡੀ ਦੀ ਛਾਪੇਮਾਰੀ ਵਿੱਚ ਕਰੋੜਾਂ ਰੁਪਏ ਬਰਾਮਦ ਹੋਏ, ਅਰਬਾਂ ਰੁਪਏ ਦੀ ਜਾਇਦਾਦ ਦੇ ਕਾਗਜ਼ ਮਿਲੇ, 12 ਲੱਖ ਦੀਆਂ ਵਿਦੇਸ਼ੀ ਘੜੀਆਂ ਅਤੇ ਲਗਜ਼ਰੀ ਗੱਡੀਆਂ ਸਮੇਤ ਪਤਾ ਨਹੀਂ ਕੀ ਕੀ ਬਰਾਮਦ ਹੋਇਆ ਹੈ।
ਰਾਘਵ ਚੱਢਾ ਦੀ ਪੰਜਾਬ ਦੇ ਲੋਕਾਂ ਨੂੰ ਅਪੀਲ ਚੱਢਾ ਨੇ ਚੰਨੀ ਨੂੰ ਸਵਾਲ ਕੀਤਾ ਕਿ ਖੁਦ ਨੂੰ ਗ਼ਰੀਬ ਅਤੇ ਆਮ ਆਦਮੀ ਹੋਣ ਦਾ ਦਾਅਵਾ ਕਰਨ ਵਾਲੇ ਚੰਨੀ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਕੋਲ ਇੰਨੀ ਬੇਸ਼ੁਮਾਰ ਦੌਲਤ ਕਿੱਥੋਂ ਆਈ? ਪੰਜਾਬ ਦੇ ਕਿਹੜੇ ਆਟੋ ਵਾਲੇ ਕੋਲ ਦਸ ਕਰੋੜ ਰੁਪਏ ਹਨ? ਕਿਹੜੇ ਟੈਂਟ ਵਾਲੇ ਕੋਲ 54 ਕਰੋੜ ਰੁਪਏ ਦੀਆਂ ਬੈਂਕ ਐਂਟਰੀਆਂ ਹਨ।ਉਨ੍ਹਾਂ ਕਿਹਾ ਕਿ ਕਿਸ ਸਾਊਂਡ ਵਾਲੇ ਕੋਲ 12 ਲੱਖ ਦੀ ਘੜੀ ਹੈ? ਕਿਹੜੇ ਪੰਚਰ ਵਾਲੇ ਕੋਲ ਕਰੋੜਾਂ ਰੁਪਏ ਦੇ ਫਾਰਮ ਹਾਊਸ ਹਨ।
ਰਾਘਵ ਚੱਢਾ ਦੀ ਪੰਜਾਬ ਦੇ ਲੋਕਾਂ ਨੂੰ ਅਪੀਲ ਚੱਢਾ ਨੇ ਕਿਹਾ ਕਿ ਇਹ ਸਾਰਾ ਪੈਸਾ ਚੰਨੀ ਅਤੇ ਉਸਦੇ ਰਿਸ਼ਤੇਦਾਰਾਂ ਨੇ ਪੰਜਾਬ ਦਾ ਰੇਤਾ ਵੇਚ ਕੇ ਅਤੇ ਭ੍ਰਿਸ਼ਟਾਚਾਰ ਤੋਂ ਕਮਾਇਆ ਹੈ।ਪੰਜਾਬ ਵਿੱਚ ਵੱਡਾ ਨਾਅਰਾ ਚੱਲ ਰਿਹਾ ਹੈ, 'ਜਦੋਂ ਤੋਂ ਸੀਐਮ ਬਣਿਆ ਚੰਨੀ- ਮੋਟਾ ਮਨੀ ਕਮਾ ਗਿਆ ਹਨੀ'। ਚੰਨੀ, ਹਨੀ ਅਤੇ ਮਨੀ ਦੇ ਇਸ ਪ੍ਰੇਮ ਤਿਕੋਣ ਨੇ 111 ਦਿਨਾਂ ਵਿੱਚ ਪੰਜਾਬ ਨੂੰ ਲੁੱਟ ਲਿਆ। ਉਨ੍ਹਾਂ ਕਿਹਾ ਕਿ ਚੰਨੀ ਦੇ ਭਤੀਜੇ ਨੇ ਈਡੀ ਸਾਹਮਣੇ ਆਪਣੇ ਕਬੂਲਨਾਮੇ 'ਚ ਦੱਸਿਆ ਕਿ ਇਹ ਪੈਸਾ ਚੰਨੀ ਦਾ ਹੈ ਅਤੇ 111 ਦਿਨਾਂ 'ਚ ਅਸੀਂ 325 ਕਰੋੜ ਰੁਪਏ ਕਮਾਏ। ਚੱਢਾ ਨੇ ਕਿਹਾ ਕਿ ਇੰਨਾ ਵੱਡਾ ਸਟ੍ਰਾਈਕ ਰੇਟ ਤਾਂ ਅਕਾਲੀ ਦਲ ਦਾ ਵੀ ਨਹੀਂ ਸੀ।
ਇਹ ਵੀ ਪੜ੍ਹੋ:ਸਰਕਾਰ ਬਣਨ 'ਤੇ ਕਰਵਾਈ ਜਾਵੇਗੀ ਚੰਨੀ ਖਿਲਾਫ਼ ਰੇਤ ਮਾਈਨਿੰਗ ਦੀ ਜਾਂਚ: ਕੇਜਰੀਵਾਲ