ਚੰਡੀਗੜ੍ਹ: ਕੈਪਟਨ ਦਾ ਇਹ ਟਵੀਟ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਵੱਲੋਂ ਵਿਧਾਨ ਸਭਾ ਸੈਸ਼ਨ ਲਈ ਖੇਤੀ ਕਾਨੂੰਨਾਂ ਸਬੰਧੀ ਮਤਾ ਤਿਆਰ (Resolution relating to Farm laws) ਕਰਨ ਲਈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਗੱਲਬਾਤ (Talked to Balbir Singh Rajewal) ਕਰਨ ਤੋਂ ਤੁਰੰਤ ਬਾਅਦ ਆ ਗਿਆ। ਸੀਐਮ ਚੰਨੀ ਨੇ ਰਾਜੇਵਾਲ ਨਾਲ ਗੱਲਬਾਤ ਦੀ ਵੀਡੀਓ ਜਾਰੀ ਕੀਤੀ ਸੀ ਤੇ ਇਸ ਉਪਰੰਤ ਕੈਪਟਨ ਨੇ ਵੀ ਆਪਣੇ ਸਪਸ਼ਟੀਕਰਣ ਵਜੋਂ ਟਵੀਟ ਕੀਤੇ। ਸੀਐਮ ਚੰਨੀ ਨੇ ਕਿਹਾ ਸੀ ਕਿ ਸਰਕਾਰ ਡਿਗਣ ਦੇ ਡਰ ਤੋਂ ਖੇਤੀ ਕਾਨੂੰਨ ਮੁੱਢ ਤੋਂ ਖਾਰਜ ਨਹੀਂ ਕੀਤੇ ਗਏ ਸੀ ਪਰ ਉਹ ਸਰਕਾਰ ਡਿੱਗਣ ਤੋਂ ਨਹੀਂ ਡਰਦੇ ਤੇ ਜੋ ਕੁਝ ਕਿਸਾਨ ਕਹਿਣਗੇ, ਉਹੀ ਮਤਾ ਵਿਧਾਨ ਸਭਾ ਵਿੱਚ 8 ਨਵੰਬਰ ਨੂੰ ਪਾਸ ਕਰ ਦਿੱਤਾ ਜਾਵੇਗਾ। ਇਸੇ ਦੇ ਜਵਾਬ ਵਿੱਚ ਕੈਪਟਨ ਨੇ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਵੀ ਕਿਸਾਨਾਂ ਨਾਲ ਗੱਲ ਕਰਕੇ ਹੀ ਸੋਧੇ ਕਾਨੂੰਨ ਪਾਸ ਕੀਤੇ ਸੀ।
ਕੁਝ ਮੀਡੀਆ ਰਿਪੋਰਟਾਂ ਨਸ਼ਰ ਹੋ ਰਹੀਆਂ ਸੀ ਕਿ ਕਾਂਗਰਸ ਦੇ ਵੱਡੇ ਆਗੂ ਕੈਪਟਨ ਨੂੰ ਕਾਂਗਰਸ ਵਿੱਚੋਂ ਜਾਣ ਤੋਂ ਰੋਕਣ ਲਈ ਕੋਸ਼ਿਸ਼ਾਂ ਕਰ ਰਹੇ ਹਨ ਤੇ ਇਹ ਗੱਲ ਲਗਭਗ ਸਿਰੇ ਚੜ੍ਹ ਗਈ ਹੈ। ਇਹ ਵੀ ਕਿਹਾ ਗਿਆ ਸੀ ਕਿ ਛੇਤੀ ਹੀ ਕੈਪਟਨ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ (Meeting with Sonia Gandhi) ਵੀ ਹੋਵੇਗੀ ਤੇ ਉਸ ਉਪਰੰਤ ਕੈਪਟਨ ਨੂੰ ਪਾਰਟੀ ਵਿੱਚ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਸਪਸ਼ਟ ਸੋਨੀਆ ਗਾਂਧੀ ਦਾ ਧੰਨਵਾਦ ਕੀਤਾ ਹੈ ਕਿ ਕਾਂਗਰਸ ਵੱਲੋਂ ਅਜਿਹੀ ਸੋਚ ਰੱਖੀ ਜਾ ਰਹੀ ਹੈ ਪਰ ਉਨ੍ਹਾਂ ਕਿਸੇ ਨਾਲ ਗੱਲਬਾਤ ਹੋਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਤੇ ਸਿੱਧੇ ਤੌਰ ‘ਤੇ ਕਹਿ ਦਿੱਤਾ ਕਿ ਹੁਣ ਕਾਂਗਰਸ ਨਾਲ ਮੁੜ ਤਾਲਮੇਲ ਦੀ ਕੋਈ ਗੁੰਜਾਇਸ਼ ਨਹੀਂ ਰਹੀ (No entry to congress again) ।