ਚੰਡੀਗੜ੍ਹ: ਸੂਬੇ ਵਿੱਚ ਕੋਰੋਨਾ ਵਾਇਰਸ ਦੇ ਟੀਕਾਕਰਣ ਸੰਬਧੀ ਈਟੀਵੀ ਭਾਰਤ ਨੇ ਸਿਹਤ ਅਤੇ ਭਲਾਈ ਵਿਭਾਗ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਖਾਸ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਉਨ੍ਹਾਂ ਸੂਬੇ 'ਚ ਟੀਕਾਕਰਣ ਦੀ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ।
ਸਿਹਤ ਵਿਭਾਗ 'ਚ ਡਾਕਟਰਾਂ ਤੇ ਸਟਾਫ ਦੀਆਂ ਭਰਤੀਆਂ ਕਰਨ ਤੋਂ ਇਲਾਵਾ ਹੋਰ ਕਿਹੜੇ ਚੈਲੇਂਜ ਪੈਂਡਿੰਗ ਹਨ?
500 ਮੈਡੀਕਲ ਅਫ਼ਸਰ ਸਣੇ 150 ਦੇ ਕਰੀਬ ਸਪੈਸ਼ਲਿਸਟ ਡਾਕਟਰ, ਡੈਂਟਲ ਸਰਜਨ, ਰੇਡੀਓਗ੍ਰਾਫਰ ਵੀ ਭਰਤੀ ਕਰ ਲਏ ਗਏ ਹਨ। ਇਸ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ ਵਿੱਚ ਸਟਾਫ ਨਰਸਾਂ ਏਐਨਐਮ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਲਗਾਤਾਰ ਭਰਤੀ ਕਰਨ ਦੀ ਪ੍ਰਕਿਰਿਆ ਚੱਲ ਰਹੀ। ਮਾਰਚ ਤੋਂ ਬਾਅਦ ਰਿਟਾਇਰ ਹੋਣ ਵਾਲੇ ਲੋਕਾਂ ਦੀ ਥਾਂ 'ਤੇ ਪੋਸਟਾਂ ਭਰਨ ਦਾ ਬਿਓਰਾ ਇਕੱਠਾ ਕਰ ਅਸਾਮੀਆਂ ਲਈ ਇਸ਼ਤਿਹਾਰ ਕੱਢੇ ਜਾਣਗੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਵੱਡੇ ਪੈਮਾਨੇ 'ਤੇ ਭਰਤੀਆਂ ਕੀਤੀਆਂ ਜਾ ਰਹੀਆਂ ਹਨ।
ਕੇਂਦਰ ਦੇ ਸਿਹਤ ਵਿਭਾਗ ਅਧਿਕਾਰੀ ਨਾਲ ਕਦੋਂ ਹੋਵੇਗੀ ਬੈਠਕ ਅਤੇ ਕੋਰੋਨਾ ਵਾਇਰਸ ਦਾ ਟੀਕਾਕਰਨ ਕਦੋਂ ਹੋਵੇਗਾ ਸ਼ੁਰੂ?
ਕੇਂਦਰ ਸਰਕਾਰ ਵੱਲੋਂ ਵੈਕਸੀਨ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ 729 ਕੋਲਡ ਚੇਨ ਪੁਆਇੰਟ ਬਣਾਏ ਗਏ ਹਨ, ਜਿਨ੍ਹਾਂ ਵਿੱਚ ਮੁੱਖ ਡਿਪੂ ਹੈੱਡਕੁਆਰਟਰ ਚੰਡੀਗਡ਼੍ਹ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਜਲੰਧਰ ਵਿੱਚ ਬਣਾਏ ਗਏ ਹਨ, ਜਿੱਥੇ ਵੈਕਸੀਨ ਨੂੰ ਰੱਖਿਆ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਟੀਕਾ ਫਰੰਟ ਵਾਰੀਅਰਜ਼ ਨੂੰ ਲਗਾਇਆ ਜਾਵੇਗਾ ਕਿਉਂਕਿ ਕੋਰੋਨਾ ਵਾਰੀਅਰ ਗਰਾਊਂਡ ਜ਼ੀਰੋ 'ਤੇ ਕੰਮ ਕਰ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਣੇ ਤਮਾਮ ਲੋਕ ਜੋ ਗਰਾਊਂਡ ਲੈਵਲ 'ਤੇ ਪਬਲਿਕ ਡੀਲਿੰਗ ਕਰਦੇ ਹਨ ਉਨ੍ਹਾਂ ਨੂੰ ਟੀਕਾ ਲਗਾਇਆ ਜਾਵੇਗਾ।