ਚੰਡੀਗੜ੍ਹ: ਪੰਜਾਬ ਵਿੱਚ ਲਟਕਵੀ ਵਿਧਾਨ ਸਭਾ ਦੀਆਂ ਸੰਭਾਵਨਾਵਾਂ ਨੇ ਲੋਕਾਂ ਦੀ ਨਜ਼ਰ ਭਾਜਪਾ ਵੱਲ ਹੋ ਗਈ ਹੈ। ਹੁਣ ਤਕ ਭਾਜਪਾ ਨੂੰ ਪੰਜਾਬ ਵਿੱਚ ਕਮਜ਼ੋਰ ਪਾਰਟੀ ਵਜੋਂ ਮੰਨਿਆ ਜਾ ਰਿਹਾ ਸੀ, ਪਰ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰਿਆ ਤੋਂ ਬਾਅਦ ਰਾਜਨੀਤਕ ਹਾਲਾਤ ਬਦਲੇ ਹਨ, ਹਾਲਾਂਕਿ ਚੋਣ ਨਤੀਜੇ ਹੀ ਭਾਜਪਾ ਦੇ ਪ੍ਰਦਰਸ਼ਨ ਦਾ ਖੁਲਾਸਾ ਕਰਨਗੇ।
ਭਾਜਪਾ ਦਾ ਦਾਅਵਾ
ਭਾਜਪਾ ਦੇ ਪੰਜਾਬ ਆਗੂਆਂ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ ਦੌਰਾਨ ਐਨਡੀਏ ਦੇ ਉਮੀਦਵਾਰਾਂ ਦਾ ਹੌਸਲਾ ਵਧਿਆ ਅਤੇ ਪਾਰਟੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਚੰਗਾ ਪ੍ਰਦਰਸ਼ਨ ਕਰਕੇ ਦਿਖਾਏਗੀ। ਹਾਲਾਂਕਿ ਭਾਜਪਾ ਵਿਰੋਧ ਦੇ ਕਾਰਨ ਦੂਜੀਆਂ ਪਾਰਟੀਆਂ ਇਹ ਦਾਅਵਾ ਕਰਦੀਆਂ ਹਨ ਕਿ ਭਾਜਪਾ ਦਾ ਪੰਜਾਬ ਵਿੱਚ ਵਜੂਦ ਜ਼ਿਆਦਾ ਨਹੀਂ ਹੈ, ਪਰ ਲਟਕਵੀਂ ਵਿਧਾਨ ਸਭਾ ’ਤੇ ਭਾਜਪਾ ਦਾ ਖ਼ੌਫ਼ ਕੁਝ ਹੋਰ ਹੀ ਸੰਦੇਸ਼ ਦੇ ਰਿਹਾ ਹੈ।
ਇਹ ਵੀ ਪੜੋ:ਚੰਡੀਗੜ੍ਹ 'ਚ ਬਿਜਲੀ ਕਾਮਿਆਂ ਦੀ ਹੜਤਾਲ: ਸ਼ਹਿਰ 'ਚ ਛਾਇਆ ਹਨੇਰਾ, ਪੀਜੀਆਈ 'ਚ ਜਨਰੇਟਰ ਸੈੱਟ ਤਿਆਰ
ਭਾਜਪਾ ’ਤੇ ਟੇਕ
ਇਸ ਵਿਧਾਨ ਸਭਾ ਚੋਣ (Punjab Assembly Election 2022) ਤੋਂ ਪਹਿਲਾਂ ਤਕ ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਦੀ ਛੋਟੀ ਸਹਿਯੋਗੀ ਪਾਰਟੀ ਵਜੋਂ ਚੋਣ ਲੜਦੀ ਆ ਰਹੀ ਸੀ। ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਿੱਚੋਂ ਭਾਜਪਾ ਨੂੰ ਹਿੱਸੇ ਵਿੱਚ ਸਿਰਫ਼ 23 ਸੀਟਾਂ ਮਿਲਦੀਆਂ ਰਹੀਆਂ ਹਨ। ਸ਼ਾਇਦ ਇਸੇ ਕਰਕੇ ਹੀ ਪੰਜਾਬ ਵਿੱਚ ਭਾਜਪਾ ਦਾ ਵੋਟ ਫ਼ੀਸਦੀ ਕਦੇ ਵੀ 11 ਫ਼ੀਸਦੀ ਤੋਂ ਉੱਪਰ ਨਹੀਂ ਗਿਆ। 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਲਈ ਹੋਏ ਮਤਦਾਨ ਵਿੱਚ ਘੱਟ ਮਤਦਾਨ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ, ਕੋਈ ਵੀ ਪਾਰਟੀ ਇਸ ਗੱਲ ਨੂੰ ਮੰਨ ਨਹੀਂ ਰਹੀ ਕਿ ਘੱਟ ਮਤਦਾਨ ਉਸ ਦੇ ਖਿਲਾਫ਼ ਫ਼ਤਵਾ ਹੈ।
ਹਾਲਾਂਕਿ ਪੰਜਾਬ ਵਿੱਚ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਦੀਆਂ ਚੋਣਾਂ ਵਿੱਚ ਮਤਦਾਨ ਦਾ ਫੀਸਦੀ ਘਟਿਆ ਹੈ। ਪਾਰਟੀਆਂ ਦੇ ਕੇਂਦਰੀ ਅਤੇ ਵੱਡੇ ਆਗੂ ਜਿੱਥੇ ਵੀ ਗਏ ਹਨ, 2 ਕੁ ਥਾਵਾਂ ਨੂੰ ਛੱਡ ਕੇ ਬਾਕੀ ਹਰ ਥਾਂ ਤੇ ਮਤਦਾਨ ਦਾ ਫੀਸਦੀ ਘੱਟ ਰਿਹਾ ਹੈ।
ਮੋਦੀ ਦੀ ਫੇਰੀ ਦਾ ਅਸਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 , 16 ਅਤੇ 17 ਫਰਵਰੀ ਨੂੰ ਪੰਜਾਬ ਵਿੱਚ ਚੋਣ ਰੈਲੀਆਂ ਨੂੰ ਸੰਬੋਧਿਤ ਕੀਤਾ ਸੀ। 14 ਫਰਵਰੀ ਨੂੰ ਪ੍ਰਧਾਨ ਮੰਤਰੀ ਦੀ ਜਲੰਧਰ ਵਿਖੇ ਹੋਈ ਚੋਣ ਰੈਲੀ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ, ਪਰ ਜਲੰਧਰ ਜ਼ਿਲ੍ਹੇ ਵਿੱਚ ਵੀ ਮਤਦਾਨ ਦਾ ਫੀਸਦੀ ਘੱਟ ਰਿਹਾ ਹੈ।
ਇਸ ਵਾਰ ਪੰਜਾਬ ਦੇ ਜਲੰਧਰ ਵਿਧਾਨ ਸਭਾ ਹਲਕੇ ਦੀਆਂ 9 ਸੀਟਾਂ 'ਤੇ 8 ਫੀਸਦੀ ਘੱਟ ਵੋਟਿੰਗ ਹੋਈ ਹੈ। 2017 'ਚ 73.16 ਫੀਸਦੀ ਵੋਟਾਂ ਪਈਆਂ ਸਨ, ਪਰ ਇਸ ਵਾਰ ਸਿਰਫ 66.95 ਫੀਸਦੀ ਵੋਟਿੰਗ ਹੋਈ। ਪ੍ਰਸ਼ਾਸਨ ਨੇ ਇਸ ਵਾਰ ਵੋਟਰਾਂ ਨੂੰ ਲੁਭਾਉਣ ਲਈ ਜਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਸਨ, ਨਤੀਜੇ ਉਸ ਮੁਤਾਬਕ ਨਹੀਂ ਆਏ। ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੇ ਘੱਟ ਦਿਲਚਸਪੀ ਦਿਖਾਈ ਹੈ।
ਜ਼ਿਲ੍ਹਾ | 2017 | 2022 |
ਜਲੰਧਰ | 73.16 ਫੀਸਦ | 66.95 ਫੀਸਦ |
ਇਸੇ ਤਰ੍ਹਾਂ ਪ੍ਰਧਾਨ ਮੰਤਰੀ ਵੱਲੋਂ 16 ਫਰਵਰੀ ਨੂੰ ਪਠਾਨਕੋਟ ਵਿਖੇ ਚੋਣ ਰੈਲੀ ਨੂੰ ਸੰਬੋਧਿਤ ਕੀਤਾ ਗਿਆ। ਪਠਾਨਕੋਟ ਜ਼ਿਲ੍ਹੇ ਦੀਆਂ ਤਿੰਨੋਂ ਸੀਟਾਂ 'ਤੇ 2017 ਤੋਂ ਬਾਅਦ ਮਤਦਾਨ 3 ਫੀਸਦੀ ਤੋਂ ਵੀ ਘੱਟ ਰਿਹਾ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਘੱਟ ਵੋਟਿੰਗ ਅਤੇ ਲੋਕਾਂ ਦੇ ਰਵੱਈਏ ਕਾਰਨ ਅਜੇ ਸਥਿਤੀ ਸਪੱਸ਼ਟ ਨਹੀਂ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜ਼ਿਲ੍ਹੇ ਵਿੱਚ ਵੋਟਿੰਗ ਦਾ ਰੁਝਾਨ ਲਗਭਗ ਹਰ ਚੋਣ ਵਿੱਚ ਇੱਕੋ ਜਿਹਾ ਰਹਿੰਦਾ ਹੈ। ਹੋਏ ਮਤਦਾਨ ਜ਼ਿਲ੍ਹੇ ਦੇ 74.69 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ, ਜਦਕਿ 25.32 ਫੀਸਦੀ ਵੋਟਰ ਵੋਟਿੰਗ ਤੋਂ ਗੈਰਹਾਜ਼ਰ ਰਹੇ। ਇਸ ਵਾਰ ਜ਼ਿਲ੍ਹੇ ਵਿੱਚ 74.69 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਹੈ ਜਦੋਂ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜ਼ਿਲ੍ਹੇ ਵਿੱਚ 77.61 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਸੀ।