ਅੰਮ੍ਰਿਤਸਰ:ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ (PPCC President Navjot Sidhu)ਨੂੰ ਉਸ ਵੇਲੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਨੂੰ ਵੇਖ ਕੇ ਅੰਮ੍ਰਿਤਸਰ ਉੱਤਰੀ ਹਲਕੇ ਦੇ ਮੁਸਲਮ ਗੰਜ ਦੇ ਲੋਕਾਂ ਨੇ ਆਪਣੇ ਦਰਵਾਜੇ ਬੰਦ ਕਰਕੇ ਵਿਰੋਧ ਜਿਤਾਇਆ ਤੇ ਸਿੱਧੂ ਲਈ ਆਪਣੇ ਦਰਵਾਜੇ ਬੰਦ ਕਰ ਦਿੱਤੇ (shut doors for navjot sidhu)। ਹਾਲਾਂਕਿ ਸਿੱਧੂ ਦਾ ਕਹਿਣਾ ਹੈ ਕਿ ਉਸ ਵੇਲੇ ਲੋਕ ਘਰਾਂ ਵਿੱਚ ਨਹੀਂ ਸੀ ਪਰ ਉਨ੍ਹਾਂ ਲੋਕਾਂ ਨੇ ਬਿਕਰਮ ਮਜੀਠੀਆ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਉਸ ਵੇਲੇ ਘਰਾਂ ਵਿੱਚ ਹੀ ਮੌਜੂਦ ਸੀ, ਜਦੋਂ ਨਵਜੋਤ ਸਿੱਧੂ ਪ੍ਰਚਾਰ ਕਰਨ ਲਈ ਆਏ ਪਰ ਉਹ ਸਿੱਧੂ ਨੂੰ ਸਬਕ ਸਿਖਾਉਣਾ ਚਾਹੁੰਦੇ ਸੀ।
ਸਿੱਧੂ ਨਹੀਂ ਖੋਲ੍ਹੇ ਲੋਕਾਂ ਨੇ ਦਰਵਾਜੇ
ਸਥਾਨਕ ਲੋਕਾਂ ਨੇ ਇਲਜਾਮ ਲਗਾਇਆ ਕਿ ਨਵਜੋਤ ਸਿੱਧੂ ਕਿਸੇ ਲਈ ਆਪਣੇ ਘਰ ਦੇ ਦਰਵਾਜੇ ਨਹੀਂ ਖੋਲ੍ਹਦੇ ਹਨ ਤੇ ਅੱਜ ਇਸੇ ਕਾਰਨ ਉਨ੍ਹਾਂ ਨੂੰ ਬਰਾਬਰ ਦਾ ਜਵਾਬ ਦਿੱਤਾ ਗਿਆ ਕਿ ਹੁਣ ਉਹੀ ਲੋਕ ਉਨ੍ਹਾਂ ਨੂੰ ਵੇਖ ਕੇ ਆਪਣੇ ਦਰਵਾਜੇ ਬੰਦ ਕਰ ਰਹੇ ਹਨ। ਸਿੱਧੂ ਲਈ ਦਰਵਾਜੇ ਬੰਦ ਕਰਨ ਦੀ ਖਬਰ ਮਿਲਣ ਉਪਰੰਤ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ (Bikram singh majithia) ਇਲਾਕੇ ਵਿੱਚ ਪੁੱਜ ਗਏ ਤੇ ਇਥੇ ਲੋਕਾਂ ਨੇ ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਨੂੰ ਸਰੌਪਾਏ ਪਾ ਕੀਤਾ ਸਨਮਾਨਿਤ ਕੀਤਾ ਤੇ ਸਰਕਾਰ ਬਣਨ ’ਤੇ ਹਰ ਸੰਭਵ ਮਦਦ ਕਰਨ ਦਾ ਅਤੇ ਪਾਰਟੀ ਵਿਚ ਮਾਨ ਸਨਮਾਨ ਕਰਨ ਦਾ ਭਰੋਸਾ ਵੀ ਦਿਤਾ।
ਹਲਕੇ ਦੇ ਲੋਕ ਸਿੱਧੂ ਤੋਂ ਪਰੇਸ਼ਾਨ:ਮਜੀਠੀਆ ਇਸ ਮੌਕੇ ਗਲਬਾਤ ਕਰਦਿਆਂ ਮਜੀਠਿਆ ਨੇ ਕਿਹਾ ਕਿ ਇਹ ਤੇ ਪੂਰੀ ਤਰ੍ਹਾਂ ਨਾਲ ਸਾਫ ਹੋ ਚੁਕਾ ਹੈ ਕਿ ਸਿਧੂ ਤੌ ਹਲਕੇ ਦੇ ਲੌਕ ਕਿੰਨੇ ਪਰੇਸ਼ਾਨ ਹਨ, ਜੋ ਉਨ੍ਹਾਂ ਵਲੋਂ ਦਰਵਾਜੇ ਬੰਦ ਕਰਕੇ ਸਿਧੂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੇ ਇਹ ਸਾਬਤ ਕੀਤਾ ਹੈ ਕਿ ਉਹ ਪੂਰੇ ਪੰਜ ਸਾਲ ਸਿਧੂ ’ਤੇ ਵਿਸ਼ਵਾਸ ਕਰਕੇ ਧੋਖਾ ਹੀ ਖਾਂਦੇ ਰਹੇ ਹਨ ਤੇ ਸਿਧੂ ਪੰਜ ਸਾਲ ਹਲਕੇ ਦੀ ਸਾਰ ਲੈਣ ਨਹੀ ਪਹੁੰਚਿਆ ਅਤੇ ਅਜ ਜਦੋਂ ਇਲਾਕੇ ਵਿਚ ਪਹੁੰਚਦਾ ਹੈ ਤਾਂ ਲੋਕ ਦਰਵਾਜੇ ਬੰਦ ਕਰਦੇ ਹਨ। ਮਜੀਠੀਆ ਨੇ ਕਿਹਾ ਕਿ ਇਸ ਨਾਲ ਇਹ ਸਾਬਤ ਹੋ ਰਿਹਾ ਹੈ ਕਿ ਜਦੋਂ ਕਾਂਗਰਸ ਪ੍ਰਧਾਨ ਦਾ ਇਹ ਹਾਲ ਹੈ ਤਾਂ ਕਾਂਗਰਸ ਦੇ ਦੂਜੇ ਉਮੀਦਵਾਰਾਂ ਦਾ ਕੀ ਹਾਲ ਹੋਵੇਗਾ।
ਸੀਐਮ ਚਿਹਰਾ ਨਾ ਐਲਾਨਿਆ ਤਾਂ ਸਿੱਧੂ ਛੱਡ ਜਾਵੇਗਾ ਇਲਾਕਾ
ਇਸ ਮੌਕੇ ਐਡਵੋਕੇਟ ਜੀਕੇ, ਅਮਰਜੀਤ ਸਿੰਘ ਤੇ ਰਾਜਿੰਦਰ ਸਿੰਘ ਮਰਵਾਹਾ ਨੇ ਕਿਹਾ ਕਿ ਜੇਕਰ 6 ਫਰਵਰੀ ਨੂੰ ਕਾਂਗਰਸ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਨਾ ਐਲਾਨਿਆ ਤਾਂ ਉਹ 7 ਤਰੀਕ ਨੂੰ ਇਲਾਕਾ ਛੱਡ ਕੇ ਭੱਜ ਜਾਵੇਗਾ। ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਨਵਜੋਤ ਸਿੰਘ ਸਿੱਧੂ ਆਮ ਲੋਕਾਂ ਵਿੱਚ ਨਹੀਂ ਵਿਚਰਦੇ ਹਨ ਤੇ ਨਾ ਹੀ ਉਨ੍ਹਾਂ ਦੇ ਪਤਨੀ ਕਿਸੇ ਦੀ ਸਾਰ ਲੈਂਦੇ ਹਨ। ਲੋਕਾਂ ਨੇ ਇਲਾਕੇ ਦਾ ਵਿਕਾਸ ਨਾ ਕਰਵਾਉਣ ਦਾ ਦੋਸ਼ ਵੀ ਲਗਾਇਆ।
ਇਹ ਵੀ ਪੜ੍ਹੋ:ਪ੍ਰਚਾਰ ਦਾ ਚਿਹਰਾ ਕੌਣ ਬਣਦਾ ਹੈ, ਹਾਈਕਮਾਂਡ ਕਰੇਗੀ ਫੈਸਲਾ: ਤਿਵਾੜੀ