ਚੰਡੀਗੜ੍ਹ: ਯੂਟੀ ਪ੍ਰਸ਼ਾਸਨ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲੁਧਿਆਣਾ ਦੇ ਪੇਂਡੂ ਖੇਤਰ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਦਾ ਨਾਂਅ ਅਗਲੇ ਐੱਸਐੱਸਪੀ ਲਈ ਭੇਜਿਆ ਹੈ। ਯੂਟੀ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਸੋਨੀ ਦਾ ਨਾਂਅ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਸੀ। ਜੇ ਕੇਂਦਰੀ ਗ੍ਰਹਿ ਮੰਤਰਾਲੇ ਵਿਵੇਕਸ਼ੀਲ ਸੋਨੀ ਦੇ ਨਾਂਅ ਨੂੰ ਮਨਜ਼ੂਰੀ ਦੇ ਦਿੰਦਾ ਹੈ ਤਾਂ ਉਹ ਚੰਡੀਗੜ੍ਹ ਦੇ ਅਗਲੇ ਐੱਸਐੱਸਪੀ ਹੋਣਗੇ।
ਵਿਵੇਕਸ਼ੀਲ ਸੋਨੀ ਹੋ ਸਕਦੇ ਨੇ ਯੂਟੀ ਦੇ ਅਗਲੇ ਐੱਸਐੱਸਪੀ - ਕੇਂਦਰੀ ਗ੍ਰਹਿ ਮੰਤਰਾਲੇ
ਯੂਟੀ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਸੋਨੀ ਦਾ ਨਾਂਅ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਹੈ। ਜੇ ਕੇਂਦਰੀ ਗ੍ਰਹਿ ਮੰਤਰਾਲੇ ਵਿਵੇਕਸ਼ੀਲ ਸੋਨੀ ਦੇ ਨਾਂਅ ਨੂੰ ਮਨਜ਼ੂਰੀ ਦੇ ਦਿੰਦਾ ਹੈ ਤਾਂ ਉਹ ਚੰਡੀਗੜ੍ਹ ਦੇ ਅਗਲੇ ਐੱਸਐੱਸਪੀ ਹੋਣਗੇ।
ਵਿਵੇਕਸ਼ੀਲ ਸੋਨੀ ਹੋ ਸਕਦੇ ਹਨ ਯੂਟੀ ਦੇ ਅਗਲੇ ਐੱਸਐੱਸਪੀ
ਦੱਸਣਯੋਗ ਹੈ ਕਿ ਮੌਜੂਦਾ ਐੱਸਐੱਸਪੀ ਨਿਲਾਂਬਰੀ ਜਗਦਲੇ ਦਾ ਕੰਮਕਾਜ ਅਗਲੇ ਮਹੀਨੇ ਖ਼ਤਮ ਹੋ ਰਿਹਾ ਹੈ। ਉਨ੍ਹਾਂ ਨੇ 22 ਅਗਸਤ 2017 'ਚ ਚਾਰਜ ਸੰਭਾਲਿਆ ਸੀ ਹੁਣ ਉਨ੍ਹਾਂ ਦੇ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਅਗਲੇ ਐੱਸਐੱਸਪੀ ਦੇ ਨਾਂਅ ਦੀ ਚੋਣ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਮੌਜੂਦਾ ਐਸਐਸਪੀ ਦੇ ਕੰਮਕਾਜ ਦੀ ਸਮਾਪਤੀ ਤੋਂ ਪਹਿਲਾਂ ਹੀ ਨਵੇਂ ਐਸਐਸਪੀ ਦੀ ਚੋਣ ਹੋਣੀ ਹੈ। ਪ੍ਰਸ਼ਾਸਨ ਚੁਣੇ ਹੋਏ ਨਾਂਅ ਨੂੰ ਗ੍ਰਹਿ ਮੰਤਰਾਲੇ ਨੂੰ ਭੇਜਦਾ ਹੈ, ਜਿਸ ਤੋਂ ਬਾਅਦ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਨਵਾਂ ਐਸਐਸਪੀ ਜੁਆਇਨ ਕਰਦਾ ਹੈ।