ਚੰਡੀਗੜ੍ਹ:ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਦੀ ਪਾਬੰਦੀਆਂ ਨੂੰ ਵਧਾਇਆ ਗਿਆ (Covid restrictions extended) ਸੀ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਨੋਟੀਫੀਕੇਸ਼ਨ ਜਾਰੀ ਕਰਦਿਆ ਚੰਡੀਗੜ੍ਹ ਵਿੱਚੋਂ ਰਾਤ ਦਾ ਕਰਫਿਊ ਹਟਾ ਦਿੱਤਾ ਸੀ।
ਦੱਸ ਦਈਏ ਕਿ ਇਸ ਢਿੱਲ ਤੋਂ ਬਾਅਦ ਜਿੱਥੇ ਕਿ ਚੰਡੀਗੜ੍ਹ ਵਿੱਚ ਰਾਕ ਗਾਰਡਨ ਤੇ ਬਰਡ ਪਾਰਕ ਵਿੱਚ 12 ਫਰਵਰੀ ਤੋਂ ਐਂਟਰੀ ਸੁਰੂ ਹੋ ਜਾਵੇਗੀ, ਜਿਸ ਤੋਂ ਬਾਅਦ ਕਿ ਆਮ ਲੋਕ ਇਸ ਥਾਵਾਂ 'ਤੇ ਜਾ ਸਕਣਗੇ। ਪਰ ਇਸ ਥਾਵਾਂ ਤੇ ਜਾਣ ਤੋਂ ਪਹਿਲਾ ਚੰਡੀਗੜ੍ਹ ਪ੍ਰਸਾਸਨ ਨੇ ਕੋਰੋਨਾ ਸਬੰਧੀ ਨਿਯਮ ਵੀ ਜਾਰੀ ਕੀਤੇ ਹਨ।
ਇਸੇ ਤਹਿਤ ਹੀ ਚੰਡੀਗੜ੍ਹ ਸੈਰ-ਸਪਾਟਾ ਵਿਭਾਗ ਨੇ ਚੰਡੀਗੜ੍ਹ ਵਿੱਚ ਆਉਣ ਵਾਲੇ ਸੈਲਾਨੀਆਂ ਲਈ ਇੱਕ ਹੋਰ ਵੱਡੀ ਰਾਹਤ ਵਾਲੀ ਖਬਰ ਦਿੱਤੀ ਹੈ, ਜਿਸ ਤਹਿਤ ਚੰਡੀਗੜ੍ਹ ਵਿੱਚ ਸੈਰ ਸਪਾਟਾ ਸਥਾਨਾਂ 'ਤੇ ਸੈਲਾਨੀਆਂ ਨੂੰ VIP ਐਂਟਰੀ ਮਿਲੇਗੀ। ਜਿਸ ਤਹਿਤ ਤੁਸੀ ਲੰਮੀਆਂ ਲੰਮੀਆਂ ਲਾਇਨਾਂ ਚੋਂ ਲੱਗਣ ਤੋਂ ਬਚ ਸਕਦੇ ਹੋ, ਜਿਸ ਸਹੂਲਤ ਨੂੰ ਲੈਣ ਲਈ ਸੈਲਾਨੀਆਂ ਨੂੰ ਆਪਣੇ ਫੋਨ ਵਿੱਚ ਇੱਕ ਐਪ ਡਾਊਨਲੋਡ ਕਰਨਾ ਹੋਵੇਗਾ।
ਇਸ ਤੋਂ ਇਲਾਵਾਂ ਚੰਡੀਗੜ੍ਹ ਸੈਰ ਸਪਾਟਾ ਵਿਭਾਗ ਵੱਲੋਂਂ ਸੈਲਾਨੀਆਂ ਨੂੰ ਵਿਸ਼ੇਸ ਸਹੂਲਤ ਲਈ ਯੂਨੀਫ਼ਾਈਡ ਟਿਕਟਿੰਗ ਸਿਸਟਮ ਸ਼ੁਰੂ ਕਰ ਰਿਹਾ ਹੈ। ਜੋ ਕਿ ਚੰਡੀਗੜ੍ਹ ਦੇ ਸੈਰ-ਸਪਾਟਾ ਵਿਭਾਗ ਦੀ ਐਪ ਰਾਹੀਂ ਕੰਮ ਕਰੇਗਾ। ਇਸ ਤੋਂ ਇਲਾਵਾਂ ਚੰਡੀਗੜ੍ਹ ਵਿੱਚ ਵਾਹਨ ਐਂਟਰੀ ਲਈ ਵਰਚੁਅਲ ਟਿਕਟ ਮਿਲੇਗੀ।
ਇਹ ਵੀ ਪੜੋ:- ਚੰਡੀਗੜ੍ਹ ਪ੍ਰਸ਼ਾਸਨ ਨੇ ਰਾਤ ਦਾ ਕਰਫਿਊ ਹਟਾਇਆ, 14 ਫਰਵਰੀ ਤੋਂ ਖੁੱਲ੍ਹਣਗੇ ਸਕੂਲ