ਚੰਡੀਗੜ੍ਹ: ਵਿਸ਼ਵ ਖਪਤਕਾਰ ਅਧਿਕਾਰ ਦਿਵਸ ਹਰ ਸਾਲ ਪੂਰੀ ਦੁਨੀਆ ਵਿਚ 15 ਮਾਰਚ 2020 ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਤਾਂ ਕਿ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਗਾਹਕਾਂ ਨੂੰ ਕਿਸੇ ਵੀ ਕਿਸਮ ਦੀ ਧੋਖਾਧੜੀ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨਾ ਹੈ। ਭਾਰਤ ਵਿੱਚ ਹਰ ਸਾਲ 24 ਦਸੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ।
ਉਪਭੋਗਤਾ ਸੁਰੱਖਿਆ ਐਕਟ 1986 ਕੀ ਹੈ?
ਐਕਟ ਉਨ੍ਹਾਂ ਸਾਰੇ ਖਪਤਕਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਵੀਕਾਰਿਆ ਗਿਆ ਹੈ। ਇਸ ਐਕਟ ਦੇ ਅਨੁਸਾਰ ਖਪਤਕਾਰਾਂ ਦੇ ਅਧਿਕਾਰਾਂ ਨੂੰ ਉੱਤਮ ਸਾਹਿਤ ਕਰਨ ਅਤੇ ਸੁਰੱਖਿਅਤ ਕਰਨ ਲਈ ਕੇਂਦਰੀ, ਰਾਜ ਅਤੇ ਜ਼ਿਲ੍ਹਾ ਪੱਧਰਾ 'ਤੇ ਉਪਭੋਗਤਾ ਸੁਰੱਖਿਆ ਪ੍ਰੀਸ਼ਦ ਸਥਾਪਿਤ ਕੀਤੀ ਗਈ ਹੈ।
'ਕੰਜ਼ਿਊਮਰ ਰਾਈਟਸ ਤੋਂ ਵਾਂਝੇ ਪਿੰਡਾਂ ਦੇ ਲੋਕ' ਕੇਂਦਰ ਸਰਕਾਰ ਵੱਲੋਂ ਉਪਭੋਗਤਾਵਾਂ ਲਈ ਆਨਲਾਈਨ ਪੋਰਟਲ
ਡਿਸਟ੍ਰਿਕਟ ਤੁਸੀਂ ਉਮਰ ਡਿਸਪਿਊਟਸ ਰਿਡਰੈਸਲ ਕਮਿਸ਼ਨ ਫ਼ਿਰੋਜ਼ਪੁਰ ਦੇ ਪ੍ਰੈਜ਼ੀਡੈਂਟ ਅਮਰਦੀਪ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਪਭੋਗਤਾ ਸ਼ਿਕਾਇਤ ਨਿਵਾਰਨ ਲਈ ਹਾਲ ਹੀ ਦੇ ਵਿੱਚ ਆਨਲਾਈਨ ਪੋਰਟਲ ਇ ਦਾਖਲਾ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਈ ਫਾਈਲਿੰਗ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਜਿੱਥੇ ਕਿ ਆਪਣੇ ਕਿਸੇ ਚੀਜ਼ ਨੂੰ ਦਾਖਲ ਕੀਤਾ ਜਾ ਸਕਦਾ ਹੈ।
ਉਪਭੋਗਤਾ ਸੁਰੱਖਿਆ ਐਕਟ 2019 ਵਿੱਚ ਕੀਤੇ ਗਏ ਸੋਧ
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਉਪਭੋਗਤਾ ਸੁਰੱਖਿਆ ਕਾਨੂੰਨ ਵਿੱਚ ਕੇਂਦਰ ਸਰਕਾਰ ਵੱਲੋਂ ਬਦਲਾਵ ਕੀਤੇ ਗਏ ਸੀ। ਨਵੇਂ ਉਪਭੋਗਤਾ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਕੰਪਨੀਆਂ ਅਤੇ ਕਲਾਕਾਰਾਂ ਦੀ ਜਵਾਬਦੇਹੀ ਜ਼ੋਨਾਂ ਦੀ ਮਸ਼ਹੂਰੀ ਕਰਦੀ ਹੈ ਪਹਿਲੇ ਤੋਂ ਜ਼ਿਆਦਾ ਬਣ ਗਈ ਹੈ। ਅਜਿਹੀ ਸਥਿਤੀ ਵਿੱਚ ਉਪਭੋਗਤਾ ਹੁਣ ਪਹਿਲਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਤਰੀਕੇ ਦੇ ਨਾਲ ਖਰੀਦਦਾਰੀ ਕਰ ਸਕਣਗੇ। ਸਰਕਾਰ ਨੇ ਉਪਭੋਗਤਾ ਸੁਰੱਖਿਆ ਐਕਟ 2019 ਦੇ ਤਹਿਤ ਨਵੇਂ ਈ ਕਾਮਰਸ ਨਿਯਮ ਲਾਗੂ ਕੀਤੇ ਹਨ। ਇਸ ਤੋਂ ਇਲਾਵਾ ਇਸ ਐਕਟ ਵਿੱਚ ਇਹ ਵੀ ਪ੍ਰਾਵਧਾਨ ਨੇ ਕਿ ਜੇਕਰ ਤੁਸੀਂ ਕਿਸੇ ਕੰਪਨੀ ਦੇ ਖ਼ਿਲਾਫ਼ ਸ਼ਿਕਾਇਤ ਕਰਵਾਉਣੀ ਐਂ ਤੇ ਕੰਪਨੀ ਕਿਸੇ ਦੂਸਰੇ ਸੂਬੇ ਦੇ ਵਿੱਚ ਤੇ ਤੁਸੀਂ ਜਿੱਥੇ ਹੋ ਉੱਥੇ ਸ਼ਿਕਾਇਤ ਦਾਖ਼ਲ ਕਰ ਸਕਦੇ ਹੋ।
ਉਪਭੋਗਤਾਵਾਂ ਤੋਂ ਜੁੜੇ ਮਾਮਲਿਆਂ ਦਾ ਨਿਪਟਾਰਾ ਕਰਦਿਆਂ ਕੰਜ਼ਿਊਮਰ ਫੋਰਮ
ਉਨ੍ਹਾਂ ਨੇ ਦੱਸਿਆ ਕਿ ਕੰਜ਼ਿਊਮਰ ਫੋਰਮ ਦਾ ਕੰਮ ਹੈ ਅਨਫੇਅਰ ਟਰੇਡ ਪ੍ਰੈਕਟਿਸ ਨੂੰ ਰੋਕਣਾ ਇਸਦੇ ਨਾਲ ਹੀ ਉਨ੍ਹਾਂ ਕੋਲ ਜਿਹੜੀ ਸ਼ਿਕਾਇਤਾਂ ਆਉਂਦੀ ਹੈ। ਉਨ੍ਹਾਂ ਦੇ ਵਿੱਚ ਬਿਜਲੀ ਵਿਭਾਗ ਤੋਂ ਸੰਬੰਧਿਤ, ਇੰਸ਼ੋਰੈਂਸ, ਮੈਡੀਕਲ ਅਣਦੇਖੀ, ਬੈਂਕਿੰਗ, ਗ਼ਲਤ ਜਾਣਕਾਰੀਆਂ ਦੇਣ ਵਾਲੀ ਮਸ਼ਹੂਰੀਆਂ ਇਸ ਤਰ੍ਹਾਂ ਦੇ ਮਾਮਲਿਆਂ ਦਾ ਫ਼ੈਸਲਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2019 ਐਕਟ ਵਿੱਚ ਸੋਧ ਹੋਣ ਦੇ ਨਾਲ ਮੀਡੀਏਸ਼ਨ ਰੱਖਿਆ ਗਿਆ ਤਾਂ ਜੋ ਦੋਨੋਂ ਪੱਖਿਆਂ ਨੁੰ ਇੱਕ ਜਗ੍ਹਾਂ ਬਾਹ ਕੇ ਮਾਮਲੇ ਦਾ ਨਿਪਟਾਯਾ ਕੀਤਾ ਜਾ ਸਕੇ।
ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਨਹੀਂ ਹੈ, ਉਪਭੋਗਤਾ ਸੁਰੱਖਿਆ ਐਕਟ ਦੀ ਜਾਣਕਾਰੀ
ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਵੀ ਕਾਫੀ ਗ਼ਲਤੀਆਂ ਹਨ ਕਿ ਉਹ ਆਪਣੇ ਅਧਿਕਾਰਾਂ ਦੇ ਬਾਰੇ ਨਹੀਂ ਜਾਂਦੇ ਜਿਵੇਂ ਕਿ ਜੇ ਉਹ ਕੋਈ ਚੀਜ਼ ਲੈਂਦੇ ਤੇ ਉਸ ਦਾ ਬਿੱਲ ਨਹੀਂ ਲੈਂਦੇ ਹਨ ਕਿ ਜਦੋਂ ਤੁਸੀਂ ਕੋਈ ਚੀਜ਼ ਲਓ ਜੇਕਰ ਤੁਹਾਨੂੰ ਕੋਈ ਬਿੱਲ ਨਾ ਦੇਵੇ ਤੇ ਉਸ ਦੀ ਵੀ ਸ਼ਿਕਾਇਤ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਵੇਖਿਆ ਗਿਆ ਹੈ ਕਿ ਪਿੰਡਾਂ ਵਿੱਚ ਰਹਿਣ ਵਾਲੇ ਲੋਕੀਂ ਆਪਣੇ ਅਧਿਕਾਰਾਂ ਤੋ ਜਾਣੂ ਹੀ ਨਹੀਂ ਹੈ, ਉਨ੍ਹਾਂ ਨੂੰ ਉਪਭੋਗਤਾ ਐਕਟ ਉਨ੍ਹਾਂ ਦੇ ਨਿਯਮਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਇਸ ਕਰਕੇ ਜਾਗਰੂਕਤਾ ਫੈਲਾਉਣੀ ਬਹੁਤ ਜ਼ਰੂਰੀ ਹੈ। ਇਸ ਦੇ ਲਈ ਕੰਜ਼ਿਊਮਰ ਪ੍ਰੋਟੈਕਸ਼ਨ ਸੋਸਾਇਟੀਆਂ ਜਾਂ ਐਸੋਸੀਏਸ਼ਨ ਬਣਾਉਣੀ ਜ਼ਰੂਰੀ ਹੈ, ਜਿਹੜੇ ਕਿ ਲੋਕਾਂ ਨੂੰ ਜਾਣਕਾਰੀ ਦੇ ਸਕਣ ਕਿ ਉਨ੍ਹਾਂ ਦੇ ਕੀ ਅਧਿਕਾਰ ਹੈ।