ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi) ਨੇ ਲਾਲ ਡੋਰੇ ਦੇ ਅੰਦਰਲੇ ਘਰਾਂ ਦੀ ਨਿਸ਼ਾਨਦੇਹੀ ਕਰਕੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਬਾਰੇ ਮਾਲ ਵਿਭਾਗ ਨੂੰ ਕੰਮ ਸੌਂਪ ਦਿੱਤਾ ਗਿਆ ਹੈ ਤੇ ਬਜਟ ਵੀ ਰੱਖ ਲਿਆ ਗਿਆ ਹੈ। ਇਸ ਸਕੀਮ ਦਾ ਨਾਂ ਮੇਰਾ ਘਰ ਮੇਰਾ ਨਾਂ ਯੋਜਨਾ ਰੱਖਿਆ ਗਿਆ ਹੈ ਤੇ ਇਹ ਮੁਹਿੰਮ ਮਿਸ਼ਨ ਲਾਲ ਲਕੀਰ ਦਾ ਹੀ ਹਿੱਸਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਜਿੰਨੇ ਲੋਕ ਪਿੰਡਾਂ ਵਿੱਚ ਰਹਿ ਰਹੇ ਹਨ, ਉਨ੍ਹਾਂ ਕੋਲੋਂ ਇਸ ਕੰਮ ਲਈ ਕੋਈ ਪੈਸਾ ਨਹੀਂ ਲੱਗੇਗਾ।
ਸੀਐਮ ਨੇ ਦੱਸਿਆ ਕਿ ਨਿਸ਼ਾਨਦੇਹੀ ਲਈ ਡਰੋਨ (Drone) ਰਾਹੀਂ ਨਕਸ਼ੇ (Maps) ਤਿਆਰ ਕੀਤੇ ਜਾਣਗੇ ਤੇ ਇਸ ਦੀ ਪ੍ਰਕਾਸ਼ਨਾ ਹੋਣ ਉਪਰੰਤ 15 ਦਿਨਾਂ ਵਿੱਚ ਹੀ ਇਤਰਾਜ ਦਿੱਤੇ ਜਾ ਸਕਣਗੇ। ਇਸ ਤੋਂ ਇਲਾਵਾ ਐਨਆਰਆਈਜ਼ ਦੀ ਜਾਇਦਾਦਾਂ ਦੀ ਰਾਖੀ ਲਈ ਬਕਾਇਦਾ ਐਕਟ ਲਿਆਂਦਾ ਜਾਵੇਗਾ। ਐਨਆਰਆਈ (NRI) ਨੂੰ ਇੱਕ ਐਡ ਭੇਜੀ ਜਾਵੇਗੀ। ਉਨ੍ਹਾਂ ਨੂੰ ਦੱਸਿਆ ਜਾਵੇਗਾ ਕਿ ਉਨ੍ਹਾਂ ਦਾ ਘਰ ਲਾਲ ਡੋਰੇ ਦੇ ਅੰਦਰ ਹੈ ਤੇ ਉਹ ਇਤਰਾਜ ਦੇਣ ਤਾਂ ਸਰਟੀਫੀਕੇਟ ਜਾਰੀ ਕਰ ਦਿੱਤਾ ਜਾਵੇਗਾ। ਇੱਕ ਹੋਰ ਐਕਟ ਲਿਆ ਕੇ ਐਨਆਰਆਈਜ਼ ਦਾ ਨਾਂ ਗਿਰਦਾਵਰੀ ਵਿੱਚ ਜੋਰਾ ਜਾਏਗਾ ਤੇ ਫਰਦ ਵਿੱਚ ਵੀ ਉਨ੍ਹਾਂ ਦਾ ਨਾਂ ਹੋਵੇਗਾ ਤੇ ਉਨ੍ਹਾਂ ਦੀ ਇਜਾਜ਼ਤ ਤੋਂ ਬਗੈਰ ਜਾਇਦਾਦ ਉਨ੍ਹਾਂ ਦੀ ਜਾਇਦਾਦ ਸਬੰਧੀ ਕੋਈ ਕੰਮ ਨਹੀਂ ਹੋਵੇਗਾ।
ਮੁੱਖ ਮੰਤਰੀ ਨੇ ਦੱਸਿਆ ਕਿ ਬਿਜਲੀ ਬਿਲਾਂ (Electricity bill) ਦਾ ਜੋ ਬਕਾਇਆ ਮਾਫ (Waived off) ਕੀਤਾ ਗਿਆ ਹੈ, ਉਹ ਭਾਵੇਂ ਕਿਸੇ ਵੀ ਕੁਨੈਕਸ਼ਨ ਦਾ ਹੋਵੇ, ਉਹ ਮਾਫ ਹੋਵੇਗਾ ਤੇ ਇਸ ਵਿੱਚ ਜਾਤ ਦਾ ਕੋਈ ਲੈਣ ਦੇਣ ਨਹੀਂ ਹੋਵੇਗਾ ਤੇ ਸਾਰਿਆਂ ਦਾ ਬਿਲ ਮਾਫ ਕੀਤਾ ਜਾਵੇਗਾ। ਗਰੀਬ ਹੋਵੇ ਜਾਂ ਅਮੀਰ, ਛੋਟਾ ਖਪਤਕਾਰ ਹੋਵੇ, ਉਨ੍ਹਾਂ ਦਾ ਬਿਲ ਵੀ ਮਾਫ ਕੀਤਾ ਜਾਵੇਗਾ। 73 ਲੱਖ ਪਰਿਵਾਰਾਂ ਵਿੱਚੋਂ 52 ਲੱਖ ਪਰਿਵਾਰਾਂ ਨੂੰ ਫਾਇਦਾ ਪੁੱਜੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੋਟੀਫੀਕੇਸ਼ਨ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਫਾਰਮ ਭਰਨਾ ਹੋਵੇਗਾ ਤੇ ਪਿਛਲਾ ਬਕਾਇਆ ਮਾਫ ਹੋ ਜਾਏਗਾ।