ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀਆਂ ਵੱਖ-ਵੱਖ ਰੇਂਜਾਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਜ਼ਿਲ੍ਹੇ ਵਿੱਚ ਜਾਂ ਸਦਰ ਮੁਕਾਮ ਉੱਤੇ ਕਿਸੇ ਵੀ ਵਿਜੀਲੈਂਸ ਜਾਂਚ ਜਾਂ ਵਿਜੀਲੈਂਸ ਮੁਕੱਦਮੇ ਨਾਲ ਸਬੰਧਤ ਕਿਸੇ ਵੀ ਧਿਰ ਨੂੰ ਬਿਊਰੋ ਦੇ ਦਫ਼ਤਰ ਜਾਂ ਥਾਣੇ ਨਾ ਬੁਲਾਇਆ ਜਾਵੇ।
ਵਿਜੀਲੈਂਸ ਵੱਲੋਂ ਦੀਵਾਲੀ ਮੌਕੇ ਕਿਸੇ ਵੀ ਧਿਰ ਨੂੰ ਦਫ਼ਤਰ ਨਾ ਸੱਦਣ ਦੇ ਹੁਕਮ - ਦੀਵਾਲੀ ਨੂੰ ਮੁੱਖ ਰੱਖਦੇ
ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀਆਂ ਵੱਖ-ਵੱਖ ਰੇਂਜਾਂ ਨੂੰ ਹਦਾਇਤ ਕੀਤੀ ਹੈ ਕਿ ਕਿਸੇ ਵੀ ਜ਼ਿਲ੍ਹੇ ਵਿੱਚ ਜਾਂ ਸਦਰ ਮੁਕਾਮ ਉੱਤੇ ਕਿਸੇ ਵੀ ਵਿਜੀਲੈਂਸ ਜਾਂਚ ਜਾਂ ਵਿਜੀਲੈਂਸ ਮੁਕੱਦਮੇ ਨਾਲ ਸਬੰਧਤ ਕਿਸੇ ਵੀ ਧਿਰ ਨੂੰ ਬਿਊਰੋ ਦੇ ਦਫ਼ਤਰ ਜਾਂ ਥਾਣੇ ਨਾ ਬੁਲਾਇਆ ਜਾਵੇ।
ਸ਼ੁੱਕਰਵਾਰ ਇੱਥੇ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਨੇ ਫ਼ੈਸਲਾ ਕੌਮੀ ਤਿਉਹਾਰ ਦੀਵਾਲੀ ਨੂੰ ਮੁੱਖ ਰੱਖਦੇ ਹੋਏ ਲਿਆ ਹੈ ਤਾਂ ਜੋ ਰਾਜ ਵਿੱਚ ਬਿਊਰੋ ਦੇ ਕਿਸੇ ਵੀ ਅਧਿਕਾਰੀ/ਮੁਲਾਜ਼ਮ ਵੱਲੋਂ ਦੀਵਾਲੀ ਦੇ ਨਾਂਅ ਉੱਪਰ ਕਿਸੇ ਵੀ ਵਿਅਕਤੀ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਜਾਂ ਅਜਿਹਾ ਕੋਈ ਹੋਰ ਹਰਬਾ ਨਾ ਵਰਤਿਆ ਜਾਵੇ, ਜਿਸ ਨਾਲ ਕਿਸੇ ਵਿਅਕਤੀ ਨੂੰ ਪਰੇਸ਼ਾਨੀ ਹੋਵੇ।
ਨਾਲ ਹੀ ਬਿਊਰੋ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਕੋਈ ਅਧਿਕਾਰੀ/ਕਰਮਚਾਰੀ ਦੀਵਾਲੀ ਦੇ ਨਾਂਅ ਉਪਰ ਰਿਸ਼ਵਤ ਲੈਂਦਾ ਪਾਇਆ ਗਿਆ ਤਾਂ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਬਿਊਰੋ ਦੇ ਉੱਚ ਅਧਿਕਾਰੀਆਂ ਨੇ ਸਮੂਹ ਖੇਤਰੀ ਵਿਜੀਲੈਂਸ ਅਧਿਕਾਰੀਆਂ/ਕਰਮਚਾਰੀਆਂ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਤਾਕੀਦ ਕੀਤੀ ਹੈ।