ਵਿਜੀਲੈਂਸ ਨੇ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ - ਚੰਡੀਗੜ੍ਹ
ਵਿਜੀਲੈਂਸ ਬਿਊਰੋ ਨੇ 5,000 ਰੁਪਏ ਰਿਸ਼ਵਕਤ ਲੈਂਦਿਆ ਸਿਪਾਹੀ ਕੀਤਾ ਕਾਬੂ। ਸ਼ਿਕਾਕਤਕਰਤਾ ਤੇ ਘਰ ਤੋਂ ਬਰਾਮਦ ਲਾਹਨ ਸਬੰਧੀ ਪਰਚਾ ਨਾ ਦਰਜ ਕਰਨ ਤੇ ਮੰਗੀ ਸੀ ਰਿਸ਼ਵਤ। ਸਿਪਾਹੀ ਵਿਰੁੱਧ ਕੀਤਾ ਮਾਮਲਾ ਦਰਜ।
ਚੰਡੀਗੜ੍ਹ : ਵਿਜੀਲੈਂਸ ਬਿਊਰੋ ਵਲੋਂ ਅੱਜ ਆਬਕਾਰੀ ਦਫ਼ਤਰ ਫ਼ਾਜਿਲਕਾ ਵਿਖੇ ਤਾਇਨਾਤ ਸਿਪਾਹੀ ਕੰਵਲਜੀਤ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸਿਪਾਹੀ ਨੇ ਸ਼ਿਕਾਇਤਕਰਤਾ ਜੱਗਾ ਤੋਂ ਉਸ ਦੇ ਘਰ ਤੋਂ ਬਰਾਮਦ ਕੀਤੀ ਲਾਹਨ ਸਬੰਧੀ ਪਰਚਾ ਨਾ ਦਰਜ ਕਰਨ ਲਈ 7,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸਿਪਾਹੀ ਨੇ ਸੌਦਾ 5,000 ਰੁਪਏ ਵਿੱਚ ਤੈਅ ਹੋ ਗਿਆ।
ਵਿਜੀਲੈਂਸ ਵਲੋਂ ਸ਼ਿਕਾਇਤ ਤੋਂ ਬਾਅਦ ਸਿਪਾਹੀ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ। ਵਿਜੀਲੈਂਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।