ਪੰਜਾਬ

punjab

ETV Bharat / city

ਕਾਰਵਾਈ ਦੇ ਮੂਡ ਵਿੱਚ ਵਿਜੀਲੈਂਸ, ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਕੀਤਾ ਤਲਬ

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਵਿਜੀਲੈਂਸ ਨੇ ਪਲਾਟ ਅਲਾਟਮੈਂਟ ਘੁਟਾਲੇ ਦੇ ਇਲਜ਼ਾਮ ਵਿੱਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਸੰਮਨ (summoned former minister Sunder Sham Arora) ਭੇਜਿਆ ਹੈ। ਮਾਮਲੇ ਵਿੱਚ ਵਿਜੀਲੈਂਸ ਜਲਦ ਹੀ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਫੋਨ ਕਰਕੇ ਪੁੱਛਗਿੱਛ ਕਰੇਗੀ।

Vigilance has summoned former minister Sunder Sham Arora
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਕੀਤਾ ਤਲਬ

By

Published : Sep 21, 2022, 8:53 AM IST

Updated : Sep 21, 2022, 9:37 AM IST

ਚੰਡੀਗੜ੍ਹ:ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਵਿਜੀਲੈਂਸ ਵਿਭਾਗ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਸੰਮਨ (summoned former minister Sunder Sham Arora) ਭੇਜਿਆ ਹੈ। ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਉੱਤੇ ਪਲਾਟ ਅਲਾਟਮੈਂਟ ਵਿੱਚ ਘੁਟਾਲੇ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਹੁਣ ਇਸ ਮਾਮਲੇ ਵਿੱਚ ਵਿਜੀਲੈਂਸ ਜਲਦ ਹੀ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਫੋਨ ਕਰਕੇ ਪੁੱਛਗਿੱਛ ਕਰੇਗੀ।

ਇਹ ਵੀ ਪੜੋ:ਸਾਬਕਾ ਸਪੀਕਰ ਰਾਣਾ ਕੇਪੀ ਦੀਆਂ ਵਧੀਆ ਮੁਸ਼ਕਲਾਂ, AAP ਵੱਲੋਂ ਸ਼ਿਕੰਜਾ ਕੱਸਣ ਦੀ ਤਿਆਰੀ !

ਦੱਸ ਦਈਏ ਕਿ ਸਮਾਲ ਸਕੇਲ ਇੰਡਸਟਰੀ 'ਚ ਪਲਾਟ ਅਲਾਟਮੈਂਟ ਦੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਸੁੰਦਰ ਸ਼ਾਮ ਅਰੋੜਾ ਉੱਤੇ ਮੰਤਰੀ ਹੁੰਦਿਆਂ ਆਪਣੇ ਕਰੀਬੀਆਂ ਨੂੰ ਪਲਾਟ ਦੇ ਪੈਸੇ ਦੇਣ ਦਾ ਇਲਜ਼ਾਮ ਲਗਾਇਆ ਜਾ ਰਿਹੈ ਹੈ। ਦੱਸ ਦਈਏ ਕਿ ਮੋਹਾਲੀ ਅੰਮ੍ਰਿਤਸਰ ਜਲੰਧਰ ਕਈ ਥਾਵਾਂ 'ਤੇ ਪਲਾਟ ਹਨ। ਉਥੇ ਹੀ ਕਿਹਾ ਜਾ ਰਿਹਾ ਹੈ ਕਿ ਕੁਝ ਪਲਾਟ ਵੱਡੀਆਂ ਕੰਪਨੀਆਂ ਨੂੰ ਵੇਚੇ ਗਏ ਅਤੇ ਬਦਲੇ ਵਿੱਚ ਉਨ੍ਹਾਂ ਤੋਂ ਲਾਭ ਲਿਆ ਗਿਆ ਹੈ।

ਇਹ ਵੀ ਪੜੋ:India vs Australia 1st T20 match: ਮੈਚ ਦੌਰਾਨ ਹੰਗਾਮਾ, ਪੁਲਿਸ ਨੇ ਕੀਤਾ ਲਾਠੀਚਾਰਜ

Last Updated : Sep 21, 2022, 9:37 AM IST

ABOUT THE AUTHOR

...view details