ਪੰਜਾਬ

punjab

ETV Bharat / city

ਵਿਜੀਲੈਂਸ ਬਿਊਰੋ ਨੇ ਤਕਨੀਕੀ ਸਿੱਖਿਆ ਵਿਭਾਗ ਦੇ ਭਰਤੀ ਘੁਟਾਲੇ ਦੇ ਦੋਸ਼ੀ ਨੂੰ ਕੀਤਾ ਕਾਬੂ - ਜਾਬ ਅਤੇ ਹਰਿਆਣਾ ਹਾਈ ਕੋਰਟ

ਵਿਜੀਲੈਂਸ ਨੇ ਪਰਮਵੀਰ ਸਿੰਘ ਨੂੰ 15.07.2020 ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ, ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ। ਜਾਂਚ ਦੌਰਾਨ, ਪਰਮਵੀਰ ਸਿੰਘ ਦੇ ਬਿਆਨਾਂ ਤੋਂ ਕੁਝ ਮਹੱਤਵਪੂਰਨ ਸੁਰਾਗ਼ ਪ੍ਰਾਪਤ ਹੋਏ ਹਨ ਜਿਸਦੇ ਨਾਲ ਅਗਲੇਰੀ ਜਾਂਚ ਜਾਰੀ ਹੈ।

ਗ੍ਰਿਫ਼ਤਾਰੀ
ਗ੍ਰਿਫ਼ਤਾਰੀ

By

Published : Jul 17, 2020, 9:29 PM IST

ਚੰਡੀਗੜ੍ਹ: ਰਾਜ ਵਿਜੀਲੈਂਸ ਬਿਊਰੋ ਨੇ ਸਾਲ 2013 ਦੌਰਾਨ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਵਿੱਚ 'ਕਰਾਫਟ ਇੰਸਟ੍ਰਕਟਰਾਂ' ਦੀ ਅਸਾਮੀ ਸਬੰਧੀ ਹੋਈ ਭਰਤੀ ਦੇ ਘੁਟਾਲੇ ਵਿੱਚ ਸ਼ਾਮਲ ਦੋਸ਼ੀ ਪਰਮਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।

ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਜਾਂਚ ਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸਾਂ 'ਤੇ ਕੀਤੀ ਗਈ ਸੀ।

ਪੁੱਛਗਿੱਛ ਦੌਰਾਨ ਬਿਊਰੋ ਨੇ ਮੁਲਜ਼ਮ ਪਰਮਵੀਰ ਸਿੰਘ ਜੋ ਤਕਨੀਕੀ ਸਿੱਖਿਆ ਵਿਭਾਗ ਦਾ ਕਰਮਚਾਰੀ ਸੀ, ਵਿਰੁੱਧ ਐਫਆਈਆਰ ਦਰਜ ਕੀਤੀ ਅਤੇ ਉਕਤ ਦੀ ਭਾਲ ਲਈ ਨੋਟਿਸ (ਲੁੱਕ ਆਊਟ ਸਰਕੂਲਰ) ਵੀ ਜਾਰੀ ਕੀਤਾ।

ਉਨਾਂ ਅੱਗੇ ਦੱਸਿਆ ਕਿ ਵਿਜੀਲੈਂਸ ਨੇ ਪਰਮਵੀਰ ਸਿੰਘ ਨੂੰ 15.07.2020 ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ, ਨਵੀਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ। ਜਾਂਚ ਦੌਰਾਨ, ਪਰਮਵੀਰ ਸਿੰਘ ਦੇ ਬਿਆਨਾਂ ਤੋਂ ਕੁਝ ਮਹੱਤਵਪੂਰਨ ਸੁਰਾਗ਼ ਪ੍ਰਾਪਤ ਹੋਏ ਹਨ ਜਿਸਦੇ ਨਾਲ ਅਗਲੇਰੀ ਜਾਂਚ ਜਾਰੀ ਹੈ।

ABOUT THE AUTHOR

...view details