ਪੰਜਾਬ

punjab

ETV Bharat / city

ਵਿਜੀਲੈਂਸ ਨੇ 80 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਜੇਈ ਕੀਤਾ ਕਾਬੂ - ਨੈਸ਼ਨਲ ਹਾਈਵੇਅ ਅਥਾਰਟੀ

ਪੰਜਾਬ ਵਿਜੀਲੈਂਸ ਬਿਊਰੋ ਨੇ ਲੋਕ ਨਿਰਮਾਣ ਵਿਭਾਗ ਦੇ ਜੇ.ਈ. ਹਨੀ ਬਾਂਸਲ ਅਤੇ ਉਸ ਦੇ ਸਹਿਯੋਗੀ ਜੇ.ਈ. ਨੂੰ 80 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਦਬੋਚਿਆ ਹੈ।

Vigilance arrested JE for taking bribe of Rs 80,000
ਵਿਜੀਲੈਂਸ ਨੇ 80 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਜੇਈ ਕੀਤਾ ਕਾਬੂ

By

Published : May 13, 2020, 8:05 PM IST

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਲੋਕ ਨਿਰਮਾਣ ਵਿਭਾਗ ਦੇ ਜੇ.ਈ. ਹਨੀ ਬਾਂਸਲ ਅਤੇ ਉਸ ਦੇ ਸਹਿਯੋਗੀ ਜੇ.ਈ. ਨੂੰ 80 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਦਬੋਚਿਆ ਹੈ।

ਪੰਜਾਬ ਵਿਜੀਲੈਂਸ ਬਿਊਰੋ ਨੇ ਨੈਸ਼ਨਲ ਹਾਈਵੇਅ ਅਥਾਰਟੀ, ਸੈਂਟਰਲ ਡਵੀਜ਼ਨ ਨੰਬਰ -2, ਲੋਕ ਨਿਰਮਾਣ ਵਿਭਾਗ, ਜ਼ਿਲ੍ਹਾ ਬਠਿੰਡਾ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਹਨੀ ਬਾਂਸਲ ਨੂੰ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਗਿ੍ਰਫ਼ਤਾਰ ਕੀਤਾ ਹੈ। ਅਤੇ ਇਸੇ ਕੇਸ ਵਿਚ ਸ਼ਾਮਲ ਦੂਜੇ ਜੇ.ਈ. ਖਿਲਾਫ਼ ਵੀ ਰਿਸ਼ਵਤ ਲੈਣ ਸਬੰਧੀ ਮੁਕੱਦਮਾ ਦਰਜ ਕੀਤਾ ਹੈ।

ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜੇ.ਈ. ਹਨੀ ਬਾਂਸਲ ਨੂੰ ਸ਼ਿਕਾਇਤਕਰਤਾ ਜਗਰੂਪ ਸਿੰਘ ਵਾਸੀ ਪਿੰਡ ਘੋਲੀਆ ਖੁਰਦ, ਜ਼ਿਲ੍ਹਾ ਮੋਗਾ ਦੀ ਸ਼ਿਕਾਇਤ 'ਤੇ 80,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੇ ਹੋਟਲ ਦੀ ਜ਼ਮੀਨ ਜੋ ਕਿ ਕੌਮੀ ਸ਼ਾਹਰਾਹ 254 ਨੂੰ ਚੌੜੀ ਕਰਨ ਦੀ ਸਕੀਮ ਵਿਚ ਆ ਗਈ ਸੀ ਉਸ ਦੀ ਕੀਮਤ ਵੱਧ ਨਿਰਧਾਰਤ ਕਰਨ ਬਦਲੇ ਦੋਵੇ ਜੇ.ਈ ਹਨੀ ਬਾਂਸਲ ਅਤੇ ਅਮਰਜੀਤ ਸਿੰਘ ਵੱਲੋਂ ਜਮੀਨ ਦੀ ਕੁੱਲ ਕੀਮਤ ਦਾ 10 ਫੀਸਦੀ ਹਿੱਸਾ ਭਾਵ 4,70,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਜਿਸ ਵਿੱਚੋਂ ਉਸ ਵੱਲੋਂ 3,50,000 ਰੁਪਏ ਪਹਿਲੀ ਕਿਸ਼ਤ ਵਜੋਂ ਦਿੱਤੇ ਜਾ ਚੁੱਕੇ ਹਨ।

ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਜੇ.ਈ. ਹਨੀ ਬਾਂਸਲ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਦੂਸਰੀ ਕਿਸ਼ਤ ਦੇ 80,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਬੁਲਾਰੇ ਨੇ ਦੱਸਿਆ ਕਿ ਉਕਤ ਦੋਹਾਂ ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਫ਼ਿਰੋਜ਼ਪੁਰ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ

ABOUT THE AUTHOR

...view details