ਚੰਡੀਗੜ੍ਹ: ਉੱਤਰ ਪ੍ਰਦੇਸ਼ (UP) ਦੇ ਲਖੀਮਪੁਰ ਵਿਚ ਕਿਸਾਨਾਂ 'ਤੇ ਭਾਜਪਾ ਆਗੂ ਦੇ ਮੁੰਡੇ ਵਲੋਂ ਬੀਤੇ ਕੱਲ੍ਹ ਗੱਡੀ ਚੜਾਉਣ ਕਾਰਣ 8 ਲੋਕਾਂ ਦੀ ਮੌਤਾਂ ਹੋ ਗਈਆਂ ਸਨ, ਜਿਸ ਵਿਚ 4 ਕਿਸਾਨ ਵੀ ਮੌਜੂਦ ਸਨ। ਇਸ ਘਟਨਾ ਦੀ ਜਿੱਥੇ ਪੰਜਾਬ ਸਰਕਾਰ ਵੱਲੋਂ ਨਿਖੇਧੀ ਕੀਤੀ ਗਈ ਹੈ ਉੱਥੋ ਹੀ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਦੇ ਅਗਵਾਈ ਵਿੱਚ ਕਾਂਗਰਸ ਦਾ ਵਫਦ ਪੀੜ੍ਹਤਾਂ ਤੇ ਕਿਸਾਨਾਂ ਨਾਲ ਮੁਲਾਕਾਤ ਕਰਨ ਲਈ ਉੱਤਰ ਪ੍ਰਦੇਸ਼ ਪਹੁੰਚਿਆ। ਇਸ ਮਸਲੇ ਨੂੰ ਲੈਕੇ ਯੂਪੀ ਪੁਲਿਸ (UP Police) ਵੱਲੋਂ ਹਰਿਆਣਾ-ਯੂ.ਪੀ. ਬਾਰਡਰ (Haryana-UP Border) ਡਿਪਟੀ ਸੀਐੱਮ ਰੰਧਾਵਾ ਅਤੇ ਉਨ੍ਹਾਂ ਦੇ ਨਾਲ ਗਏ ਵਫਦ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਹੁਣ ਡਿਪਟੀ ਸੀਐੱਮ ਅਤੇ ਉਨ੍ਹਾਂ ਨਾਲ ਦੇ ਕਾਂਗਰਸੀ ਆਗੂਆਂ ਦੀ ਥਾਣੇ ਵਿੱਚੋਂ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਰੰਧਾਵਾ ਥਾਣੇ ਵਿੱਚ ਥੱਲੇ ਹੱਥ ਵਿਚ ਪਲੇਟ ਫੜ੍ਹ ਕੇ ਖਾਣਾ ਖਾ ਰਹੇ ਹਨ।
ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਵਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੋਂ ਇਕ ਟਵੀਟ ਕੀਤਾ ਗਿਆ ਹੈ, ਜਿਸ ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਨੂੰ ਪਹਿਲਾਂ ਪੁਲਿਸ ਵੱਲੋ UP ਬਾਰਡਰ ਉੱਤੇ ਰੋਕਿਆ ਗਿਆ ਅਤੇ ਉਸ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ। ਮੁਜ਼ਰਿਮ ਪਿਤਾ ਪੁੱਤਰ ਦੀ ਗ੍ਰਿਫਤਾਰੀ ਦੀ ਥਾਂ ਸ਼ਾਂਤੀ ਨਾਲ ਇਨਸਾਫ਼ ਦੀ ਮੰਗ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਮੋਦੀ ਸਰਕਾਰ ਸ਼ਰੇਆਮ ਧੱਕਾ ਕਰ ਰਹੀ ਹੈ।