ਪੰਜਾਬ

punjab

ETV Bharat / city

ਚੰਡੀਗੜ੍ਹ 'ਚ 4 ਮਹੀਨਿਆਂ ਬਾਅਦ ਸੈਕਟਰ 26 'ਚ ਸ਼ਿਫ਼ਟ ਹੋਈ ਸਬਜ਼ੀ ਮੰਡੀ

ਚੰਡੀਗੜ੍ਹ 'ਚ ਲੌਕਡਾਊਨ ਦੇ ਖ਼ਤਮ ਹੋਣ ਕਾਰਨ ਉਸ ਨੂੰ ਮੁੜ 4 ਮਹੀਨਿਆਂ ਬਾਅਦ ਸੈਕਟਰ 26 'ਚ ਸ਼ਿਫ਼ਟ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸਬਜ਼ੀਆਂ ਵੇਚਣ ਵਾਲਿਆਂ ਲਈ ਕੁੱਝ ਹਿਦਾਇਤਾਂ ਵੀ ਜਾਰੀ ਕੀਤੀਆਂ ਹਨ।

ਚੰਡੀਗੜ੍ਹ 'ਚ 4 ਮਹੀਨਿਆਂ ਬਾਅਦ ਸੈਕਟਰ 26 'ਚ ਸ਼ਿਫ਼ਟ ਹੋਈ ਸਬਜ਼ੀ ਮੰਡੀ
ਚੰਡੀਗੜ੍ਹ 'ਚ 4 ਮਹੀਨਿਆਂ ਬਾਅਦ ਸੈਕਟਰ 26 'ਚ ਸ਼ਿਫ਼ਟ ਹੋਈ ਸਬਜ਼ੀ ਮੰਡੀ

By

Published : Sep 15, 2020, 2:29 PM IST

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਦੌਰਾਨ ਸੈਕਟਰ 26 'ਚ ਲਗਣ ਵਾਲੀ ਸਬਜ਼ੀ ਮੰਡੀ ਨੂੰ ਲੋਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਸੈਕਟਰ 17 ਆਈਐਸਬੀਟੀ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ। ਹੁਣ ਜਾਣਕਾਰੀ ਮਿਲੀ ਹੈ ਕਿ ਲੌਕਡਾਊਨ ਦੇ ਖ਼ਤਮ ਹੋਣ ਕਾਰਨ ਉਸ ਨੂੰ ਮੁੜ 4 ਮਹੀਨਿਆਂ ਬਾਅਦ ਸੈਕਟਰ 26 'ਚ ਸ਼ਿਫ਼ਟ ਕਰ ਦਿੱਤਾ ਗਿਆ ਹੈ।

ਚੰਡੀਗੜ੍ਹ 'ਚ 4 ਮਹੀਨਿਆਂ ਬਾਅਦ ਸੈਕਟਰ 26 'ਚ ਸ਼ਿਫ਼ਟ ਹੋਈ ਸਬਜ਼ੀ ਮੰਡੀ

ਹਾਲਾਂਕਿ ਐਤਵਾਰ ਨੂੰ ਹੀ ਜ਼ਿਆਦਾਤਰ ਆੜ੍ਹਤੀਆਂ ਨੇ ਆਪਣਾ ਸਾਮਾਨ ਸੈਕਟਰ 17 ਬੱਸ ਅੱਡੇ ਤੋਂ ਸੈਕਟਰ 26 ਵਿੱਚ ਸ਼ਿਫਟ ਕਰ ਲਿਆ ਸੀ ਪਰ ਜਿੰਨੀ ਥਾਂ ਸੈਕਟਰ 17 ਆਈਐਸਬੀਟੀ ਵਿਖੇ ਹੈ ਉਸ ਦੇ ਮੁਕਾਬਲੇ ਥਾਂ ਦੀ ਘਾਟ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸਬਜ਼ੀਆਂ ਵੇਚਣ ਵਾਲਿਆਂ ਲਈ ਕੁੱਝ ਹਿਦਾਇਤਾਂ ਵੀ ਜਾਰੀ ਕੀਤੀਆਂ ਹਨ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 16 ਸਿਤੰਬਰ ਤੋਂ 16 ਰੂਟਾਂ 'ਤੇ ਬੱਸਾਂ ਚਲਾਉਣ ਦੀ ਇਜਾਜ਼ਤ ਦਿੱਤੀ ਹੈ, ਜਿਸ ਤੋਂ ਬਾਅਦ ਸੈਕਟਰ 17 ਤੋਂ ਮੰਡੀ ਨੂੰ ਮੁੜ ਤੋਂ ਸੈਕਟਰ 26 ਵਿਖੇ ਸ਼ਿਫਟ ਕਰ ਦਿੱਤਾ ਗਿਆ।

ABOUT THE AUTHOR

...view details