ਚੰਡੀਗੜ੍ਹ : ਕੋਰੋਨਾ ਵੈਕਸੀਨ ਦੀ ਮੁਨਾਫ਼ਾਖ਼ੋਰੀ ਨੂੰ ਲੈ ਕੇ ਪੰਜਾਬ ਸਰਕਾਰ ਦੀ ਹੋਈ ਕਿਰਕਿਰੀ ਤੋਂ ਬਾਅਦ ਪੰਜਾਬ ਸਰਕਾਰ ਨੂੰ ਆਪਣਾ ਫ਼ੈਸਲਾ ਵਾਪਸ ਲੈ ਲਿਆ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਤੋਂ ਕੋਰੋਨਾ ਵੈਕਸੀਨ ਸਸਤੇ ਭਾਅ ਵਿਚ ਲੈ ਕੇ ਨਿੱਜੀ ਹਸਪਤਾਲਾਂ ਨੂੰ ਮਹਿੰਗੇ ਭਾਅ ਵੇਚ ਕੇ ਮੁਨਾਫ਼ਾ ਕਮਾਉਣ ਦਾ ਸਰਲ ਤਰੀਕਾ ਲੱਭਿਆ ਸੀ ਜਿਸ ਨੂੰ ਲੈ ਕੇ ਸਰਕਾਰ ਕਸੂਤੀ ਫਸ ਗਈ।
ਕੋਰੋਨਾ ਕਾਲ 'ਚ ਪੰਜਾਬ ਸਰਕਾਰ ਨੇ ਕੀਤੀ ਕਮਾਈ !
ਮੈਂ ਨਹੀਂ ਜਾਣਦਾ ਕਿ ਕਾਲਾਬਾਜ਼ਾਰੀ ਕਿਵੇਂ ਹੋਈ : ਸਿਹਤ ਮੰਤਰੀ
ਅਸੀ ਸਾਰੇ ਆਰਡਰ ਵਾਪਸ ਲਏ, ਨਹੀਂ ਵੇਚੇ ਜਾਣਗੇ ਟੀਕੇ : ਸਿੱਧੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਬਲਬੀਰ ਸਿੱਧੂ ‘ਤੇ ਕੇਂਦਰ ਸਰਕਾਰ ਤੋਂ ਐਂਟੀ ਕੋਰੋਨਾ ਵੈਕਸੀਨ 400 ਰਪਏ ਪ੍ਰਤੀ ਡੋਜ਼ ਲੈ ਕੇ ਨਿੱਜੀ ਹਸਪਤਾਲਾਂ ਨੂੰ 1060 ਰੁਪਏ ਵਿੱਚ ਵੇਚਣ ਦੇ ਇਲਜ਼ਾਮ ਲਗੇ ਹਨ। ਇਸ ਵਿਚਾਲੇ ਸਿਹਤ ਮੰਤਰੀ ਨੇ ਪੱਲਾ ਝਾੜਦਿਆਂ ਕਿਹਾ ਕਿ ਕੋਰੋਨਾ ਵੈਕਸੀਨ ਦਾ ਮੰਮ ਉਨ੍ਹਾਂ ਦੇ ਕੰਟਰੋਲ ਵਿੱਚ ਨਹੀਂ ਹੈ ਉਹ ਤਾਂ ਸਿਰਫ਼ ਟੈਸਟਿੰਗ ਤੇ ਕੋਵਿਡ -19 ਕੈਂਪ ਦੀ ਦੇਖਭਾਲ ਕਰ ਰਹੇ ਹਨ।
ਸਰਕਾਰ ਆਉਣ 'ਤੇ ਹੋਵੇਗੀ ਨਿਆਂਇਕ ਜਾਂਚ : ਸੁਖਬੀਰ ਬਾਦਲ
ਸਰਕਾਰ ਆਉਣ 'ਤੇ ਹੋਵੇਗੀ ਨਿਆਂਇਕ ਜਾਂਚ : ਸੁਖਬੀਰ ਬਾਦਲ ਇਹ ਬਿਆਨ ਸਿਹਤ ਮੰਤਰੀ ਨੇ ਉਦੋਂ ਦਿੱਤਾ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਮੁਹਾਲੀ ਵਿੱਚ ਇੱਕ ਦਿਨ ਵਿੱਚ ਲਗਭਗ ਦੋ ਕਰੋੜ ਰੁਪਏ ਦਾ ਮੁਨਾਫਾ ਕਮਾਉਣ ਲਈ ਪ੍ਰਾਈਵੇਟ ਅਦਾਰਿਆਂ ਨੂੰ 35 ਹਜ਼ਾਰ ਟੀਕੇ ਵੇਚੇ ਗਏ ਹਨ। ਉਨ੍ਹਾਂ ਕਿਹਾ ਕਿ ਰਾਜ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਤੋਂ ਬਾਅਦ ਪੂਰੇ ਮਾਮਲੇ ਦੀ ਨਿਆਂਇਕ ਜਾਂਚ ਕੀਤੀ ਜਾਵੇਗੀ। ਸੁਖਬੀਰ ਨੇ ਕਿਹਾ ਕਿ ਮੁੱਖ ਸਕੱਤਰ ਵਿਨੀ ਮਹਾਜਨ ਟਵੀਟ ਕਰਕੇ ਲੋਕਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਟੀਕਾ ਲਗਵਾਉਣ ਲਈ ਉਤਸ਼ਾਹਤ ਕਰ ਰਹੇ ਹਨ।
ਮਾਮਲੇ ਦੀ ਸੱਚਾਈ ਨੂੰ ਸਾਹਮਣੇ ਲਿਆਉਣਾ ਚਾਹੀਦੈ : ਚੱਢਾ
ਮਾਮਲੇ ਦੀ ਸੱਚਾਈ ਨੂੰ ਸਾਹਮਣੇ ਲਿਆਉਣਾ ਚਾਹੀਦੈ : ਚੱਢਾ ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਬਲਬੀਰ ਸਿੱਧੂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਖ਼ੁਦ ਮੰਨ ਚੁੱਕੇ ਹਨ ਕਿ ਉਹ ਟੀਕਾਕਰਨ ਦੀ ਪ੍ਰਕਿਰਿਆ 'ਚ ਸ਼ਾਮਲ ਨਹੀਂ ਹੈ ਅਤੇ ਉਹ ਨਹੀਂ ਜਾਣਦਾ ਕਿ ਕਿਵੇਂ ਟੀਕੇ ਦੀ ਕਾਲਾਬਾਜ਼ਾਰੀ ਕਿਵੇਂ ਹੋ ਗਈ। ਇਸ ਮਾਮਲੇ ਦੀ ਸੱਚਾਈ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਇਹ ਟੀਕਾ 400 ਰੁਪਏ 'ਚ ਖਰੀਦਿਆ ਤੇ ਪ੍ਰਾਈਵੇਟ ਹਸਪਤਾਲਾਂ ਨੂੰ 1060 ਰਪੁਏ 'ਚ ਵੇਚਿਆ।
ਇਹ ਉਮੀਦ ਨਹੀਂ ਸੀ ਕਿ ਮਹਾਮਾਰੀ 'ਚ ਪੰਜਾਬ ਸਰਕਾਰ ਮੁਨਾਫ਼ਾਖੋਰੀ ਦੇ ਮੌਕੇ ਤਲਾਸ਼ੇਗੀ : ਪ੍ਰਕਾਸ਼ ਜਾਵੜੇਕਰ
ਪੰਜਾਬ ਸਰਕਾਰ ਮੁਨਾਫ਼ਾਖੋਰੀ ਦੇ ਮੌਕੇ ਤਲਾਸ਼ੇਗੀ : ਪ੍ਰਕਾਸ਼ ਜਾਵੜੇਕਰ ਚਹੁਤਰਫ਼ਾ ਘਿਰੀ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਤੋਂ ਇਹ ਉਮੀਦ ਨਹੀਂ ਸੀ ਕਿ ਉਹ ਵਿਪਤਾ ਵਿੱਚ ਵੀ ਮੁਨਾਫ਼ਾਖ਼ੋਰੀ ਦੇ ਮੌਕੇ ਤਲਾਸ਼ ਕਰੇਗੀ। ਕੇਂਦਰ ਸਰਕਾਰ ਵੱਲੋਂ ਮੁਫ਼ਤ ਟੀਕੇ ਲੈ ਕੇ ਨਿੱਜੀ ਹਸਪਤਾਲਾਂ ਨੂੰ ਵੇਚੇਗੀ।
ਉਨ੍ਹਾਂ ਕੋਰੋਨਾ ਮਹਾਂਮਾਰੀ ਦੇ ਸਬੰਧ 'ਚ ਪੰਜਾਬ ਸਰਕਾਰ ਨਾਲ ਸਹੀ ਢੰਗ ਪ੍ਰਬੰਧ ਨਹੀਂ ਸਕੀ ਕਿਉਂਕਿ ਪੰਜਾਬ ਕਾਂਗਰਸ ਦੀ ਸਾਰੀ ਲੀਡਰਸ਼ਿਪ ਆਪਣੇ ਘਰੇਲੂ ਕਲੇਸ਼ ਨੂੰ ਲੈ ਕੇ ਦਿੱਲੀ ਬੈਠੀ ਹੈ, ਅਜਿਹੀ ਸਥਿਤੀ 'ਚ ਪੰਜਾਬ ਨੂੰ ਕੌਣ ਸੰਭਾਲੇਗਾ।
ਅਸੀ ਸਾਰੇ ਆਰਡਰ ਵਾਪਸ ਲਏ, ਨਹੀਂ ਵੇਚੇ ਜਾਣਗੇ ਟੀਕੇ : ਸਿੱਧੂ
ਅਸੀ ਸਾਰੇ ਆਰਡਰ ਵਾਪਸ ਲਏ, ਨਹੀਂ ਵੇਚੇ ਜਾਣਗੇ ਟੀਕੇ : ਸਿੱਧੂ ਹਾਲਾਂਕਿ, ਇਸ ਮਾਮਲੇ 'ਤੇ ਸਿਹਤ ਮੰਤਰੀ ਬਲਬੀਰ ਸਿੱਧੂ ਇਕ ਵਾਰ ਫਿਰ ਸਾਹਮਣੇ ਆਏ ਕੇ ਕਿਹਾ ਕਿ ਹੁਣ ਸਰਕਾਰ ਨੇ ਨਿੱਜੀ ਹਸਪਤਾਲ ਨੂੰ ਦਿੱਤੇ ਆਰਡਰ ਵਾਪਸ ਲੈ ਲਏ ਹਨ, ਹੁਣ ਇਹ ਟੀਕਾ ਨਿੱਜੀ ਹਸਪਤਾਲ ਨੂੰ ਨਹੀਂ ਵੇਚਿਆ ਜਾਵੇਗਾ ਅਤੇ ਜਿੰਨੇ ਟੀਕੇ ਵੇਚੇ ਸਨ ਵਾਪਸ ਮੰਗਵਾ ਲਏ ਹਨ ਜਿਨ੍ਹਾਂ ਦੇ ਪੈਸੇ ਵਾਪਸ ਕੀਤੇ ਜਾਣਗੇ।
ਇਹ ਵੀ ਪੜ੍ਹੋ : Congress Committee ਅੱਗੇ ਕੈਪਟਨ ਹੋਏ ਪੇਸ਼, ਮੀਡੀਆ ਨੂੰ ਨਹੀਂ ਕੀਤਾ 'ਫੇਸ' !