ਪੰਜਾਬ

punjab

ETV Bharat / city

14 ਮਈ ਤੋਂ ਚੰਡੀਗੜ੍ਹ 'ਚ ਸ਼ੁਰੂ ਹੋਵੇਗਾ 18-44 ਸਾਲ ਵਾਲਿਆਂ ਦਾ ਵੈਕਸੀਨੇਸ਼ਨ, ਜਾਣੋਂ ਕਿਵੇਂ ਕਰੋਂ ਪੰਜੀਕਰਨ - 14 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕੇ ਸ਼ੁਰੂ

ਰਾਜਧਾਨੀ ਚੰਡੀਗੜ੍ਹ ਵਿੱਚ 14 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕੇ ਸ਼ੁਰੂ ਹੋਣਗੇ। ਬੁੱਧਵਾਰ ਨੂੰ, ਚੰਡੀਗੜ੍ਹ ਨੂੰ ਟੀਕਾਕਰਣ ਲਈ ਸੀਰਮ ਇੰਸਟੀਚਿਉਟ ਵੱਲੋਂ 33 ਹਜ਼ਾਰ ਡੋਜ ਵੈਕਸੀਨ ਮਿਲੀ।

ਫ਼ੋਟੋ
ਫ਼ੋਟੋ

By

Published : May 13, 2021, 9:40 AM IST

ਚੰਡੀਗੜ੍ਹ: ਰਾਜਧਾਨੀ ਚੰਡੀਗੜ੍ਹ ਵਿੱਚ 14 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕੇ ਸ਼ੁਰੂ ਹੋਣਗੇ। ਬੁੱਧਵਾਰ ਨੂੰ, ਚੰਡੀਗੜ੍ਹ ਨੂੰ ਟੀਕਾਕਰਣ ਲਈ ਸੀਰਮ ਇੰਸਟੀਚਿਉਟ ਵੱਲੋਂ 33 ਹਜ਼ਾਰ ਡੋਜ ਵੈਕਸੀਨ ਮਿਲੀ।

ਚੰਡੀਗੜ੍ਹ ਦੇ ਗੁਆਂਢੀ ਸੂਬਿਆਂ ਵਿੱਚ, 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ, ਪਰ ਸੀਰਮ ਇੰਸਟੀਚਿਉਟ ਵੱਲੋਂ ਹੁਣ ਤੱਕ ਟੀਕੇ ਦੀ ਲੋੜੀਂਦੀ ਖੁਰਾਕ ਨਾ ਮਿਲਣ ਕਾਰਨ ਇਥੇ ਟੀਕਾਕਰਨ ਸ਼ੁਰੂ ਨਹੀਂ ਹੋਇਆ ਹੈ। ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਕਿਹਾ ਕਿ ਹੁਣ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਲਈ ਨਵੇਂ ਟੀਕਾਕਰਨ ਕੇਂਦਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸ਼ਹਿਰ ਦੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਟੀਕਾਕਰਨ ਕੇਂਦਰ ਬਣਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਸ਼ੁਰੂ ਹੋ ਸਕੇ।

ਇਹ ਵੀ ਪੜ੍ਹੋ:ਪੀਐਮ ਕੇਅਰ ਫੰਡ 'ਚ ਜੀਜੀਐਸਐਮਸੀ ਨੂੰ ਮਿਲੇ 82 ਵੈਟੀਂਲੇਟਰਾਂ ਚੋਂ 62 ਖ਼ਰਾਬ

ਟੀਕਾਕਰਨ ਲਈ, ਲੋਕਾਂ ਨੂੰ ਪਹਿਲਾਂ ਕੋਵਿਨ ਪੋਰਟਲ (https://www.cowin.gov.in) 'ਤੇ ਰਜਿਸਟਰ ਹੋਣਾ ਪਵੇਗਾ ਅਤੇ ਉੱਥੋਂ,ਦੀ ਟੀਕਾਕਰਣ ਦੀ ਮਿਤੀ ਅਤੇ ਜਗ੍ਹਾ ਦੀ ਚੋਣ ਕਰਨੀ ਹੋਵੇਗੀ। ਇਸ ਦੇ ਬਾਅਦ ਉਹ ਤੈਅ ਸਮੇਂ ਅਤੇ ਥਾਂ ਉੱਤੇ ਆ ਕੇ ਵਿਅਕਤੀ ਟੀਕਾ ਲਗਵਾਏ। ਬਿਨਾਂ ਪੰਜੀਕਰਨ ਦੇ ਕਿਸੇ ਨੂੰ ਵੀ ਟੀਕਾ ਨਹੀਂ ਲਗਾਇਆ ਜਾਵੇਗਾ।

ABOUT THE AUTHOR

...view details