ਨਵੀ ਦਿੱਲੀ: ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਉਨਾਓ ਕਾਂਡ ਦੀ ਪੀੜਤਾ ਅਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ ਵਿੱਚ ਇਕ ਹਾਦਸਾ ਰਚਾਇਆ ਗਿਆ ਜਿਸ ਵਿਚ ਕੁੜੀ ਦੀ ਚਾਚੀ ਅਤੇ ਮਾਸੀ ਮਾਰੀਆਂ ਗਈਆਂ ਅਤੇ ਕੁੜੀ ਗੰਭੀਰ ਹਾਲਤ ਵਿਚ ਹੈ।
ਪੀੜਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਸ ਨੂੰ ਵੈਂਟੀਲੇਟਰ ਉਤੇ ਰੱਖਿਆ ਗਿਆ ਹੈ।
ਉਨਾਓ ਕਾਂਡ: ਪੀੜਤਾ ਦੇ ਵਕੀਲ ਨੇ ਛੇਤੀ ਹਥਿਆਰ ਦਾ ਲਾਈਸੈਂਸ ਦੇਣ ਦੀ ਕੀਤੀ ਮੰਗ - ਉਨਾਓ ਕਾਂਡ ਦੇ ਪੀੜਤਾ
ਉਨਾਓ ਕਾਂਡ ਦੇ ਪੀੜਤਾ ਦੇ ਵਕੀਲ ਦਾ ਪੱਤਰ ਸਾਹਮਣੇ ਆਇਆ ਹੈ। ਪੀੜਤਾ ਦੇ ਵਕੀਲ ਨੇ ਛੇਤੀ ਹਥਿਆਰ ਦਾ ਲਾਈਸੈਂਸ ਦੇਣ ਦੀ ਮੰਗ ਕੀਤੀ ਸੀ।
ਉਨਾਓ ਕਾਂਡ
ਇਹ ਵੀ ਪੜ੍ਹੌ:ਬੇਅਦਬੀ ਮਾਮਲੇ 'ਤੇ ਕੁਲਤਾਰ ਸਿੰਘ ਸੰਧਵਾਂ ਨੇ ਪੀਐੱਮ ਮੋਦੀ ਨੂੰ ਘੇਰਿਆ
ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਮੈਨੂੰ ਡਰ ਹੈ ਕਿ ਭਵਿੱਖ ਵਿਚ ਮੇਰਾ ਕਤਲ ਹੋ ਸਕਦਾ ਹੈ। ਪੀੜਤਾ ਦੇ ਵਕੀਲ ਮਹਿੰਦਰ ਸਿੰਘ ਨੇ 15 ਜੁਲਾਈ ਨੂੰ ਉਨਾਓ ਜ਼ਿਲ੍ਹੇ ਦੇ ਡੀਐਮ ਨੂੰ ਪੱਤਰ ਲਿਖੇ ਛੇਤੀ ਹਥਿਆਰ ਦਾ ਲਾਈਸੈਂਸ ਦੇਣ ਦੀ ਮੰਗ ਕੀਤੀ ਸੀ।