ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੱਲ ਪ੍ਰੈੱਸ ਨੋਟ ਜਾਰੀ ਕਰ ਫਤਹਿਜੰਗ ਬਾਜਵਾ ਨੂੰ ਜਨਤਕ ਤੌਰ 'ਤੇ ਮੁਆਫ਼ੀ ਮੰਗਣ ਲਈ ਆਖਿਆ ਗਿਆ ਸੀ। ਚੰਡੀਗੜ੍ਹ ਕਾਂਗਰਸ ਭਵਨ ਪਹੁੰਚੇ ਸੁਨੀਲ ਜਾਖੜ ਨੂੰ ਜਦੋਂ ਇਸ ਬਾਬਤ ਸਵਾਲ ਕੀਤਾ ਗਿਆ ਤਾਂ ਉਹ ਕੈਮਰੇ ਅੱਗੇ ਕੁਝ ਵੀ ਬੋਲਣ ਚੁੱਪ ਵਟਦੇ ਨਜ਼ਰ ਆਏ। ਇਸ ਦੌਰਾਨ ਸੁਨੀਲ ਜਾਖੜ ਨੇ ਸ਼ਾਇਰੀ ਵਾਲੇ ਅੰਦਾਜ਼ 'ਚ ਮਾਮਲੇ 'ਤੇ ਕਿਹਾ ਕਿ ਸਿਆਸਤ ਤੋਂ ਇਲਾਵਾ ਵੀ ਕਈ ਕੰਮ ਹੁੰਦੇ ਹਨ।
ਇਸ ਦੌਰਾਨ ਸੁਨੀਲ ਜਾਖੜ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ 'ਚ ਪੰਜਾਬ ਨੂੰ ਸਿਹਤ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ ਹੈ। ਜਾਖੜ ਦਾ ਕਹਿਣਾ ਕਿ ਬੇਸ਼ੱਕ ਪੰਜਾਬ ਵਿੱਚ ਪੌਜ਼ੀਟਿਵ ਕੇਸਾਂ ਦੀ ਸੰਖਿਆ ਘੱਟ ਹੋ ਰਹੀ ਹੈ ਪਰ ਮੌਰਟੈਲਿਟੀ ਰੇਟ ਘੱਟ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਕਿ ਪੰਜਾਬ 'ਚ ਕੇਸਾਂ ਦੇ ਨੰਬਰ ਭਾਵੇਂ ਘੱਟ ਗਏ ਹਨ ਪਰ ਮੌਤ ਦਰ ਜ਼ਿਆਦਾ ਹੈ।