ਪੰਜਾਬ

punjab

ETV Bharat / city

ਪ੍ਰਧਾਨ ਮੰਤਰੀ ਦੀ ਆਤਮ ਨਿਰਭਰ ਸਕੀਮ ਦੇ ਤਹਿਤ ਵੈਂਡਰਜ਼ ਨੂੰ ਦਿੱਤਾ ਜਾਵੇਗਾ 10 ਹਜ਼ਾਰ ਦਾ ਲੋਨ- ਸੂਦ

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ ਵਿੱਚ ਆਤਮ ਨਿਰਭਰ ਸਵੈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਹਿਤ ਅੱਜ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਧ ਨੇ ਵੈਂਡਰ ਨੂੰ ਜਾਗਰੂਕ ਕੀਤਾ।

ਫ਼ੋਟੋ
ਫ਼ੋਟੋ

By

Published : Oct 2, 2020, 7:57 AM IST

ਚੰਡੀਗੜ੍ਹ: ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ ਵਿੱਚ ਆਤਮ ਨਿਰਭਰ ਸਵੈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਹਿਤ ਅੱਜ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਧ ਨੇ ਵੈਂਡਰ ਨੂੰ ਜਾਗਰੂਕ ਕੀਤਾ ਤੇ ਇਹ ਦੱਸਿਆ ਕਿ ਇਸ ਮੁਹਿੰਮ ਨਾਲ ਵੈਂਡਰ ਆਪਣੇ ਵਿੱਚ ਵਾਧਾ ਕਰਨ ਲਈ 10 ਹਜ਼ਾਰ ਤੱਕ ਦਾ ਲੋਨ ਲੈ ਸਕਦੇ ਹਨ।

ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਧ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਲ ਵਿੱਚ ਸਭ ਤੋਂ ਵਧ ਪ੍ਰਭਾਵਿਤ ਸਟਰੀਟ ਵੈਂਡਰ ਹਨ। ਵੈਂਡਰ ਰੋਜ਼ ਕਮਾ ਕੇ ਆਪਣਾ ਢਿੱਡ ਭਰਦੇ ਹਨ। ਕੋਰੋਨਾ ਕਾਰਨ ਲੱਗੇ ਲੌਕਡਾਊਨ ਵਿੱਚ ਕੰਮ ਬੰਦ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਤੋਂ ਪਹਿਲਾਂ ਵੈਡਰਜ਼ ਨੇ ਜਿਹੜੀ ਵੀ ਰਾਸ਼ੀ ਜਮਾ ਕੀਤੀ ਸੀ ਉਹ ਸਾਰੀ ਪਰਿਵਾਰ ਨੂੰ ਪਾਲਣ ਵਿੱਚ ਲਗਾ ਦਿੱਤੀ ਹੈ ਤੇ ਹੁਣ ਉਨ੍ਹਾਂ ਦਾ ਕੰਮ ਪਹਿਲਾਂ ਵਾਂਗ ਨਹੀਂ ਚਲ ਰਿਹਾ। ਇਸ ਕਰਕੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਵੈਡਰਜ਼ ਦੀ ਮਦਦ ਲਈ ਆਤਮ ਨਿਰਭਰ ਸਵੈ ਮੁਹਿੰਮ ਚਲਾਈ ਹੈ ਤਾਂ ਕਿ ਉਨ੍ਹਾਂ ਦੀ ਮਦਦ ਕੀਤੀ ਜਾ ਸਕੇ। ਇਸ ਮੁਹਿੰਮ ਤਹਿਤ ਵੈਡਰਜ਼ ਆਪਣੇ ਕੰਮ ਵਿੱਚ ਵਾਧਾ ਕਰਨ ਲਈ ਬਿਨਾਂ ਕਿਸੇ ਸਕਉਰਟੀ ਦੇ 10 ਹਜ਼ਾਰ ਤੱਕ ਲੋਨ ਲੈ ਸਕਦੇ ਹਨ।

ਵੀਡੀਓ

ਉਨ੍ਹਾਂ ਕਿਹਾ ਕਿ ਜੋ ਵੈਂਡਰ ਚੰਡੀਗੜ੍ਹ ਵਿੱਚ ਰਜਿਸਟਰ ਨਹੀਂ ਹਨ ਜਾਂ ਜੋ ਬਾਹਰੋਂ ਆ ਕੇ ਚੰਡੀਗੜ੍ਹ ਵਿੱਚ ਵੈਡਿੰਗ ਦਾ ਕੰਮ ਕਰਦੇ ਹਨ ਉਹ ਇਸ ਮੁਹਿੰਮ ਤਹਿਤ ਲੋਨ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਆਤਮ ਨਿਰਭਰ ਸਵੈ ਮੁਹਿੰਮ ਵਿੱਚ ਵੈਡਰਾਂ ਨੂੰ ਸਿੱਧੇ ਤੌਰ ਉੱਤੇ ਇਸ ਦਾ ਫ਼ਾਇਦਾ ਹੋਵੇਗਾ।

ਵੈਂਡਰ ਰਾਹੁਲ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਇਸ ਯੋਜਨਾ ਦੇ ਬਾਰੇ ਨਹੀਂ ਪਤਾ ਸੀ ਅਤੇ ਅੱਜ ਭਾਰਤੀ ਜਨਤਾ ਪਾਰਟੀ ਦੇ ਕਾਰਜ ਕਰਤਾਵਾਂ ਵੱਲੋਂ ਉਨ੍ਹਾਂ ਨੂੰ ਇਸ ਯੋਜਨਾ ਬਾਰੇ ਦੱਸਿਆ ਗਿਆ ਹੈ।

ਇਹ ਵੀ ਪੜ੍ਹੋ:ਖੇਤੀ ਕਾਨੂੰਨਾਂ ਵਿਰੁੱਧ ਮਾਰਚ ਕਰ ਰਹੀ ਬੀਬੀ ਬਾਦਲ ਨੂੰ ਚੰਡੀਗੜ੍ਹ ਪੁੁਲਿਸ ਨੇ ਹਿਰਾਸਤ 'ਚ ਲਿਆ, ਕੁਝ ਸਮੇਂ ਬਾਅਦ ਕੀਤਾ ਰਿਹਾਅ

ABOUT THE AUTHOR

...view details