ਪੰਜਾਬ

punjab

ਸੀਐੱਮ ਮਾਨ ਦੀ ਪਤਨੀ ਦਾ ਟਵੀਟਰ ਅਕਾਉਂਟ ਸਸਪੈਂਡ, ਜਾਣੋ ਵਜਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਦਾ ਟਵੀਟਰ ਅਕਾਉਂਟ ਸਸਪੈਂਡ ਹੋ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਵਿਆਹ ਤੋਂ ਬਾਅਦ ਡਾ. ਗੁਰਪ੍ਰੀਤ ਕੌਰ ਵੱਲੋਂ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸੀ।

By

Published : Jul 8, 2022, 11:44 AM IST

Published : Jul 8, 2022, 11:44 AM IST

Updated : Jul 8, 2022, 12:10 PM IST

ਸੀਐੱਮ ਮਾਨ ਦੀ ਪਤਨੀ ਦਾ ਟਵੀਟਰ ਅਕਾਉਂਟ ਸਸਪੈਂਡ
ਸੀਐੱਮ ਮਾਨ ਦੀ ਪਤਨੀ ਦਾ ਟਵੀਟਰ ਅਕਾਉਂਟ ਸਸਪੈਂਡ

ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਟਵਿੱਟਰ ਅਕਾਊਂਟ ਅਚਾਨਕ ਸਸਪੈਂਡ ਕਰ ਦਿੱਤਾ ਗਿਆ। ਦੱਸ ਦਈਏ ਕਿ ਬੀਤੇ ਦਿਨ ਡਾ. ਗੁਰਪ੍ਰੀਤ ਕੌਰ ਅਤੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਦਾ ਚੰਡੀਗੜ੍ਹ ਸਥਿਤ ਸੀਐੱਮ ਰਿਹਾਇਸ਼ ਵਿਖੇ ਵਿਆਹ ਹੋਇਆ ਸੀ।

ਵੱਧਣ ਲੱਗੇ ਸੀ ਫੋਲੋਅਰ: ਦੱਸ ਦਈਏ ਕਿ ਗੁਰਪ੍ਰੀਤ ਕੌਰ ਦੀ ਸੀਐੱਮ ਭਗਵੰਤ ਮਾਨ ਦੇ ਨਾਲ ਵਿਆਹ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਦੇ ਫੋਲੋਅਰ ਵਧਣ ਲੱਗੇ ਸੀ। ਦੂਜੇ ਪਾਸੇ ਵਿਆਹ ਵਾਲੇ ਦਿਨ ਵੀ ਉਨ੍ਹਾਂ ਵੱਲੋਂ ਵਿਆਹ ਸਬੰਧੀ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈ ਸੀ ਜਿਨ੍ਹਾਂ ’ਚ ਉਨ੍ਹਾਂ ਨੇ ਮਹਿੰਦੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ ਇਸ ਤੋਂ ਬਾਅਦ ਉਨ੍ਹਾਂ ਨੇ ਸੀਐਮ ਮਾਨ ਅਤੇ ਉਨ੍ਹਾਂ ਦੀ ਮਾਤਾ ਹਰਪਾਲ ਕੌਰ ਦੇ ਨਾਲ ਵੀ ਇੱਕ ਤਸਵੀਰ ਨੂੰ ਸਾਂਝਾ ਕੀਤਾ ਸੀ।

ਸੀਐੱਮ ਮਾਨ ਦੀ ਪਤਨੀ ਦਾ ਟਵੀਟਰ ਅਕਾਉਂਟ ਸਸਪੈਂਡ

ਇਹ ਦੱਸਿਆ ਜਾ ਰਿਹਾ ਹੈ ਕਾਰਨ:ਮੀਡੀਆ ਰਿਪੋਰਟਾਂ ਦੀ ਮੰਨੀਂਏ ਤਾਂ ਡਾ. ਗੁਰਪ੍ਰੀਤ ਕੌਰ ਦੇ ਟਵੀਟਰ ਅਕਾਉਂਟ ਨੂੰ ਸਸਪੈਂਡ ਕਰਨ ਦੇ ਪਿੱਛੇ ਟਵੀਟਰ ਨਿਯਮਾਂ ਨੂੰ ਵਾਇਲੇਟ ਕਰਨ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਦੱਸ ਦਈਏ ਕਿ ਵਿਆਹ ਤੋਂ ਬਾਅਦ ਡਾ. ਗੁਰਪ੍ਰੀਤ ਕੌਰ ਨੇ ਸੀਐੱਮ ਮਾਨ ਨੇ ਕਾਫੀ ਤਸਵੀਰਾਂ ਨੂੰ ਸਾਂਝਾ ਕੀਤਾ ਸੀ।

ਡਾ. ਗੁਰਪ੍ਰੀਤ ਕੌਰ ਸੀਐੱਮ ਮਾਨ ਦੇ ਟਵੀਟ ਨੂੰ ਰਿਟਵੀਟ: ਕਾਬਿਲੇਗੌਰ ਹੈ ਕਿ ਸੀਐੱਮ ਮਾਨ ਦੀ ਪਤਨੀ ਗੁਰਪ੍ਰੀਤ ਕੌਰ ਟਵੀਟਰ ’ਤੇ ਕਾਫੀ ਐਕਟਿਵ ਨਜ਼ਰ ਆਉਂਦੀ ਸੀ। ਉਨ੍ਹਾਂ ਵੱਲੋਂ ਸੀਐੱਮ ਮਾਨ ਦੇ ਜਿਆਦਾਤਰ ਟਵੀਟਾਂ ਨੂੰ ਰੀਟਵੀਟ ਕੀਤਾ ਹੋਇਆ ਸੀ।

ਇਹ ਵੀ ਪੜੋ:ਸਾਬਕਾ ਮੰਤਰੀ ਡਾ. ਵਿਜੇ ਸਿੰਗਲਾ ਨੂੰ ਹਾਈਕੋਰਟ ਨੂੰ ਮਿਲੀ ਜ਼ਮਾਨਤ

Last Updated : Jul 8, 2022, 12:10 PM IST

ABOUT THE AUTHOR

...view details