ਚੰਡੀਗੜ੍ਹ:ਚੰਡੀਗੜ੍ਹ ਦੀ ਰਹਿਣ ਵਾਲੀ ਇੱਕ ਔਰਤ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ ਕਿਹਾ ਹੈ ਕਿ ਉਸਦੀ ਕੁੱਖ ਵਿੱਚ ਬੱਚੇ ਨੂੰ ਦਿਲ ਦੀ ਬਿਮਾਰੀ ਹੈ। ਅਜਿਹੀ ਸਥਿਤੀ 'ਚ ਉਹ ਚਾਹੁੰਦੀ ਹੈ ਕਿ ਹਾਈਕੋਰਟ ਚੰਡੀਗੜ੍ਹ ਪੀ.ਜੀ.ਆਈ ਨੂੰ ਉਸ ਦਾ ਗਰਭਪਾਤ ਕਰਾਉਣ ਦਾ ਆਦੇਸ਼ ਦੇਵੇ।
ਜਿਸ ਤੋਂ ਬਾਅਦ ਹਾਈਕੋਰਟ ਦੇ ਜਸਟਿਸ ਰਾਜਵੀਰ ਸਹਿਰਾਵਤ ਨੇ ਕਿਹਾ ਕਿ ਪੀ.ਜੀ.ਆਈ ਦੀ ਸਿਫਾਰਸ਼ ’ਤੇ ਮਹਿਲਾ ਦੀ ਜਾਨ ਦੀ ਸੁਰੱਖਿਆ ਨੂੰ ਦੇਖਦਿਆਂ ਗਰਭਪਾਤ ਕੀਤਾ ਜਾਣਾ ਚਾਹੀਦਾ ਹੈ। ਅਜਿਹੇ 'ਚ ਪੀ.ਜੀ.ਆਈ ਸੁਰੱਖਿਆ ਸਬੰਧੀ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਜ਼ਰੂਰੀ ਕਾਰਵਾਈ ਕਰੇ।
ਇਹ ਵੀ ਪੜ੍ਹੋ:ਪੰਜਾਬ ’ਚ ਇਹ ਕਾਨੂੰਨ ਨਹੀਂ ਹਨ ਲਾਗੂ, ਚਰਚਾ ਦੀ ਉੱਠੀ ਮੰਗ...
ਆਪਣੀ ਪਟੀਸ਼ਨ 'ਚ ਔਰਤ ਨੇ ਕਿਹਾ ਕਿ ਉਹ 20 ਹਫ਼ਤਿਆਂ ਦੀ ਗਰਭਵਤੀ ਹੈ। ਪੀ.ਜੀ.ਆਈ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਉਸਦੀ ਕੁੱਖ 'ਚ ਬੱਚਾ ਦਿਲ ਦੀ ਬਿਮਾਰੀ ਤੋਂ ਪੀੜ੍ਹਤ ਹੈ, ਜਿਸ ਕਾਰਨ ਬੱਚੇ ਨਾਲ ਹੀ ਮਾਂ ਲਈ ਵੀ ਬੱਚੇ ਨੂੰ ਜਨਮ ਦੇਣਾ ਵੀ ਖਤਰਨਾਕ ਹੋ ਸਕਦਾ ਹੈ। ਅਜਿਹੇ 'ਚ ਹਾਈਕੋਰਟ ਵਲੋਂ ਪੀ.ਜੀ.ਆਈ ਨੂੰ ਆਦੇਸ਼ ਜਾਰੀ ਕੀਤੇ ਹਨ।ਔਰਤ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਪੀ.ਜੀ.ਆਈ ਨੂੰ ਆਦੇਸ਼ ਦਿੱਤੇ ਹਨ ਕਿ ਇਸ ਮਾਮਲੇ 'ਚ ਸੁਰੱਖਿਆ ਦੇ ਨਾਲ ਔਰਤ ਦਾ ਗਰਭਪਾਤ ਕੀਤਾ ਜਾਵੇ।
ਇਹ ਵੀ ਪੜ੍ਹੋ:ਡੀ.ਏ ਵਿੱਚ ਵਾਧੇ ਕਾਰਨ ਕੇਂਦਰੀ ਕਰਮਚਾਰੀਆਂ ਦੇ ਖਿੜੇ ਚਿਹਰੇ , ਜਾਣੋ ਹੁਣ ਕਿੰਨੀ ਤਨਖਾਹ ਵਧੇਗੀ