ਚੰਡੀਗੜ੍ਹ:ਸੀਬੀਐਸਈ (CBSE) ਵੱਲੋਂ ਦਸਵੀਂ ਕਲਾਸ ਰਿਜਲਟ ਘੋਸ਼ਿਤ ਕੀਤਾ ਗਿਆ।ਜਿਸ ਵਿਚ ਚੰਡੀਗੜ੍ਹ ਦੇ ਸੈਕਟਰ 7 ਦੇ ਕੇਬੀ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਵਿਦਿਆਰਥੀ ਵੰਸ਼ਿਕਾ ਭਾਰਦਵਾਜ ਨੇ ਟਰਾਈਸਿਟੀ (Tricity) ਵਿੱਚ 99.80 ਪ੍ਰਤੀਸ਼ਤ ਅੰਕ ਲੈ ਕੇ ਟਾਪ ਕੀਤਾ ਹੈ। ਆਪਣੀ ਸਫ਼ਲਤਾ ਦੇ ਪਿੱਛੇ ਵੰਸ਼ਿਕਾ ਨੇ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਹੱਥ ਦੱਸਿਆ ਹੈ।
5-6 ਘੰਟੇ ਹਰ ਰੋਜ਼ ਪੜ੍ਹਦੀ ਸੀ
ਭਾਰਦਵਾਜ ਨੇ ਦੱਸਿਆ ਕਿ ਕੋਰੋਨਾ ਦੇ ਸਮੇਂ ਕਿਉਂਕਿ ਕਾਫ਼ੀ ਬਦਲਾਅ ਉਨ੍ਹਾਂ ਦੇ ਸਟੱਡੀ ਸ਼ਡਿਊਲ ਵਿੱਚ ਸਾਹਮਣੇ ਆਏ ਪਰ ਉਸ ਤੋਂ ਬਾਵਜੂਦ ਉਨ੍ਹਾਂ ਨੇ ਆਨਲਾਈਨ ਕਲਾਸਿਜ਼ ਦੇ ਰਾਹੀਂ ਅਤੇ ਟੈਸਟ ਪਾਸ ਕਰ ਆਪਣੀ ਸਬਜੈਕਟਸ ਨੂੰ ਮਜ਼ਬੂਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਪੂਰੇ ਦਿਨ ਵਿੱਚ ਪੰਜ ਛੇ ਘੰਟੇ ਪੜ੍ਹਾਈ ਨੂੰ ਦਿੰਦੀ ਸੀ ਅਤੇ ਹੁਣ ਉਨ੍ਹਾਂ ਨੇ ਮੈਡੀਕਲ ਸਟਰੀਮ ਨੂੰ ਚੁਣਿਆ ਹੈ ਅਤੇ ਉਹ ਡਾਕਟਰ ਬਣਨਾ ਚਾਹੁੰਦੀ ਹੈ।
Tricity Topper:ਵੰਸ਼ਿਕਾ ਭਾਰਦਵਾਜ ਬਣਨਾ ਚਾਹੁੰਦੀ ਹੈ ਡਾਕਟਰ ਮਾਤਾ-ਪਿਤਾ ਕਰਦੇ ਹਨ ਮਾਣ
ਉਥੇ ਹੀ ਵੰਸ਼ਿਕਾ ਦੇ ਮਾਪਿਆਂ ਨੇ ਆਪਣੀ ਬੇਟੀ ਦੀ ਉਪਲਬਧੀ ਤੇ ਮਾਣ ਮਹਿਸੂਸ ਕਰਦੇ ਹੋਏ ਦੱਸਿਆ ਕਿ ਉਹ ਕਾਫੀ ਖੁਸ਼ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਬੇਟੀ ਤੇ ਕਾਫੀ ਘਰ ਹੈ ਉਨ੍ਹਾਂ ਨੇ ਕਿਹਾ ਕਿ ਬੇਟੀ ਦੀ ਮਿਹਨਤ ਰੰਗ ਲਿਆਈ ਹੈ ਅਤੇ ਉਨ੍ਹਾਂ ਨੂੰ ਚਾਰੋਂ ਪਾਸੇ ਵਧਾਈਆਂ ਮਿਲ ਰਹੀਆਂ ਹਨ।
ਇਹ ਵੀ ਪੜੋ:ਆਈ.ਏ.ਐਸ ਅਫ਼ਸਰ ਨੇ ਯੂਟਿਊਬ 'ਤੇ ਰਿਲੀਜ ਕੀਤਾ ਆਪਣਾ ਧਾਰਮਿਕ ਗੀਤ