ਪੰਜਾਬ

punjab

ETV Bharat / city

ਜਾਣੋ ਕਿਊਂ ਸੁਸਾਇਟੀਆਂ 'ਚ ਰਹਿਣ ਨੂੰ ਲੈ ਕੇ ਵੱਧ ਰਿਹਾ ਹੈ ਲੋਕਾਂ ਦਾ ਰੁਝਾਨ

ਦੇਸ਼ 'ਚ ਲਗਾਤਾਰ ਅਬਾਦੀ ਵੱਧਣ ਦੇ ਨਾਲ-ਨਾਲ ਰਿਹਾਇਸ਼ੀ ਇਲਾਕਿਆਂ 'ਚ ਵੀ ਵਾਧਾ ਹੋ ਰਿਹਾ ਹੈ। ਮੌਜੂਦਾ ਸਮੇਂ 'ਚ ਜਿਥੇ ਏਕਲ ਪਰਿਵਾਰਾਂ ਦੀ ਗਿਣਤੀ ਵੱਧ ਗਈ ਹੈ, ਉਥੇ ਹੀ ਹੁਣ ਸੁਸਾਇਟੀਆਂ 'ਚ ਰਹਿਣ ਨੂੰ ਲੈ ਕੇ ਲੋਕਾਂ ਦਾ ਰੁਝਾਨ ਵੱਧ ਗਿਆ ਹੈ। ਇਨ੍ਹਾਂ ਸੁਸਾਇਟੀਆਂ 'ਚ ਪਾਰਕ, ਜਿਮ, ਸੁਰੱਖਿਆ ਆਦਿ ਦੀ ਸਹੂਲਤ ਮਿਲਣ ਦੇ ਚਲਦੇ ਲੋਕ ਸੁਸਾਇਟੀਆਂ 'ਚ ਫਲੈਟ ਜਾਂ ਘਰ ਖਰੀਦ ਕੇ ਰਹਿਣਾ ਪਸੰਦ ਕਰਦੇ ਹਨ।

By

Published : Jan 28, 2021, 9:28 AM IST

Updated : Jan 28, 2021, 10:53 AM IST

ਸੁਸਾਇਟੀਆਂ 'ਚ ਰਹਿਣ ਨੂੰ ਲੈ ਕੇ ਲੋਕਾਂ ਦਾ ਵਧਿਆ ਰੁਝਾਨ
ਸੁਸਾਇਟੀਆਂ 'ਚ ਰਹਿਣ ਨੂੰ ਲੈ ਕੇ ਲੋਕਾਂ ਦਾ ਵਧਿਆ ਰੁਝਾਨ

ਚੰਡੀਗੜ੍ਹ:ਜਿਵੇਂ-ਜਿਵੇਂ ਦੇਸ਼ 'ਚ ਅਬਾਦੀ ਵੱਧ ਰਹੀ ਹੈ, ਉਥੇ ਹੀ ਰਿਹਾਇਸ਼ੀ ਇਲਾਕੇ ਵੱਧਦੇ ਜਾ ਰਹੇ ਹਨ। ਇਨ੍ਹਾਂ ਚੋਂ ਸੁਸਾਇਟੀ 'ਚ ਰਹਿਣ ਦਾ ਟ੍ਰੈਂਡ ਵਧਦਾ ਜਾ ਰਿਹਾ ਹੈ। ਰੋਜ਼ਮਰਾ ਦੀਆਂ ਸਹੂਲਤਾਂ ਅਸਾਨੀ ਨਾਲ ਉਪਲਧ ਹੋਣ ਦੇ ਚਲਦੇ ਸੁਸਾਇਟੀਆਂ 'ਚ ਰਹਿਣ ਨੂੰ ਲੈ ਕੇ ਲੋਕਾਂ ਦਾ ਰੁਝਾਨ ਵੱਧ ਗਿਆ ਹੈ।

ਮੌਜੂਦਾ ਸਮੇਂ 'ਚ ਪੂਰੇ ਪਰਿਵਾਰ ਦੀ ਬਜਾਏ ਏਕਲ ਪਰਿਵਾਰਾਂ ਦੀ ਗਿਣਤੀ ਵੱਧ ਗਈ ਹੈ। ਇਸ ਦੇ ਚਲਦੇ ਲੋਕ ਸ਼ਹਿਰਾਂ 'ਚ ਇਕਲੇ ਘਰ ਬਣਾ ਕੇ ਰਹਿਣ ਦੀ ਬਜਾਏ ਸੁਸਾਇਟੀਆਂ 'ਚ ਰਹਿਣਾ ਪਸੰਦ ਕਰਦੇ ਹਨ। ਇਨ੍ਹਾਂ ਸੁਸਾਇਟੀਆਂ 'ਚ ਐਂਟਰੀ ਲਈ ਵੱਡੇ-ਵੱਡੇ ਗੇਟ ਲੱਗਾਏ ਜਾਂਦੇ। ਇਥੇ ਸੁਰੱਖਿਆ ਦੇ ਮੱਦੇਨਜ਼ਰ ਹਰ ਆਉਣ-ਜਾਣ ਵਾਲੇ ਬਾਰੇ ਪੁੱਛਗਿੱਛ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਖ਼ਾਸ ਤੌਰ 'ਤੇ ਸਿਕਿਊਰਟੀ ਗਾਰਡ ਤਾਇਨਾਤ ਕੀਤੇ ਜਾਂਦੇ ਹਨ।

ਸੁਸਾਇਟੀਆਂ 'ਚ ਰਹਿਣ ਨੂੰ ਲੈ ਕੇ ਲੋਕਾਂ ਦਾ ਵਧਿਆ ਰੁਝਾਨ

ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ

ਇਸ ਬਾਰੇ ਜਦ ਇਥੇ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਨੇ ਕਿਹਾ ਕਿ ਸੁਸਾਇਟੀਆਂ 'ਚ ਬੇਹਦ ਜ਼ਿਆਦਾ ਸੁਵਿਧਾ ਮਿਲਦੀ ਹੈ। ਇਥੇ ਬੱਚਿਆਂ ਦੇ ਖੇਡਣ ਲਈ ਪਾਰਕ, ਜਿਮ, ਸੁਰੱਖਿਆ ਆਦਿ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਬੱਚਿਆਂ ਨੂੰ ਖੇਡਣ ਦੂਰ ਨਹੀਂ ਜਾਣਾ ਪੈਂਦਾ। ਇਸ ਤੋਂ ਇਲਾਵਾ ਸੁਸਾਇਟੀ 'ਚ ਰਹਿਣ ਵਾਲਿਆਂ ਲਈ ਕਮਿਊਨਿਟੀ ਸੈਂਟਰ,ਸਵਿਮਿੰਗ ਪੂਲ ਤੋਂ ਇਲਾਵਾ ਮਨੋਰੰਜਨ ਲਈ ਇਨਡੋਰ ਗੇਮਜ਼ ਆਦਿ ਦੀ ਸੁਵਿਧਾ ਵੀ ਉਪਲਬਧ ਹੁੰਦੀ ਹੈ। ਸੁਰੱਖਿਆ ਦੇ ਮੱਦੇਨਜ਼ਰ ਹਰ ਪਾਸੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਹਨ। ਇਸ ਨਾਲ ਲੋਕ ਸਰੁੱਖਿਅਤ ਮਹਿਸੂਸ ਕਰਦੇ ਹਨ। ਲੋਕਾਂ ਨੇ ਕਿਹਾ ਸੁਸਾਇਟੀਆਂ 'ਚ ਵੱਖ-ਵੱਖ ਲੋਕਾਂ ਨਾਲ ਰਹਿ ਕੇ ਉਨ੍ਹਾਂ ਨੂੰ ਵੱਖ-ਵੱਖ ਸਭਿਆਚਾਰ ਜਾਨਣ ਦਾ ਮੌਕਾ ਮਿਲਦਾ ਹੈ।

ਸੁਰੱਖਿਆ ਵਿਵਸਥਾ

ਇਸ ਸਬੰਧੀ ਜਦ ਇਥੋਂ ਦੇ ਸਿਕਿਊਰਟੀ ਗਾਰਡ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਕੋਲ ਸੁਸਾਇਟੀ ਦੇ ਲੋਕਾਂ ਤੇ ਸੁਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਹੈ। ਉਹ ਸੁਸਾਇਟੀਆਂ 'ਚ ਆਉਣ ਵਾਲੇ ਹਰ ਵਿਅਕਤੀ ਦੀ ਪੂਰੀ ਜਾਣਕਾਰੀ ਲੈਂਦੇ ਹਨ। ਕਿਹੜਾ ਵਿਅਕਤੀ ਕਿਸ ਵਿਅਕਤੀ ਨੂੰ ਮਿਲਣ ਆਇਆ, ਇਸ ਸਬੰਧੀ ਵੀ ਉਹ ਪੂਰੀ ਜਾਣਕਾਰੀ ਰੱਖਦੇ ਹਨ। ਇਸ ਲਈ ਪੂਰੀ ਤਰ੍ਹਾਂ ਰਜਿਸਟਰਾਂ 'ਚ ਲਿਖਤੀ ਜਾਣਕਾਰੀ ਰੱਖੀ ਜਾਂਦੀ ਹੈ।
ਇਨਾਂ ਹੀ ਨਹੀਂ ਸਗੋਂ ਸੁਸਾਇਟੀਆਂ ਦਿ ਮਹੱਤਵਤਾ ਲੋਕਾਂ ਨੂੰ ਉਸ ਵੇਲੇ ਵੀ ਨਜ਼ਰ ਆਈ, ਜਦੋਂ ਕੋਰੋਨਾ ਕਾਲ ਦੌਰਾਨ ਲੋਕ ਆਪਣੇ ਘਰਾਂ ਦੇ ਵਿੱਚ ਬੰਦ ਸਨ, ਪਰ ਫਿਰ ਵੀ ਸੁਸਾਇਟੀਆਂ ਵੱਲੋਂ ਹਰ ਤਰ੍ਹਾਂ ਦੀ ਸੁਵਿਧਾਵਾਂ ਲੋਕਾਂ ਨੂੰ ਘਰਾਂ ਤੱਕ ਮੁਹੱਇਆ ਕਰਵਾਈਆਂ ਜਾ ਰਹੀਆਂ ਸਨ ।

Last Updated : Jan 28, 2021, 10:53 AM IST

ABOUT THE AUTHOR

...view details