ਪੰਜਾਬ

punjab

ਟਰਾਂਸਪੋਰਟ ਵਿਭਾਗ ਵੱਲੋਂ ਐਮਨੈਸਟੀ ਸਕੀਮ ਤਹਿਤ ਟੈਕਸ ਡਿਫ਼ਾਲਟਰਾਂ ਤੋਂ ਕਰੋੜਾਂ ਦੀ ਰਿਕਵਰੀ

By

Published : Aug 11, 2022, 6:23 PM IST

Updated : Aug 11, 2022, 8:44 PM IST

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਰਕਾਰ ਵੱਲੋਂ ਤਿੰਨ ਮਹੀਨੇ ਦੀ ਮਿਆਦ ਵਾਲੀ ਐਮਨੈਸਟੀ ਸਕੀਮ 6 ਮਈ, 2022 ਨੂੰ ਅਰੰਭੀ ਗਈ ਸੀ ਜਿਸ ਤਹਿਤ ਹੁਣ ਤੱਕ 38.93 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਟੈਕਸ ਡਿਫ਼ਾਲਟਰਾਂ ਵੱਲ ਸਰਕਾਰ ਦੇ 64.84 ਕਰੋੜ ਰੁਪਏ ਬਕਾਇਆ ਸਨ ਜਿਸ ਦੇ ਸਨਮੁਖ ਉਨ੍ਹਾਂ ਨੂੰ ਰਾਹਤ ਦੇਣ ਲਈ ਇਹ ਸਕੀਮ ਚਲਾਈ ਗਈ ਸੀ।

ਟਰਾਂਸਪੋਰਟ ਵਿਭਾਗ ਵੱਲੋਂ ਐਮਨੈਸਟੀ ਸਕੀਮ ਤਹਿਤ ਟੈਕਸ ਡਿਫ਼ਲਾਟਰਾਂ ਤੋਂ ਕਰੋੜਾਂ ਦੀ ਰਿਕਵਰੀ
ਟਰਾਂਸਪੋਰਟ ਵਿਭਾਗ ਵੱਲੋਂ ਐਮਨੈਸਟੀ ਸਕੀਮ ਤਹਿਤ ਟੈਕਸ ਡਿਫ਼ਲਾਟਰਾਂ ਤੋਂ ਕਰੋੜਾਂ ਦੀ ਰਿਕਵਰੀ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਦੇ ਟੈਕਸ ਡਿਫ਼ਾਲਟਰਾਂ ਤੋਂ ਰਿਕਵਰੀ ਲਈ ਚਲਾਈ ਗਈ ਐਮਨੈਸਟੀ ਸਕੀਮ ਤਹਿਤ ਕਰੀਬ 39 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸਰਕਾਰ ਵੱਲੋਂ ਤਿੰਨ ਮਹੀਨੇ ਦੀ ਮਿਆਦ ਵਾਲੀ ਐਮਨੈਸਟੀ ਸਕੀਮ 6 ਮਈ, 2022 ਨੂੰ ਅਰੰਭੀ ਗਈ ਸੀ ਜਿਸ ਤਹਿਤ ਹੁਣ ਤੱਕ 38.93 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਟੈਕਸ ਡਿਫ਼ਾਲਟਰਾਂ ਵੱਲ ਸਰਕਾਰ ਦੇ 64.84 ਕਰੋੜ ਰੁਪਏ ਬਕਾਇਆ ਸਨ ਜਿਸ ਦੇ ਸਨਮੁਖ ਉਨ੍ਹਾਂ ਨੂੰ ਰਾਹਤ ਦੇਣ ਲਈ ਇਹ ਸਕੀਮ ਚਲਾਈ ਗਈ ਸੀ।

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਜਿਹੜੇ ਡਿਫ਼ਲਾਟਰਾਂ ਨੇ ਹੁਣ ਤੱਕ ਬਕਾਏ ਦੀ ਅਦਾਇਗੀ ਨਹੀਂ ਕੀਤੀ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਕੈਬਨਿਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਿਯਤ ਮਿਤੀ ਤੱਕ ਟੈਕਸ ਨਾ ਜਮ੍ਹਾ ਕਰਵਾਉਣ ਵਾਲੇ ਆਪ੍ਰੇਟਰਾਂ ਦੀਆਂ ਬੱਸਾਂ ਜ਼ਬਤ ਕੀਤੀਆਂ ਜਾਣ ਅਤੇ ਬੱਸਾਂ ਨੂੰ ਟਾਈਮ ਟੇਬਲ ਵਿੱਚੋਂ ਹਟਾਇਆ ਜਾਵੇ।

ਇਹ ਵੀ ਪੜ੍ਹੋ:ਅਮਨ ਅਰੋੜਾ ਵੱਲੋਂ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੂੰ ਮੀਡੀਆ ਨਾਲ ਰਾਬਤਾ ਹੋਰ ਵਧਾਉਣ ਦੇ ਨਿਰਦੇਸ਼

Last Updated : Aug 11, 2022, 8:44 PM IST

ABOUT THE AUTHOR

...view details