ਚੰਡੀਗੜ੍ਹ : ਪੰਜਾਬ ’ਚ ਨਵਾਂ ਡੀ. ਜੀ. ਪੀ. ਲੱਗਦੇ ਹੀ ਪੁਲਿਸ ਅਧਿਕਾਰੀਆਂ ’ਤੇ ਗਾਜ ਡਿੱਗਣੀ ਸ਼ੁਰੂ ਹੋ ਗਈ ਹੈ। ਵੀ.ਕੇ ਭਵਰਾ ਦੇ ਡੀ.ਜੀ.ਪੀ ਲੱਗਣ ਦੇ ਬਾਅਦ ਪੰਜਾਬ ਪੁਲਿਸ ’ਚ ਤੁਰੰਤ ਤਬਾਦਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੀ ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਹਰਮਨਦੀਪ ਸਿੰਘ ਹਾਂਸ ਦਾ ਤਬਾਦਲਾ ਕਰ ਦਿੱਤਾ ਗਿਆ। ਇਥੇ ਦੱਸ ਦੇਈਏ ਕਿ ਫਿਰੋਜ਼ਪੁਰ ’ਚ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਸੁਰੱਖਿਆ ’ਚ ਹੋਣ ਵਾਲੀ ਕੁਤਾਹੀ ਨੂੰ ਲੈ ਕੇ ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਚਰਚਾ ’ਚ ਰਹੇ ਸਨ।
ਫਿਰੋਜ਼ਪੁਰ ਦੇ SSP ਦਾ ਤਬਾਦਲਾ, ਹੋਰ ਵੀ ਬਦਲੇ ਕਈ ਅਧਿਕਾਰੀ ਇਹ ਵੀ ਪੜ੍ਹੋ :ਚੋਣਾਂ ਦੇ ਐਲਾਨ ਤੋਂ ਬਾਅਦ ਪਾਰਟੀਆਂ ਦੇ ਪੋਸਟਰਾਂ ਦੀ ਆਈ ਸ਼ਾਮਤ !
ਇਸ ਦੇ ਨਾਲ ਹੀ ਗੁਰਦਾਸਪੁਰ ਅਤੇ ਬਰਨਾਲਾ ਦੇ ਐੱਸ.ਐੱਸ.ਪੀ. ਦਾ ਵੀ ਤਬਾਦਲਾ ਕੀਤਾ ਗਿਆ ਹੈ। ਪੰਜਾਬ ’ਚ ਨਵੇਂ ਡੀ.ਜੀ.ਪੀ. ਵੀ.ਕੇ ਭਵਰਾ ਲੱਗਣ ਤੋਂ ਬਾਅਦ ਪੰਜਾਬ ਪੁਲਿਸ ’ਚ ਵੱਡੇ ਪੱਧਰ ’ਤੇ ਅਧਿਕਾਰਕੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਹੜੇ ਅਧਿਕਾਰੀਆਂ ਦੇ ਅੱਜ ਤਬਾਦਲੇ ਕੀਤੇ ਗਏ ਹਨ, ਉਨ੍ਹਾਂ ’ਚ 7 ਆਈ.ਪੀ.ਐੱਸ ਅਤੇ 2 ਪੀ.ਪੀ.ਐੱਸ ਅਧਿਕਾਰੀ ਸ਼ਾਮਲ ਹਨ।
ਇਹ ਵੀ ਪੜ੍ਹੋ :CM ਚੰਨੀ ਦੇ ਘਰ ਕੋਰੋਨਾ ਦੀ ਐਂਟਰੀ, ਪਰਿਵਾਰ ਦੇ 3 ਮੈਂਬਰ ਪਾਜ਼ੀਟਿਵ