ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਦੀ ਕਿਸਾਨ ਜਥਬੰਦੀਆਂ ਨਾਲ ਮੀਟਿੰਗ ਸਫ਼ਲ ਰਹੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਉੱਤਰੇ ਕਿਸਾਨ ਨੇ ਰੇਲਾਂ ਰੋਕੀਆਂ ਹੋਈਆਂ ਸਨ। ਬੀਤੇ ਦਿਨਾਂ 'ਚ ਕਿਸਾਨਾਂ ਵੱਲੋਂ ਮਾਲ ਗੱਡੀਆਂ ਦੇ ਆਮਦ ਲਈ ਰਾਜ਼ੀ ਹੋਏ ਸੀ। ਕੱਲ੍ਹ ਹੋਈ ਮੀਟਿੰਗ 'ਚ ਉਨ੍ਹਾਂ ਸਵਾਰੀ ਗੱਡੀਆਂ ਦੀ ਮੁੜ ਬਹਾਲੀ ਲਈ ਹਾਂ ਪੱਖੀ ਹੁੰਗਾਰਾ ਭਰਿਆ ਹੈ।
ਕਿਸਾਨਾਂ ਦਾ 15 ਦਿਨ ਦਾ ਅਲਟੀਮੇਟਮ
ਬੇਸ਼ੱਕ ਪੰਜਾਬ 'ਚ ਗੱਡੀਆਂ ਦੀ ਮੁੜ ਬਹਾਲੀ ਸ਼ੁਰੂ ਹੋਣ ਵਾਲੀ ਹੈ ਪਰ ਕਿਸਾਨਾਂ ਨੇ 15 ਦਿਨ ਦਾ ਅਲਟੀਮੇਟਮ ਦਿੱਤਾ ਹੈ ਕਿ 15 ਦਿਨਾਂ ਦੇ ਅੰਦਰ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਪੂਰੀਆਂ ਕੀਤੀ ਗਈਆਂ ਤਾਂ ਉਹ ਫ਼ੇਰ ਤੋਂ ਗੱਡੀਆਂ ਦੀ ਆਮਦ ਰੋਕ ਦੇਣਗੇ।
ਰੇਲ ਮੰਤਰਾਲੇ ਵੱਲੋਂ ਹਰੀ ਝੰਡੀ
ਰਾਤ ਨੂੰ ਰੇਲ ਮੰਤਰਾਲੇ ਵੱਲੋਂ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਜਾਣਕਾਰੀ ਮਿਲ ਗਈ ਹੈ। ਪੰਜਾਬ 'ਚ ਜ਼ਰੂਰੀ ਰੱਖ ਰਖਾਵ ਦੇ ਮੱਦੇਨਜ਼ਰ ਗੱਡੀਆਂ ਦੀ ਬਹਾਲੀ ਦਾ ਫੈਸਲਾ ਲਿਆ ਜਾਵੇਗਾ।