ਚੰਡੀਗੜ੍ਹ:ਕੋਰੋਨਾ ਵਾਇਰਸ ਦੀ ਵਿਸ਼ਵ ਭਰ ’ਚ ਦੂਜੀ ਲਹਿਰ ਸ਼ੁਰੂ ਹੋ ਗਈ ਹੈ ਜਿਸ ਕਾਰਨ ਵਿਸ਼ਵ ਭਰ ’ਚ ਹਾਹਾਕਾਰ ਮੱਚੀ ਹੋਈ ਹੈ। ਉਥੇ ਹੀ ਹੁਣ ਦੇਸ਼ ’ਚ ਕਈ ਥਾਈਂ ਸਰਕਾਰਾਂ ਨੇ ਰਾਤ ਦਾ ਕਰਫਿਊ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਕਾਰਨ ਵਪਾਰੀ ਇੱਕ ਵਾਰ ਮੁੜ ਚਿੰਤਾ ’ਚ ਪੈ ਗਏ ਹਨ। ਵਪਾਰੀ ਵਰਗ ਦਾ ਕਹਿਣਾ ਹੈ ਕਿ ਉਹਨਾਂ ਅੱਗੇ ਮੁੜ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ, ਕਿਉਂਕਿ ਪ੍ਰਵਾਸੀ ਮਜ਼ਦੂਰ ਇੱਕ ਵਾਰ ਫਿਰ ਆਪਣੇ ਘਰਾਂ ਨੂੰ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਪਿਛਲੇ 2 ਹਫ਼ਤਿਆਂ ਤੋਂ ਲਗਭਗ 10 ਤੋਂ 15 ਫੀਸਦ ਕਾਮੇ ਵਾਪਸ ਆਪਣੇ ਘਰਾਂ ਨੂੰ ਜਾਣ ਲੱਗ ਪਏ ਹਨ।
ਇਹ ਵੀ ਪੜੋ: ਸਿਹਤ ਮੰਤਰੀ ਦੇ ਹਲਕੇ ਚ ਹੀ ਸਭ ਤੋ ਵੱਧ ਕੋਰੋਨਾ ਕੇਸ, ਕੇਂਦਰੀ ਟੀਮ ਦਾ ਖੁਲਾਸਾ