ਪੰਜਾਬ

punjab

ETV Bharat / city

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ CM ਕੈਪਟਨ ਦੇਣਗੇ ਸ਼ਰਧਾਂਜਲੀ - ਸਾਰਾਗੜ੍ਹੀ ਦੀ ਲੜਾਈ ਦੇ 124 ਸਾਲ ਪੂਰੇ

ਮਿਲੀ ਜਾਣਕਾਰੀ ਮੁਤਾਬਿਕ ਭਲਕੇ ਸਵੇਰ 11:30 ਸੂਬਾ ਪੱਧਰੀ ਸ਼ਹੀਦੀ ਸਮਾਗਮ ਹੋਣ ਜਾ ਰਿਹਾ ਹੈ। ਇਹ ਸਮਾਗਮ ਸਾਰਾਗੜ੍ਹੀ ਦੀ ਲੜਾਈ (Battle of Saragarhi) ਦੇ 124 ਸਾਲ ਪੂਰੇ ਹੋਣ ’ਤੇ ਕਰਵਾਇਆ ਜਾ ਰਿਹਾ ਹੈ।

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ CM ਕੈਪਟਨ ਦੇਣਗੇ ਸ਼ਰਧਾਂਜਲੀ
ਸਾਰਾਗੜ੍ਹੀ ਦੇ ਸ਼ਹੀਦਾਂ ਨੂੰ CM ਕੈਪਟਨ ਦੇਣਗੇ ਸ਼ਰਧਾਂਜਲੀ

By

Published : Sep 11, 2021, 5:25 PM IST

Updated : Sep 11, 2021, 5:59 PM IST

ਚੰਡੀਗੜ੍ਹ: ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ( CM Captain Amarinder Singh) ਭਲਕੇ ਸਾਰਾਗੜ੍ਹੀ ਦੀ ਲੜਾਈ (Battle of Saragarhi) ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦੇਣਗੇ। ਮਿਲੀ ਜਾਣਕਾਰੀ ਮੁਤਾਬਿਕ ਭਲਕੇ ਸਵੇਰ 11:30 ਸੂਬਾ ਪੱਧਰੀ ਸ਼ਹੀਦੀ ਸਮਾਗਮ ਹੋਣ ਜਾ ਰਿਹਾ ਹੈ। ਇਹ ਸਮਾਗਮ ਸਾਰਾਗੜ੍ਹੀ ਦੀ ਲੜਾਈ ਦੇ 124 ਸਾਲ ਪੂਰੇ ਹੋਣ ’ਤੇ ਕਰਵਾਇਆ ਜਾ ਰਿਹਾ ਹੈ।

ਦੱਸ ਦਈਏ ਕਿ 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌ਼ਜ ਦੀ 36ਵੀਂ ਸਿੱਖ ਰੈਜੀਮੈਂਟ ਨੇ 10 ਹਜ਼ਾਰ ਤੋਂ ਵੀ ਜ਼ਿਆਦਾ ਸਾਰਾਗੜ੍ਹੀ ਵਿੱਚ ਅਫ਼ਗਾਨੀ ਪਠਾਣਾ ਨਾਲ ਯੁੱਧ ਕਰਕੇ ਬਹਾਦਰੀ ਅਤੇ ਸ਼ਹਾਦਤ ਦੀ ਅਨੋਖੀ ਮਿਸਾਲ ਪੇਸ਼ ਕੀਤੀ ਸੀ। ਇਸੇ ਕਾਰਨ 12 ਸਤੰਬਰ ਨੂੰ ਸਾਰਾਗੜ੍ਹੀ ਦਿਹਾੜਾ ਮਨਾਇਆ ਜਾਂਦਾ ਹੈ।

ਇਹ ਸੀ ਇਤਿਹਾਸ

ਸਾਰਾਗੜ੍ਹੀ ਦੀ ਲੜਾਈ ਦੌਰਾਨ 21 ਸਿੱਖ ਫ਼ੌਜੀਆਂ ਨੇ 10 ਹਜ਼ਾਰ ਤੋਂ ਵੀ ਵੱਧ ਅਫ਼ਗਾਨੀਆਂ ਨਾਲ ਯੁੱਧ ਕਰ ਕੇ ਬਹਾਦਰੀ ਅਤੇ ਸ਼ਹਾਦਤ ਦੀ ਅਨੋਖੀ ਮਿਸਾਲ ਪੇਸ਼ ਕੀਤੀ ਸੀ।ਕਰਨਲ ਕੁਕ ਦੀ ਕਮਾਂਡ ਹੇਠ ਜਨਵਰੀ 1897 ਨੂੰ 36ਵੀਂ ਸਿੱਖ ਬਟਾਲੀਅਨ ਨੂੰ ਫੋਰਟ ਲੋਕਹਾਰਟ ਵਿਖੇ ਭੇਜੀ ਗਈ ਜਿਸ ਦੀਆਂ ਸਾਰਾਗੜ੍ਹੀ ਅਤੇ ਗੁਲਿਸਤਾਨ ਮਸ਼ਹੂਰ ਚੌਂਕੀਆਂ ਸਨ। ਸਾਰਾਗੜ੍ਹੀ ਇੱਕ ਵੱਖਰੀ ਚੌਕੀ ਸੀ, ਇਸ ਚੌਕੀ ਦਾ ਕਮਾਂਡਰ ਈਸ਼ਰ ਸਿੰਘ, ਨਾਇਕ ਲਾਭ ਸਿੰਘ, ਲਾਂਸ ਨਾਇਕ ਚੰਦ ਸਿੰਘ ਅਤੇ 18 ਹੋਰ ਸਿਪਾਹੀ ਸਨ।

12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਖ਼ਬਰ ਦਿੱਤੀ ਸੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ ਅਤੇ ਉਸ ਸਮੇਂ ਇਨ੍ਹਾਂ ਸਾਰੇ ਫ਼ੌਜੀਆਂ ਦੀ ਅਗਵਾਈ ਹਵਲਦਾਰ ਈਸ਼ਰ ਸਿੰਘ ਕਰ ਰਹੇ ਸੀ। ਉਨ੍ਹਾਂ ਆਪਣੇ ਸਿਗਨਲ ਮੈਨ ਗੁਰਮੁਖ ਸਿੰਘ ਨੂੰ ਹੁਕਮ ਕੀਤਾ ਕਿ ਉਹ ਨੇੜਲੇ ਕਿਲ੍ਹੇ ਲੋਕਹਾਰਟ ਵਿੱਚ ਤਾਇਨਾਤ ਅੰਗਰੇਜ਼ੀ ਅਧਿਕਾਰੀਆਂ ਨੂੰ ਇਨ੍ਹਾਂ ਹਾਲਾਤਾਂ ਬਾਰੇ ਇਤਲਾਹ ਕਰੇ ਅਤੇ ਕੀ ਹੁਕਮ ਹਨ ਇਹ ਵੀ ਦੱਸੇ। ਉਸ ਸਮੇਂ ਲੋਕਹਾਰਟ ਕਿਲ੍ਹੇ ਵਿੱਚ ਕਰਨਲ ਹਾਟਨ ਤਾਇਨਾਤ ਸਨ ਜਿਸ ਨੇ ਹੁਕਮ ਦਿੱਤਾ ਕਿ ਉਹ ਸਾਰੇ ਕਿਲ੍ਹੇ ਅੰਦਰ ਡਟੇ ਰਹਿਣ। ਅਫ਼ਗਾਨੀਆਂ ਨੇ ਸਾਰਾਗੜ੍ਹੀ ਦੇ ਕਿਲ੍ਹੇ ਨੂੰ ਤਿੰਨਾਂ ਪਾਸਿਆਂ ਤੋਂ ਘੇਰ ਲਿਆ। ਉਸ ਸਮੇਂ ਲੋਕਹਾਰਟ ਕਿਲ੍ਹੇ ਤੋਂ ਸਾਰਾਗੜ੍ਹੀ ਤੱਕ ਮਦਦ ਭੇਜਣ ਵਿੱਚ ਸਮਾਂ ਲੱਗਣਾ ਸੀ ਅਤੇ 21 ਸਿੱਖਾਂ ਨੇ ਮੋਰਚਾ ਸੰਭਾਲਦਿਆਂ 10 ਹਜ਼ਾਰ ਤੋਂ ਵੀ ਜ਼ਿਆਦਾ ਅਫ਼ਗਾਨੀਆਂ ਨਾਲ ਮੁਕਾਬਲਾ ਕਰਕੇ ਸਾਰਾਗੜ੍ਹੀ ਦਾ ਕਿਲ੍ਹਾ ਫ਼ਤਿਹ ਕੀਤਾ।

ਇਹ ਵੀ ਪੜੋ: ਕੈਪਟਨ ਨੇ ਹੁਣ ਝੁੱਗੀ ਝੋਂਪੜੀ ਵਾਲਿਆਂ ਨੂੰ ਦਿੱਤਾ ਇਹ ਵੱਡਾ ਤੋਹਫਾ

Last Updated : Sep 11, 2021, 5:59 PM IST

ABOUT THE AUTHOR

...view details