ਪੰਜਾਬ

punjab

ETV Bharat / city

Tokyo Olympics : ਨੀਰਜ ਚੋਪੜਾ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤੀ ਵਧਾਈ

ਭਾਰਤ ਨੇ 13 ਸਾਲਾਂ ਬਾਅਦ ਆਪਣਾ ਦੂਜਾ ਸੋਨ ਤਮਗਾ ਹਾਸਲ ਕੀਤਾ। ਇਸ ਤੋਂ ਪਹਿਲਾਂ ਅਨੁਭਵੀ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 2008 ਦੇ ਬੀਜਿੰਗ ਓਲੰਪਿਕਸ ਵਿੱਚ ਪਹਿਲੀ ਵਾਰ ਸੋਨ ਤਗਮਾ ਜਿੱਤਣ ਦੀ ਪ੍ਰਾਪਤੀ ਹਾਸਲ ਕੀਤੀ।

ਨੀਰਜ ਚੋਪੜਾ ਨੂੰ ਹਰ ਪਾਸਿਓਂ ਮਿਲ ਰਹੀਆਂ ਵਧਾਈਆਂ
ਨੀਰਜ ਚੋਪੜਾ ਨੂੰ ਹਰ ਪਾਸਿਓਂ ਮਿਲ ਰਹੀਆਂ ਵਧਾਈਆਂ

By

Published : Aug 7, 2021, 7:57 PM IST

ਚੰਡੀਗੜ੍ਹ :ਭਾਰਤ ਦੇ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ (Neeraj Chopra wins Gold) ਟੋਕੀਓ ਓਲੰਪਿਕਸ ਵਿੱਚ ਸੋਨ ਤਗਮਾ (Tokyo Olympics 2020) ਜਿੱਤ ਕੇ ਇਤਿਹਾਸ ਰਚਿਆ ਹੈ। ਨੀਰਜ ਚੋਪੜਾ ਅਥਲੈਟਿਕਸ ਵਿੱਚ ਓਲੰਪਿਕ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਹਨ। ਨੀਰਜ ਚੋਪੜਾ ਨੇ ਫਾਈਨਲ ਮੈਚ ਵਿੱਚ 87.58 ਮੀਟਰ ਜੈਵਲਿਨ ਥ੍ਰੋਅ ਵਿੱਚ ਸੋਨ ਤਗਮਾ ਜਿੱਤਿਆ।

ਨੀਰਜ ਨੂੰ ਵਧਾਈ ਦਿੰਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ ਨੀਰਜ ਚੋਪੜਾ ਤੁਸੀਂ ਇਤਿਹਾਸ ਰਚਿਆ ਹੈ ਅਤੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਅੱਜ ਤੁਹਾਡੀ 87.58 ਮੀਟਰ ਜਿੱਤਣ ਵਾਲੀ ਥ੍ਰੈਅ ਟ੍ਰੈਕ ਐਂਡ ਫੀਲਡ ਅਖਾੜੇ ਦੇ ਦੰਤਕਥਾਵਾਂ ਦਾ ਹਿੱਸਾ ਹੋਵੇਗੀ। ਭਾਰਤ ਤੁਹਾਡਾ ਰਿਣੀ ਹੈ! ਜੈ ਹਿੰਦ।

ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵਧਾਈ ਦਿੰਦੇ ਕਿਹਾ ਕਿ ਨੀਰਜ ਚੋਪੜਾ ਦਾ ਭਾਲਾ ਸਿੱਧਾ ਗੋਲਡ ਮੈਡਲ 'ਤੇ ਲੱਗਿਆ। ਜਿੱਤਣ ਲਈ ਵਧਾਈਆਂ।

ਇਹ ਵੀ ਪੜ੍ਹੋ:Tokyo olympics : ਨੀਰਜ ਚੋਪੜਾ ਨੇ ਜੈਵਲਿਨ ਥ੍ਰੋ ਵਿੱਚ ਸੋਨ ਤਮਗਾ ਜਿੱਤਿਆ, ਵਧਾਈਆਂ ਦਾ ਤਾਂਤਾ

ABOUT THE AUTHOR

...view details