ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ 60 ਸਾਲਾਂ ਦੇ ਹੋ ਗਏ ਹਨ। ਉਹ ਪੰਜਾਬ ਦੀ ਰਾਜਨੀਤੀ ਦੇ ਦਿੱਗਜ਼ ਲੀਡਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਹਨ। ਉਨ੍ਹਾ ਦਾ ਜਨਮ 9 ਜੁਲਾਈ 1962 ਨੂੰ ਹੋਇਆ ਸੀ। ਉਹਨਾਂ ਦੇ ਜਨਮ ਦਿਨ ‘ਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਹਮਾਇਤੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਸਿਆਸੀ ਨੇਤਾਵਾਂ ਨੇ ਵੀ ਉਨ੍ਹਾ ਨੂੰ ਜਨਮਦਿਨ ਦੀਆਂ ਵਧਾਇਆ ਦਿੱਤੀਆਂ।
ਸਾਬਕਾ ਕੇਂਦਰੀ ਮੰਤਰੀ ਅਤੇ ਪਤਨੀ ਹਰਸਿਮਰਤ ਕੌਰ ਬਾਦਲ ਨੇ ਵੀ ਸੁਖਬੀਰ ਬਾਦਲ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦੇ ਹੋਏ ਕਿਹਾ 60ਵੇਂ ਜਨਮ ਦਿਨ ਦੀਆਂ ਮੁਬਾਰਕਾਂ ਸੁਖਬੀਰ ਜੀ! ਅਰਦਾਸ ਕਰਦੇ ਹਾਂ ਕਿ ਗੁਰੂ ਸਹਿਬ ਦਾ ਮਹਿਰ ਭਰਿਆ ਹੱਥ ਤੁਹਾਡੇ ’ਤੇ ਬਣਿਆ ਰਹੇ ਅਤੇ ਆਪ ਜੀ ’ਤੇ ਅਪਾਰ ਬਖਸ਼ਿਸ਼ਾਂ ਬਖਸ਼ਣ।
ਦੱਸ ਦਈਏ ਕਿ ਸੁਖਬੀਰ ਬਾਦਲ ਦਾ ਜਨਮ 9 ਜਨਵਰੀ 1962 ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਘਰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਹੋਇਆ ਬਾਦਲ ਪਿੰਡ ਵਿੱਚ ਹੋਇਆ। ਉਨ੍ਹਾਂ ਦਾ ਵਿਆਰ ਹਰਸਿਮਰਤ ਕੌਰ ਨਾਲ ਹੋਇਆ ਤੇ ਇੱਕ ਬੇਟਾ ਅਨੰਤਬੀਰ ਸਿੰਘ ਤੇ ਦੋ ਬੇਟੀਆਂ ਹਰਲੀਨ ਕੌਰ ਤੇ ਗੁਰਲੀਨ ਕੌਰ ਹਨ।
ਸੁਖਬੀਰ ਬਾਦਲ ਦਾ ਸਿਆਸੀ ਪਿਛੋਕੜ: 2017:- ਸੁਖਬੀਰ ਸਿੰਘ ਨੇ ਜਲਾਲਾਬਾਦ ਤੋਂ ਵਿਧਾਨਸਭਾ ਚੋਣ ਲੜੀ ਅਤੇ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਨੂੰ ਹਰਾਇਆ।
- 2009:- ਉਨ੍ਹਾਂ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ। ਉਸ ਸਮੇਂ ਉਹ ਵਿਧਾਇਕ ਨਹੀਂ ਸੀ, ਜਿਸ ’ਤੇ ਵਿਵਾਦ ਹੋਇਆ ਤੇ ਉਨ੍ਹਾਂ ਛੇ ਮਹੀਨੇ ਬਾਅਦ ਅਸਤੀਫਾ ਦੇ ਦਿੱਤਾ।
- 2009:- ਉਹ ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਜਿੱਤ ਗਏ ਅਤੇ ਦੁਬਾਰਾ ਚੁਣੇ ਗਏ ਤੇ ਮੁੜ ਉਪ ਮੁੱਖ ਮੰਤਰੀ ਬਣਾਏ ਗਏ।
- 2008:- ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ।
- 2004:- ਉਹ 14ਵੀਂ ਲੋਕ ਸਭਾ ਵਿੱਚ ਫ਼ਰੀਦਕੋਟ ਹਲਕੇ ਤੋਂ ਮੁੜ ਸੰਸਦ ਮੈਂਬਰ ਚੁਣੇ ਗਏ। ਇੱਕ ਲੋਕਸਭਾ ਜਿਮਨੀ ਚੋਣ ਉਹ ਜਗਮੀਤ ਬਰਾੜ ਹੱਥੋਂ ਹਾਰ ਵੀ ਗਏ ਸੀ
ਇਹ ਵੀ ਪੜੋ:ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਦੇਰ ਰਾਤ ਲਾਇਆ ਥਾਣੇ ਬਾਹਰ ਧਰਨਾ